ਪਟਿਆਲਾ

ਚੈਨਲ 2 ਦੇ ਰਿਪੋਰਟਰ ਬਲਿੰਦਰ ਸਿੰਘ ਬਿੰਨੀ ਦੇ ਪਿਤਾ ਹਰਿੰਦਰ ਸਿੰਘ ਨਮਿਤ ਅੰਤਿਮ ਅਰਦਾਸ

ਪਰਨੀਤ ਕੌਰ, ਡਾ. ਗਾਂਧੀ, ਮੇਅਰ ਬਿੱਟੂ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ
ਪਟਿਆਲਾ, 1 ਅਪਰੈਲ (ਮਧੂਸਾਰ ਬਿਊਰੋ) ਚੈਨਲ 2 ਦੇ ਪਟਿਆਲਾ ਤੋਂ ਸੀਨੀਅਰ ਪੱਤਰਕਾਰ ਸ੍ਰੀ ਬਲਿੰਦਰ ਸਿੰਘ ਬਿੰਨੀ ਦੇ ਪਿਤਾ ਸ. ਹਰਿੰਦਰ ਸਿੰਘ (77 ਸਾਲ) ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਬਾਅਦ ਦੇਹਾਂਤ ਹੋ ਗਿਆ ਸੀ, ਨਮਿਤ ਅਰਦਾਸ ਮੌਕੇ ਇਥੇ ਗੁਰਦੁਆਰਾ ਸਿੰਘ ਸਭਾ, ਤ੍ਰਿਪੜੀ ਵਿਖੇ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਪੱਤਰਕਾਰ ਭਾਈਚਾਰੇ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮਾਤਾ-ਪਿਤਾ ਦੀ ਦੇਣ ਸੰਸਾਰ ‘ਚ ਕੋਈ ਵੀ ਵਿਅਕਤੀ ਨਹੀਂ ਦੇ ਸਕਦਾ ਇਸ ਲਈ ਸ. ਹਰਿੰਦਰ ਸਿੰਘ ਦਾ ਚਲਾਣਾ ਸ. ਬਿੰਨੀ ਦੇ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਸ਼ੋਕ ਸੰਦੇਸ਼ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੰਤ ਬਾਂਗਾ, ਨੰਦ ਲਾਲ ਗੁਰਾਬਾ, ਵੇਦ ਕਪੂਰ, ਸ਼ਿਵ ਸੈਨਾ ਬਾਲ ਠਾਕਰੇ ਤੋਂ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਸਲਾਹਕਾਰ ਸ਼੍ਰੀ ਅਜੇ ਥਾਪਰ, ਸੀਨੀਅਰ ਕਾਂਗਰਸੀ ਆਗੂ ਡਾ. ਨਰ ਬਹਾਦਰ, ਪਟਿਆਲਾ ਬੀਜੇਪੀ ਪ੍ਰਧਾਨ ਐਸ ਕੇ ਦੇਵ, ਵਰੁਣ ਜਿੰਦਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਪਾਲ ਸਿੰਘ ਕਲਿਆਣ, ਸਤਬੀਰ ਸਿੰਘ ਖੱਟੜਾ, ਸੁਰਜੀਤ ਸਿੰਘ ਅਬਲੋਵਾਲ, ਬਲਬੀਰ ਸਿੰਘ ਸਾਹੀ, ਸ਼ਮਾ ਕਾਂਤ ਪਾਂਡੇ, ਪਟਿਆਲਾ ਦਾ ਪੱਤਰਕਾਰ ਭਾਈਚਾਰਾ, ਹਰੀਪਾਲ ਪ੍ਰਧਾਨ ਐਮ.ਸੀ, ਸੰਦੀਪ ਮਲਹੋਤਰਾ, ਇੰਸਪੈਕਟਰ ਹਰਦੀਪ ਸਿੰਘ ਬਡੂੰਗਰ, ਤ੍ਰਿਪੜੀ ਐਸ.ਐਚ.ਓ ਸ਼੍ਰੀ ਮਲਹੋਤਰਾ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਪਾਲ ਸ਼ਰਮਾ, ਅਜੂਬਾ ਹੋਟਲ ਤੋਂ ਸ. ਢਿਲੋ, ਭਗਵਾਨ ਦਾਸ ਚਾਵਲਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਕੁਲਭੂਸ਼ਨ, ਸ਼ਰਮਾ ਐਮ ਸੀ ਸਮੇਤ ਵੱਡੀ ਗਿਣਤੀ ਹੋਰ ਪਤਵੰਤਿਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ. ਹਰਿੰਦਰ ਸਿੰਘ ਦੇ ਸਪੁੱਤਰ ਸ੍ਰੀ ਨਰਿੰਦਰ ਸਿੰਘ, ਸ. ਭੁਪਿੰਦਰ ਅਤੇ ਸ੍ਰੀ ਬਲਿੰਦਰ ਸਿੰਘ ਬਿੰਨੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਡੀ.ਪੀ.ਆਰ.ਓ. ਸ. ਇਸ਼ਵਿੰਦਰ ਸਿੰਘ ਗਰੇਵਾਲ, ਏ.ਪੀ.ਆਰ.ਓ. ਸ੍ਰੀ ਭੁਪੇਸ਼ ਚੱਠਾ, ਏ.ਪੀ.ਆਰ.ਓ. ਜਸਤਰਨ ਸਿੰਘ, ਏ.ਪੀ.ਆਰ.ਓ. ਸ. ਹਰਦੀਪ ਸਿੰਘ ਸਮੇਤ ਹੋਰਨਾਂ ਨੇ ਵੀ ਸ. ਬਲਿੰਦਰ ਸਿੰਘ ਬਿੰਨੀ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਸ. ਹਰਿੰਦਰ ਸਿੰਘ ਦੀ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ। ਅੱਜ ਅੰਤਮ ਸਸਕਾਰ ਮੌਕੇ ਪਰਿਵਾਰ ਦੇ ਵੱਡੀ ਗਿਣਤੀ ਮੈਂਬਰਾਂ, ਦੋਸਤਾਂ, ਪਟਿਆਲਾ ਦੇ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ ਅਤੇ ਸਕੇ ਸੰਬੰਧੀਆਂ ਸਮੇਤ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਹਰਿੰਦਰ ਸਿੰਘ ਸ਼ਰਧਾਂਜਲੀ ਦਿੱਤੀ ਗਈ।

Leave a Reply

Your email address will not be published. Required fields are marked *