ਪੰਜਾਬਪਟਿਆਲਾ

ਇੰਪਲਾਈਜ਼ ਫੈਡਰੇਸ਼ਨ ਦੇ ਆਗੂ 5 ਮਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਮੰਗਾਂ ਲਈ ਪ੍ਰਦਰਸ਼ਨ ਕਰਨਗੇ

ਮੁਲਾਜ਼ਮ ਮੰਗਾਂ ਲਈ ਵਫਦ ਚੇਅਰਮੈਨ ਨੂੰ ਮਿਲੇਗਾ: ਮਨਜੀਤ ਸਿੰਘ ਚਾਹਲ, ਬੱਲਪੁਰੀਆ
ਪਟਿਆਲਾ:18 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੀ ਸੁਬਾਈ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ ।

ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੁਬਾਈ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਜਥੇਬੰਦੀ ਨੇ ਫੈਸਲਾ ਕੀਤਾ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾ ਪਿਛਲੇ ਲੰਮੇ ਸਮੇ ਤੋ ਲਮਕਾਅ ਅਵਸਥਾ ਵਿੱਚ ਪਈਆ।ਜਿਸ ਕਾਰਨ ਬਿਜਲੀ ਮੁਲਾਜਮਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ।ਉਹਨਾ ਕਿਹਾ ਕਿ ਪੰਜਾਬ ਦੇ ਮੁਲਾਜਮ ਨੂੰ 1.12.11 ਤੋ ਪੈ ਬੈਡ ਮਿਲ ਚੁੱਕਾ ਹੈ, ਪ੍ਰੰਤੂ ਬਿਜਲੀ ਮੁਲਾਜਮਾਂ ਨੂੰ ਪੇ ਬੈਡ ਨਹੀ ਜਾ ਰਿਹਾ।ਜਥੇਬਦੀ ਨੇ ਮੰਗ ਕੀਤੀ ਕਿ ਸੋਧੇ ਗ੍ਰੇਡ ਪੇ ਅਤੇ ਭੱਤੇ ਵਰਕਚਾਰਜਾਂ ਉਪਰ 1.12.11ਤੋ ਲਾਗੂ ਕੀਤੇ ਜਾਣ।ਉਹਨਾ ਕਿਹਾ ਕਿ ਵਰਕਚਾਰਜ਼ ਅਤੇ ਹੋਰ ਯੋਗ ਕੈਟਾਗਰੀਆਂ ਨੂੰ ਸਹਾਇਕ ਲਾਇਨਮੈਨ ਬਣਾਇਆਂ ਜਾਵੇ।ਠੇਕਾਦਾਰੀ ਅਧੀਨ ਕੰਮ ਕਰਦੇ ਮੁਲਾਜਮਾਂ ਨੁੰ ਪੱਕਾ ਕੀਤਾ ਜਾਵੇ।ਲਾਇਨਮੈਨ ਦੀ ਸਿਧੀ ਭਰਤੀ ਰਾਹੀ ਖਾਲੀ ਅਸਾਮੀਆਂ ਭਰੀਆਂ ਜਾਣ।ਬੰਦ ਪਏ ਥਰਮਲ ਪਲਾਟਾ ਨੂੰ ਚਲਾਇਆਂ ਜਾਵੇ।ਉਹਨਾ ਮੰਗ ਕੀਤੀ ਕਿ ਬਿਜਲੀ ਮੁਲਾਜਮਾ ਨੁੰ 23 ਸਾਲਾ ਬਿਨਾ ਸ਼ਰਤ ਸਾਰੇ ਕਰਮਚਾਰੀਆਂ ਨੂੰ ਦਿੱਤਾ ਜਾਵੇ।ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆਂ ਬਦਲੀਆਂ ਜ਼ੋਨਾ ਵਿੱਚ ਕਰਨ ਦੇ ਅਧਿਕਾਰ ਮੁੱਖ ਇੰਜਨੀਅਰ ਨੂੰ ਦਿੱਤਾ ਜਾਵੇ।ਮ੍ਰਿਤਕ ਕਰਮਚਾਰੀਆਂ ਦੇ ਵਾਰਸਾ ਨੂੰ ਨੋਕਰੀਆਂ ਜਲਦੀ ਜਾਰੀ ਕੀਤੀਆਂ ਜਾਣ ।ਉਹਨਾ ਮੰਗ ਕੀਤੀ ਸੇਵਾ ਮੁੱਕਤ ਕਰਮਚਾਰੀਆਂ ਦੀ ਪੈਡਿਗ ਰਾਸ਼ੀ ਜਾਰੀ ਕੀਤੀ ਜਾਵੇ।ਉਹਨਾਂ ਕਿਹਾ 6ਮਈ ਦੇ ਡੇਲੀਗੇਟ ਇਜਲਾਸ ਨਾਲ ਇੰਪਲਾਈਜ਼ ਫੈਡਰੇਸ਼ਨ ਦਾ ਕੋਈ ਸਬੰਧ ਨਹੀ ਕਿਉਕਿ ਇਪੰਲਾਈਜ਼ ਫੈਡਰੇਸ਼ਨ ਦੀ ਸੁਬਾਈ ਕਮੇਟੀ ਜਥੇਬੰਦੀ ਦੇ ਸਵਿਧਾਨ ਦੀ ਧਾਰਾ 3(À)ਤਹਿਤ 21ਮਾਰਚ ਨੂੰ ਭੰਗ ਕਰ ਦਿੱਤੀ ਗਈ ਹੈ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੂ ਪੁਰਨ ਸਿੰਘ ਖਾਈ(ਸੰਗਰੂਰ)ਮੰਗਲ ਸਿੰਘ ਠਰੂ(ਤਰਨਤਾਰਨ)ਜ਼ਸਵੰਤ ਸਿੰਘ ਪੁੰਨੂ(ਅਮ੍ਰਿੰਤਸਰ)ਹਰਬੰਸ ਸਿੰਘ (ਬਰਨਾਲਾ)ਰਣਬੀਰ ਕੋਰ(ਪਟਿਆਲਾ)ਸਤਨਾਮ ਸਿੰਘ ਧਨੋਰੀ,ਕਰਮ ਸਿੰਘ ਬੋਲੜਕਲਾ ਪਟਿਆਲਾ, ਹਰਵਿੰਦਰ ਸਿੰਘ ਚੱਠਾ,ਜ਼ਸਵੰਤ ਸਿੰਘ ਸਹਿਰੀ ਸਰਕਲ ਅਮ੍ਰਿੰਤਸਰ,ਪ੍ਰਤਾਪ ਸਿੰਘ ਸੁਖੇਵਾਲ,ਮੱਖਣ ਸਿੰਘ,ਦਰਸ਼ਨ ੰਿਸੰਘ ਦਿੜਬਾ,ਸੁਰਿੰਦਰ ਪਾਲ ਸਿੰਘ, ਸੁਰਜੀਤ ਸਿੰਘ ਸੋਹਲ,ਆਦਿ ਸਾਮਲ ਹੋਏ।

Leave a Reply

Your email address will not be published. Required fields are marked *