ਅਨਿਲ ਵਿੱਜ ਵੱਲੋਂ ਕੁੱਤੇ ਵੱਲੋਂ ਇਕ ਲਾਸ਼ ਨੂੰ ਨੋਚਣ ਦੇ ਮਾਮਲੇ ਵਿਚ ਜਾਂਚ ਦੇ ਆਦੇਸ਼
ਚੰਡੀਗੜ੍ਹ , 18 ਅਪ੍ਰੈਲ (ਮਧੂਸਾਰ ਬਿਊਰੋ)
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਨਾਗਰਿਕ ਹਸਪਤਾਲ, ਜੀਂਦ ਦੇ ਮੁਰਦਾਘਰ ਵਿਚ ਕੁੱਤੇ ਵੱਲੋਂ ਇਕ ਲਾਸ਼ ਨੂੰ ਨੋਚਣ ਦੇ ਮਾਮਲੇ ‘ਤੇ ਸਖ਼ਤ ਫੈਸਲਾ ਲੈਂਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਲਈ ਡਾਇਰੈਕਟਰ (ਦੰਦ) ਡਾ. ਪ੍ਰਵੀਣ ਸੇਠੀ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਕੇ ਦੋ ਦਿਨ ਵਿਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਸਬੰਧ ਵਿਚ ਪਿਛਲੀ ਦਿਨ ਇਕ ਅਖ਼ਬਾਰ ਵਿਚ ਛਪੀ ਖ਼ਬਰ ‘ਤੇ ਸ੍ਰੀ ਵਿਜ ਨੇ ਖੁਦ ਪਹਿਲ ਕਰਦੇ ਹੋਏ ਸਿਹਤ ਡਾਇਰੈਕਟਰ ਜਰਨਲ ਡਾ.ਪ੍ਰਵੀਣ ਗਰਗ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ‘ਤੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

