ਪਟਿਆਲਾ

2019 ‘ਚ ਮੁੜ ਚੋਣਾਂ ਦੇ ਸੰਕੇਤ ਨਾਲ ਅਕਾਲੀ ਦਲ ਮੁੜ ਸੱਤਾ ‘ਚ ਜਲਦ ਵਾਪਸੀ ਕਰੇਗਾ : ਵਿੱਕੀ ਰਿਵਾਜ

ਮਨਜਿੰਦਰ ਸਿਰਸਾ ਦੀ ਰਾਜੌਰੀ ਗਾਰਡ ਤੇ ਦਿੱਲੀ ਚੋਣਾਂ ‘ਚ ਜਿੱਤ ਇਤਿਹਾਸਕ
ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਸ਼ਾਨਦਾਰ ਜਿੱਤ ਹੋਣ ‘ਤੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਨੇ ਵਿੱਕੀ ਰਿਵਾਜ ਨੇ ਸਿਰਸਾ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸਿਰਸਾ ਨੂੰ ਮੁਬਾਰਬਾਦ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਿਰਸਾ ਨੂੰ ਵੱਡੀ ਹਾਰ ਦਿੱਤੀ ਸੀ ਅਤੇ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਿੰਦਿਆਂ ਸਿਰਸਾ ਨੇ ਇਤਿਹਾਸਕ ਜਿੱਤਾਂ ਦਰਜ ਕਰਕੇ ਇਹ ਦਰਸਾਇਆ ਹੈ ਕਿ ਅੱਜ ਵੀ ਲੋਕ ਮਨਾਂ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਬੇਹੱਦ ਪਿਆਰ ਤੇ ਉਤਸ਼ਾਹ ਹੈ।
ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਨੇ ਕਿਹਾ ਕਿ ਬੇਸ਼ੱਕ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਫ਼ਤਵਾ ਦਿੱਤਾ, ਪ੍ਰੰਤੂ ਅੱਜ ਕਾਂਗਰਸ ਦੀ ਸਰਕਾਰ ਬਣਨ ਤੋਂ ਇਕ ਮਹੀਨੇ ਬਾਅਦ ਲੋਕ ਕਾਂਗਰਸ ਤੋਂ ਭੰਗ ਹੁੰਦਾ ਨਜ਼ਰ ਆਉਣ ਲੱਗ ਪਿਆ ਹੈ ਅਤੇ ਲੋਕ ਕਾਂਗਰਸ ਨੂੰ ਵੋਟਾਂ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ 2019 ‘ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਨੂੰਨ ਸੋਧ ਕਰਕੇ ਦੇਸ਼ ਭਰ ਦੇ ਸਾਰੇ ਸੂਬਿਆਂ ‘ਚ ਚੋਣਾਂ
ਕਰਵਾਉਣ ਦੇ ਦਿੱਤੇ ਗਏ ਸੰਕੇਤ ਨਾਲ, ਜੇ ਚੋਣਾਂ ਹੁੰਦੀਆਂ ਹਨ ਤਾਂ ਅਕਾਲੀ ਦਲ ਪੰਜਾਬ ਦੀ ਸੱਤਾ ‘ਤੇ ਜਲਦ ਵਾਪਸੀ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਲੋਕ ਮੁੜ ਅਕਾਲੀ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਅਕਾਲੀ ਦਲ ਸਰਕਾਰ ਲਿਆਉਣ ਲਈ ਅੰਦਰੋਂ-ਅੰਦਰ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ 2019 ਚੋਣਾਂ ‘ਚ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਫ਼ਤਵਾ ਦੇ ਕੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ‘ਚ ਜਿਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਣਾ ਕੇ ਰੱਖਿਆ, ਉਥੇ ਸੂਬੇ ‘ਚ ਕੀਤਾ ਗਿਆ ਬਹੁਪੱਖੀ ਵਿਕਾਸ ਵੀ ਕਿਸੇ ਤੋਂ ਲੁਕਿਆ ਨਹੀਂ ਰਿਹਾ।

Leave a Reply

Your email address will not be published. Required fields are marked *