ਪਟਿਆਲਾ

ਜਗਰੂਪ ਸਿੰਘ ਮਹਿਮਦਪੁਰ ਪ੍ਰਧਾਨ ਚੁਣੇ ਗਏ

ਪਟਿਆਲਾ 17 ਅਪ੍ਰੈਲ (ਮਧੂਸਾਰ ਬਿਊਰੋ)
ਪੀ.ਐਸ.ਟੀ.ਸੀ. ਐਲ. ਅਧਿਕਾਰੀ/ਕਰਮਚਾਰੀ ਵੈਲਫੇਅਰ ਐਸੋਸੀਏਸ਼ਨ, ਸ਼ਕਤੀ ਸਦਨ, ਪਟਿਆਲਾ ਦੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਸ਼ਕਤੀ ਸਦਨ ਦੀ ਕੰਟੀਨ ਵਿਚ ਹੋਈ।

ਇਸ ਮੋਕੇ ਸਰਬਸੰਮਤੀ ਨਾਲ ਜਗਰੂਪ ਸਿੰਘ ਮਹਿਮਦਪੁਰ, ਉ. ਸ਼੍ਰੇ. ਕਲਰਕ, ਦਫਤਰ ਲੇਖਾ ਅਫਸਰ/ਤਨਖਾਹ ਤੇ ਲੇਖਾ, ਪੀ.ਐਸ.ਟੀ.ਸੀ.ਐਲ. ਪਟਿਆਲਾ ਨੂੰ ਪ੍ਰਧਾਨ, ਇੰਜ: ਗੁਰਪ੍ਰੀਤ ਸਿੰਘ ਗਿੱਲ, ਸੀ: ਕਾ: ਇੰਜ/ਆਈ.ਟੀ., ਪੀ.ਐਸ.ਟੀ.ਸੀ.ਐਲ., ਪਟਿਆਲਾ ਨੂੰ ਜਨਰਲ ਸਕੱਤਰ ਅਤੇ ਸ੍ਰੀ ਕੁਲਦੀਪ ਸਿੰਘ ਰੈਨਾ, ਲੇਖਾ ਅਫਸਰ, ਪ੍ਰੀ-ਆਡਿਟ (ਟੀ.ਐਸ.) ਪੀ.ਐਸ.ਟੀ.ਸੀ.ਐਲ. ਪਟਿਆਲਾ ਨੂੰ ਵਿੱਤ ਸਕੱਤਰ ਚੁਣ ਲਿਆ ਗਿਆ।ਇਸ ਮੋਕੇ ਉਕਤ ਚੁਣੇ ਗਏ ਅਹੁਦੇਦਾਰਾਂ ਨੂੰ ਬਾਕੀ ਦੇ ਅਹੁਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਦਿੱਤੇ ਗਏ।

Leave a Reply

Your email address will not be published. Required fields are marked *