ਪਟਿਆਲਾ

ਮਾਡਲ ਟਾਊਨ ਸਕੂਲ਼ ਪਟਿਆਲਾ ‘ਚ ਮਨਾਈ ਅੰਬੇਦਕਰ ਜੈਯੰਤੀ

ਪਟਿਆਲਾ 15 ਅਪ੍ਰੈਲ (ਮਧੂਸਾਰ ਬਿਊਰੋ)
ਸਰਕਾਰੀ ਕੰਨਿਆਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ਼ ਮਾਡਲ ਟਾਊਨ ਪਟਿਆਲਾ ਵਿਖੇ ਬੀਤੇਂ ਦਿਨੀ ਡਾ.ਬੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਸਕੂਲ ਦੇ ਐਨ.ਐਸ.ਐਸ. ਵਿੰਗ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ।

ਇਸ ਮੌਕੇ ਬੱਚਿਆਂ ਨੂੰ ਡਾ.ਭੀਮ ਰਾਓ ਅੰਬੇਦਕਰ ਦੀ ਬਹੁਪੱਖੀ ਸ਼ਖਸੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਦੇਸ਼,ਕੌਮ ਅਤੇ ਸਮਾਜ ਪ੍ਰਤੀ ਯੋਗਦਾਨ ਬਾਰੇ ਦੱਸਿਆ ਗਿਆ।ਐਨ.ਐਸ.ਐਸ. ਦੇ ਸਹਾਇਕ ਪ੍ਰੋਗਰਾਮ ਅਫਸਰ ਲੈਕਚਰਾਰ ਹਰਿੰਦਰ ਸਿੰਘ ਨੇ ਡਾ.ਭੀਮ ਰਾਓ ਅੰਬੇਦਕਰ ਦੇ ਜੀਵਨ,ਫਲਸਫੇ ਅਤੇ ਸੰਘਰਸ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਕੂਲ ਦੇ ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਨੇ ਬੱਚਿਆਂ ਨੂੰ ਡਾ.ਅੰਬੇਦਕਰ ਦੇ ਦਰਸਾਏ ਹੋਏ ਰਸਤੇ ਉਤੇ ਚਲੱਦੇ ਹੋਏ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *