ਪਟਿਆਲਾ

ਮੁਲਾਜਮਾਂ ਦੇ ਮਹਿੰਗਾਈ ਭੱਤੇ ਦੀਆਂ 19 ਮਹੀਨੇ ਦੇ ਏਰੀਅਰ ਦੀਆਂ ਕਿਸ਼ਤ ਜਾਰੀ ਕਰਨ ਦੀ ਕੀਤੀ ਮੰਗ : ਚਾਹਲ

ਪਟਿਆਲਾ 12 ਅਪਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਦੇ ਮੁਲਾਜਮਾ ਦਾ 19 ਮਹੀਨੇ ਦਾ ਮਹਿੰਗਾਈ ਭੱਤੇ ਦਾ ਏਰੀਅਰ ਤਰੁੰਤ ਜਾਰੀ ਕੀਤਾ ਜਾਵੇ।

ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਸਕੱਤਰ ਮਨਜੀਤ ਸਿੰਘ ਚਾਹਲ ਨੇ ਪ੍ਰੈਸ ਬਿਆਨ ਰਾਹੀ ਮੰਗ ਕੀਤੀ ਕਿ ਪੰਜਾਬ ਦੇ ਮੁਲਾਜਮਾਂ ਦਾ 1.7.15 ਤੋ31.12.15 ਤੱਕ 6% ਅਤੇ 1.1.16 ਤੋ 30.6.16 ਤੱਕ 6% ਅਤੇ 1.7.16 ਤੋ31.12.16 ਤੱਕ 7%ਦੇ ਹਿਸਾਬ ਨਾਲ 19 ਮਹੀਨੇ ਦਾ ਬਕਾਇਆ ਲਮਕਾਅ ਅਵਸਥਾ ਵਿੱਚ ਪਿਆ ਹੈ।ਉਹਨਾ ਕਿਹਾ ਕਿ 19 ਮਹੀਨੇ ਦੇ ਏਰੀਅਰ ਨਾਲ ਮੁਲਾਜਮਾਂ ਦਾ ਹਜਾਰਾ ਰੁਪਇਆ ਸਰਕਾਰ ਵੱਲ ਪੈਡਿਗ ਪਿਆ ਹੈ। ਉਹਨਾਂ ਕਿਹਾ ਕਿ ਅਪਰੈਲ ਮਹੀਨੇ ਬੱਚਿਆਂ ਦੀਆਂ ਫੀਸਾ ਆਦਿ ਭਰਨ ਨਾਲ ਮੁਲਾਜਮਾਂ ਦੇ ਖਰਚੇ ਵਧ ਜਾਦੇ ਹਨ ਖਰਚੇ ਵਧਣ ਕਾਰਨ ਮੁਲਾਜਮਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਹਨਾਂ ਮੰਗ ਕੀਤੀ ਕਿ ਬਕਾਇਆਂ ਏਰੀਅਰ ਜਾਰੀ ਕੀਤਾ ਜਾਵੇ।ਜਥਬੇਦੀ ਨੇ ਪੰਜਾਬ ਸਰਕਾਰ ਵੱਲੋ ਸ੍ਰ: ਜੈ ਸਿੰਘ ਸੀਨੀਅਰ ਆਈ.ਏ.ਐਸ. ਨੂੰ ਤਨਖਾਹ ਕਮਿਸ਼ਨ ਦੇ ਚੈਅਰਮੇਨ ਲਗਾਉਣ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਜਿਨਾਂ੍ਹ ਚਿਰ ਤਨਖਾਹ ਕਮਿਸ਼ਨ ਦੀ ਰਿਪੋਰਟ ਨਹੀ ਆਉਦੀ ਉਨਾਂ੍ਹ ਚਿਰ ਮੁਲਾਜਮਾਂ ਨੂੰ ਕਮਿਸ਼ਨ ਵੱਲੋ ਮੁਲਾਜਮਾਂ ਨੂੰ 50%ਅੰਤਰਿਮ ਰਾਹਤ ਦੇਣ ਦਾ ਐਲਾਨ ਕਰਨਾਂ ਚਾਹੀਦਾ ਹੈ।

Leave a Reply

Your email address will not be published. Required fields are marked *