ਪਟਿਆਲਾ

ਕਿਸਾਨ ਦੀ ਕੁਰਕੀ ਨੂੰ ਲੈ ਕੇ ਰੋਹ ‘ਚ ਆਏ ਸੈਂਕੜੇ ਕਿਸਾਨਾਂ ਨੇ ਪਟਵਾਰੀ ਘੇਰਿਆ

ਕੁਰਕੀ ਨਹੀਂ ਹੋਵੇਗੀ ਸਰਕਾਰ ਦੇ ਵਾਅਦੇ ਝੂਠੇ ਕਰਾਰ
ਪਟਿਆਲਾ 18 ਅਪ੍ਰੈਲ (ਕੰਵਰ ਬੇਦੀ/ਮਧਾਰ ਬਿਊਰੋ )
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੈਂਕੜੇ ਕਿਸਾਨਾਂ ਨੇ ਬਰਸਟ ਪਿੰਡ ਦੇ ਕਿਸਾਨ ਦੇ ਇੱਕ ਸੂਦ ਖੋਰ ਵੱਲੋਂ ਕੁਰਕੀ ਕਰਵਾਉਣ ਦੇ ਯਤਨ ਨੂੰ ਪਿੰਡ ਦੇ ਲੋਕਾਂ ਦੇ ਏਕੇ ਸਦਕਾ ਰੋਕ ਦਿੱਤਾ ਗਿਆ।

ਪਿੰਡ ਦੇ ਲੋਕਾਂ ਅਨੁਸਾਰ ਇਸ ਸੂਦਖੋਰ ਅਤੇ ਇਸ ਦੇ ਪੱਕੇ ਗਵਾਹ ਵਜੋਂ ਜਿਸ ਦਾ ਨਾਮ ਕਰਪਾਲ ਸਿੰਘ ਹੈ ਜਾਣੇ ਜਾਂਦੇ ਰਾਮ ਸਿੰਘ ਜੋ ਰਲ ਮਿਲ ਕੇ ਕਈ ਸਾਲਾਂ ਤੋਂ ਕਈ ਲੋਕਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਵਿਆਜ ਸਮੇਤ ਵਾਪਿਸ ਦੇਣ ਦੇ ਬਾਵਜੂਦ ਵੀ ਖਹਿੜਾ ਨਹੀਂ ਛੱਡਦੇ ਅਤੇ ਉਨ੍ਹਾਂ ਦਾ ਖਾਲੀ ਪ੍ਰਨੋਟਾਂ ਤੇ ਕਰਵਾਏ ਹੋਏ ਦਸਖਤ ਵਾਲੇ ਹੋਰ ਕਾਗਜ ਤਿਆਰ ਕਰਕੇ ਫਿਰ ਉਨ੍ਹਾਂ ਤੇ ਕੇਸ ਪਾ ਦਿੰਦੇ ਹਨ ਅਤੇ ਫਿਰ ਸਮਝੌਤੇ ਲਈ ਆਪਣੀ ਮਨ ਮਰਜੀ ਕਰਦੇ ਹਨ ਇਸੇ ਤਰ੍ਹਾਂ ਹੀ ਗਰੀਬ ਕਿਸਾਨ ਕੁਲਵੰਤ ਸਿੰਘ ਨੇ ਥੋੜੇ ਥੋੜੇ ਕਰਕੇ ਕਰਪਾਲ ਸਿੰਘ ਤੋਂ 1,40,000/- ਰੁਪਏ ਲਏ ਸਨ ਜੋ ਉਸ ਨੇ ਕਿਸ਼ਤਾਂ ਵਿੱਚ ਸਮੇਤ ਵਿਆਜ 1,81,000/- ਰੁਪਏ ਵਾਪਿਸ ਵੀ ਕਰ ਦਿੱਤੇ ਸਨ ਅਤੇ ਜਦੋਂ ਕੁਲਵੰਤ ਸਿੰਘ ਆਪਣੇ ਕਾਗਜ਼ ਵਾਪਿਸ ਮੰਗਦਾ ਤਾਂ ਅੱਗੋ ਉਸ ਨੇ ਕਿਹਾ ਕਿ ਮੈਂ ਲੱਭ ਕੇ ਦਿੰਦਾ ਹਾਂ ਕਹਿ ਛੱਡਦਾ।
ਬਾਅਦ ਵਿੱਚ ਇਨ੍ਹਾਂ ਖਾਲੀ ਪ੍ਰਨੋਟਾਂ ਤੇ ਮਨ ਮਰਜੀ ਦੀ ਰਕਮ ਭਰਕੇ ਅੰਤ ਵਿੱਚ 7 ਲੱਖ ਦੇ ਕਰੀਬ ਦੀ ਕੁਰਕੀ ਦੇ ਆਰਡਰ ਲੈ ਆਇਆ। ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਲਾਕੇ ਦੇ ਆਗੂਆਂ ਅਤੇ ਪਿੰਡ ਵਾਸੀਆਂ ਦੇ ਵਿਰੋਧ ਕਰਨ ਕਰਕੇ ਪਟਵਾਰੀ ਨੂੰ ਸਾਰਾ ਦਿਨ ਵੀ ਆਪਣੇ ਕੋਲ ਹੀ ਧਰਨੇ ਵਿੱਚ ਬਠਾਈ ਰੱਖਿਆ। ਪਿੰਡ ਦੇ ਕਈ ਲੋਕਾਂ ਜਿਨ੍ਹਾਂ ਵਿੱਚ ਇੱਕ ਔਰਤ ਮਲਕੀਤ ਕੌਰ ਪਤਨੀ ਸੁਵਰਗੀ ਸੁਖਦੇਵ ਸਿੰਘ ਜਿਸ ਨੇ ਇਸਦੇ ਕਰਪਾਲ ਸਿੰਘ ਤੋਂ 20,000/- ਰੁਪਏ ਲਿਆ ਜਿਸ ਦਾ 70,000/- ਰੁਪਏ ਵਾਪਿਸ ਵੀ ਕਰ ਚੁੱਕੀ ਹੈ ਪਰੰਤੂ ਹੁਣ ਵੀ ਉਸ ਦੇ ਦਸਤਖਤਾਂ ਵਾਲੇ ਕਾਗਜ ਵਾਪਿਸ ਨਹੀਂ ਕਰਦਾ। ਜਿਸ ਕਰਕੇ ਇਸ ਵਿਧਵਾ ਦਾ ਘਰ ਵੀ ਵਿਕਵਾ ਕੇ ਇਸ ਨੂੰ ਬੇ-ਘਰ ਕਰ ਦਿੱਤਾ ਹੈ। ਸਤਾਏ ਲੋਕਾਂ ਦੇ ਹੱਕ ਵਿੱਚ ਅਤੇ ਸੂਦ ਖੋਰ ਦੇ ਖਿਲਾਫ ਪਿੰਡ ਵਿੱਚ ਮਾਰਚ ਕੀਤਾ ਅਤੇ ਨਾਅਰੇ ਬਾਜੀ ਕੀਤੀ ਗਈ।
ਇਕੱਠ ਨੂੰ ਨਾਭਾ ਬਲਾਕ ਪ੍ਰਧਾਨ ਹਰਵਿੰਦ ਸਿੰਘ ਅਗੇਤਾ, ਅਜੈਬ ਸਿੰਘ ਲੋਟ, ਪਰਮਜੀਤ ਸਿੰਘ, ਦਰਸ਼ਨ ਸਿੰਘ ਦਿੱਤੂਪੁਰ, ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ, ਮੁਖਤਿਆਰ ਸਿੰਘ ਦੁਲੜ, ਪਟਿਆਲਾ ਬਲਾਕ ਪ੍ਰਧਾਨ ਜੰਗ ਸਿੰਘ ਭਟੇੜੀ, ਗੁਰਮੇਲ ਸਿੰਘ ਢੱਕਡੱਬਾ, ਬਲਦੇਵ ਸਿੰਘ ਬਠੋਈ, ਗੁਰਮੇਲ ਸਿੰਘ ਚਰਾਸੋਂ, ਅਵਤਾਰ ਸਿੰਘ ਕੌਰਜੀਵਾਲਾ, ਨਿਰਮਲ ਸਿੰਘ ਫਤਿਹਪੁਰ ਬਲਾਕ ਸਕੱਤਰ, ਛੱਜੂ ਰਾਮ ਲੱਧਾਹੇੜੀ, ਸਤਵੰਤ ਸਿੰਘ ਵਜੀਦਪੁਰ, ਜਿਲਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ, ਗੁਰਮੀਤ ਸਿੰਘ, ਜੀਤ ਸਿੰਘ ਧਬਲਾਨ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *