ਪਟਿਆਲਾ

ਸੰਯੁਕਤ ਰਾਸ਼ਟਰ ਸੜਕ ਸੁਰੱਖਿਆ ਸਪਤਾਹ ਨੂੰ ਸਮਰਪਿਤ ਜਾਗਰੂਕਤਾ ਰੈਲੀ

ਪਟਿਆਲਾ, 12 ਮਈ (ਮਧੂਸਾਰ ਬਿਊਰੋ)
ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਅਗਵਾਈ ਵਿਚ ਸੰਯੁਕਤ ਰਾਸ਼ਟਰ ਸੜਕ ਸੁਰੱਖਿਆ ਸਪਤਾਹ ਨੂੰ ਸਮਰਪਿਤ ਵਿਸ਼ਾਲ ਜਾਗਰੂਕਤਾ ਮਾਰਚ ਬਾਰਾਦਰੀ ਬਾਗ ਤੋਂ ਸੁਰੂ ਕਰਕੇ ਸਹਿਰ ਦੇ ਬਜ਼ਾਰਾ ਵਿਚ ਕੀਤਾ ਗਿਆ ਜਿਸ ਵਿਚ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਲੋਗਨ ਵਾਲੀਆਂ ਤਖਤੀਆਂ ਵਿਦਿਆਰਥੀਆਂ ਵੱਲੋਂ ਚੁੱਕੀਆਂ ਹੋਈਆਂ ਸਨ। ਇਸ ਰੈਲੀ ਵਿਚ ਸ਼ਹਿਰ ਦੇ ਕਈ ਸਕੂਲਾਂ ਅਤੇ ਕਾਲਜਾਂ ਦੇ ਲੱਗਭਗ 700 ਵਿਦਿਆਰਥੀਆਂ ਨੇ ਭਾਗ ਲਿਆ।

ਜਾਗਰੂਕਤਾ ਮਾਰਚ ਨੂੰ ਸ੍ਰੀ ਏ.ਐਸ.ਰਾਏ ਆਈ.ਜੀ. ਪਟਿਆਲਾ, ਡਾ. ਸੁੱਖਚੈਨ ਸਿੰਘ ਡੀ.ਆਈ.ਜੀ. ਪਟਿਆਲਾ ਅਤੇ ਐਸ.ਐਸ.ਪੀ. ਪਟਿਆਲਾ, ਡਾ. ਐਸ. ਭੂਪਤੀ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾਂ.ਦੀਪਕ ਭਾਟੀਆਂ ਜ਼ਿਲ੍ਹਾ ਟਰਾਂਸਪੋਰਟ ਅਫਸਰ ਪਟਿਆਲਾ ਅਤੇ ਮੈਡਮ ਕੰਵਰਦੀਪ ਕੋਰ ਆਈ.ਪੀ.ਐਸ. ਸੁਪਰਡੈਂਟ ਪੁਲਿਸ ਪਟਿਆਲਾ ਨੇ ਦੱਸਿਆ ਕੀ ਇਸ ਰੈਲੀ ਦਾ ਮੁੱਖ ਮਕਸਦ ਟ੍ਰੈਫਿਕ ਨਿਯਮਾਂ ਸਬੰਧੀ ਆਮ ਸਹਿਰੀਆਂ ਨੂੰ ਜਾਗਰੂਕ ਕਰਨਾ ਅਤੇ ਟ੍ਰੈਫਿਕ ਸਪਤਾਹ ਦੇ ਮੁੱਖ ਸਲੋਗਨ ਘੱਟ ਸਪੀਡ ਲੰਬੀ ਜਿੰਦਗੀ ਦਾ ਪ੍ਰਚਾਰ ਕਰਨਾ ਹੈ। ਇਸ ਰੈਲੀ ਵਿਚ ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ, ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਸ਼ਮੂਲੀਅਤ ਕੀਤੀ ਅਤੇ ਟ੍ਰੈਫਿਕ ਸਬੰਧੀ ਸਕੂਲਾਂ ਕਾਲਜਾਂ ਵਿਚ ਵੱਧ ਤੋਂ ਵੱਧ ਸੈਮੀਨਾਰ ਕਰਵਾਉਣ ਦਾ ਸੱਦਾ ਦਿੱਤਾ ਤਾਂ ਜੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਬੋਲਦਿਆ ਆਈ.ਜੀ. ਸ਼੍ਰੀ ਏ.ਐਸ.ਰਾਏ ਨੇ ਨਿੱਤ ਦਿਹਾੜੇ ਸੜਕਾਂ ਉਪੱਰ ਵਾਪਰਦੇ ਹਾਦਸਿਆਂ ਉਪਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਨੌਜਵਾਨਾਂ ਨੂੰ ਸਹਿਜ ਨਾਲ ਚੱਲਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ: ਗੁਰਬਖਸੀਸ ਸਿੰਘ ਅੰਟਾਲ ਨੇ ਦੱਸਿਆ ਰੈਲੀ ਨੂੰ ਸਫਲ ਬਣਾਉਣ ਲਈ ਜਿਲ੍ਹਾ ਸਿੱਖਿਆ ਵਿਭਾਗ ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੂਵਾ ਕੇਂਦਰ, ਸਰਕਾਰੀ ਪੋਲੋਟੈਕਨਿਕ ਕਾਲਜ ਲੜਕੀਆਂ ਪਟਿਆਲਾ, ਆਈ.ਟੀ.ਆਈ ਲੜਕੇ/ ਲੜਕੀਆਂ ਪਟਿਆਲਾ, ਟ੍ਰੈਫਿਕ ਪੁਲਿਸ, ਸਦਰ ਸਾਂਝ ਕੇਂਦਰ ਪਟਿਆਲਾ, ਸਰਬਤ ਦਾ ਭਲਾ ਟਰੱਸਟ, ਵਿਸੇ ਬੂੱਧੀ ਜੀਵੀ ਫੋਰਮ ਅਤੇ ਸਹਿਰ ਦੇ ਉੱਘੇ ਸਹਿਰੀਆਂ ਦਾ ਵਿਸੇਸ਼ ਯੋਗਦਾਨ ਰਿਹਾ ਜਿਹਨ੍ਹਾਂ ਵਿਚ ਡਾਂ. ਜਗਬੀਰ ਸਿੰਘ ਜੱਗਾ, ਕੈਂਸਰ ਸਪੈਸਲਿਸਟ, ਸ: ਜੱਸਾ ਸਿੰਘ ਸਰਬਤ ਦਾ ਭਲਾ ਟਰੱਸਟ, ਡਾਂ.ਸਵਰਾਜ ਸਿੰਘ, ਡਾਂ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ, ਸ੍ਰੀਮਤੀ ਸਾਈਨਾਂ ਕਪੂਰ, ਬਾਲ ਵਿਕਾਸ ਅਫਸਰ, ਪੁਸਪਾ ਦੇਵੀ, ਕਰਨੈਲ ਸਿੰਘ ਟ੍ਰੈਫਿਕ ਇੰਚਾਰਜ, ਇੰਸਪੈਕਟਰ ਜਾਨ ਪਾਲ ਸਿੰਘ, ਸ੍ਰੀਮਤੀ ਰਵਿੰਦਰ ਕੋਰ, ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਫਾਊਟੇਨ ਹੈਡ ਦੇ ਆਰਕੀਟੈਕਟ ਰਜਿੰਦਰ ਸਿੰਘ ਸੰਧੂ, ਡਾਂ. ਸੰਸਾਰ ਸਿੰਘ, ਪੰਜਾਬੀ ਯੂਨੀਵਰਸਿਟੀ, ਵਿਸੇਸ ਤੋਰ ਤੇ ਸਿਰਕਿਤ ਕੀਤੀ। ਰੈਲੀ ਸੇਰਾਂ ਵਾਲਾ ਗੇਟ ਤੋਂ ਸੁਰੂ ਹੋ ਕੇ ਬਜ਼ਾਰਾ ਵਿਚੋਂ ਹੁੰਦੀ ਹੋਈ ਮਾਤਾ ਕੁਸੱਲਿਆ ਹਸਪਤਾਲ, ਕਾਲੀ ਦੇਵੀ ਮੰਦਿਰ ਤੋਂ ਹੋ ਕੇ ਬਾਰਾਦਰੀ ਗਾਰਡਨ ਵਿਖੇ ਖਤਮ ਹੋਈ।

Leave a Reply

Your email address will not be published. Required fields are marked *