ਪੰਜਾਬ

ਖਾਲਸਾ ਯੂਨੀਵਰਸਿਟੀ ਐਕਟ ਰੱਦ ਕਰਨ ਦਾ ਫੈਸਲਾ ਸੁਆਗਤਯੋਗ- ਅਣਖੀ

ਅੰਮ੍ਰਿਤਸਰ 19 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਦਿਆ 125 ਵਰ੍ਹੇ ਪੁਰਾਣੇ ਇਤਿਹਾਸਕ ਸਥਾਨਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਨਿੱਜੀਕਰਨ ਹੋ ਜਾਣ ‘ਤੇ ਇਸ ਦੇ ਵਿਰਾਸਤ ਰੁਤਬੇ ਦੇ ਖੁਸ ਜਾਣ ਤੋਂ ਬਚਾਉਣ ਲਈ ਵਿਵਾਦਪੂਰਨ ਖਾਲਸਾ ਯੂਨੀਵਰਸਿਟੀ ਐਕਟ-2016 ਰੱਦ ਕਰਨ ਦੇ ਲਏ ਗਏ ਫੈਸਲੇ ਦਾ ਖਾਲਸਾ ਕਾਲਜ ਦੀ ਪੁਰਾਨਤਵ ਦਿੱਖ ਬਰਕਰਾਰ ਰੱਖਣ ਵਾਲੇ ਸੰਘਰਸ਼ਸ਼ੀਲ ਦਰਦੀਆ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਾਰਜ ਕਰਨ ਦਾ ਧੰਨਵਾਦ ਕੀਤਾ ਹੈ।

ਪ੍ਰਸਿੱਧ ਦਾਰਸ਼ਨਿਕ, ਸਿੱਖੀ ਦਾ ਦਰਦ ਰੱਖਣ ਵਾਲੇ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਆਨਰੇਰੀ ਸੈਕਟਰੀ ਬਜ਼ੁਰਗ ਪੰਥ ਦਰਦੀ ਸ੍ਰ ਭਾਗ ਸਿੰਘ ਅਣਖੀ ਨੇ ਕੈਪਟਨ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦਿਆ ਕਿਹਾ ਕਿ ਖਾਲਸਾ ਕਾਲਜ ਸਿੱਖਾਂ ਦੀ ਅਜਿਹੀ ਧੁਰੋਧਰ ਹੈ ਜਿਸ ਦੀ ਹੋਂਦ ਨੂੰ ਬਚਾਈ ਰੱਖਣਾ ਬਹੁਤ ਜਰੂਰੀ ਸੀ। ਉਹਨਾਂ ਕਿਹਾ ਕਿ ਖਾਲਸਾ ਯੂਨੀਵਰਸਿਟੀ ਦਾ ਕੋਈ ਵੀ ਵਿਰੋਧੀ ਨਹੀ ਹੈ ਸਗੋ ਇਹ ਯੂਨੀਵਰਸਿਟੀ ਖਾਲਸਾ ਕਾਲਜ ਤੋ ਬਾਹਰ ਕਿਸੇ ਵੀ ਸਥਾਨ ਤੇ ਬਣਾਈ ਜਾ ਸਕਦੀ ਹੈ ਪਰ ਮੌਜੂਦਾ ਕਾਬਜ਼ ਧਿਰ ਖਾਲਸਾ ਕਾਲਜ ਨਾਲ ਸੰਗਤਾਂ ਦੀਆ ਜੁੜੀਆ ਭਾਵਨਾਵਾਂ ਨੂੰ ਸਮਝ ਨਹੀ ਸਕੀ। ਖਾਲਸਾ ਕਾਲਜ ਦੇ ਉਸਾਰੀ ਵੇਲੇ ਜਿਥੇ ਕਈ ਪਿੰਡਾਂ ਨੇ ਜ਼ਮੀਨ ਦਾਨ ਦਿੱਤੀ ਉਥੇ ਹਰੇਕ ਸਿੱਖ ਨੇ ਇੱਕ ਇੱਟ ਤੇ ਸਮੱਰਥਾ ਮੁਤਾਬਕ ਮਾਇਆ ਵੀ ਦਿੱਤੀ। ਉਹਨਾਂ ਕਿਹਾ ਕਿ ਸਿੱਖ ਰਿਆਸਤਾਂ ਦਾ ਖਾਲਸਾ ਕਾਲਜ ਦੀ ਉਸਾਰੀ ਵਿੱਚ ਬਹੁਤ ਵੱਡਾ ਰੋਲ ਰਿਹਾ ਤੇ ਪਟਿਆਲਾ ਰਿਆਸਤ ਦੇ ਵੱਡ ਵਡੇਰਿਆ ਨੇ ਮੋਟੀਆ ਰਕਮਾਂ ਵੀ ਦਿੱਤੀਆ। ਉਹਨਾਂ ਕਿਹਾ ਕਿ ਅੱਜ ਵੀ ਵੱਖ ਵੱਖ ਰਿਆਸਤਾਂ ਜਿਹਨਾਂ ਨੇ ਬੱਚਿਆ ਦੇ ਰਹਿਣ ਲਈ ਹੋਸਟਲ ਉਸਾਰ ਕੇ ਦਿੰਦੇ ਤੇ ਉਹਨਾਂ ਹੋਸਟਲਾਂ ਦੇ ਨਾਮ ਵੀ ਰਿਆਸਤਾਂ ਦੇ ਨਾਮ ਹੈ ਜਿਹਨਾਂ ਵਿੱਚ ਪਟਿਆਲਾ ਹਾਊਸ ਤੇ ਨਾਭਾ ਹਾਊਸ ਦੇ ਨਾਮ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ। ਖਾਲਸਾ ਯੂਨੀਵਰਸਿਟੀ ਬਣਾਉਣ ਸਮੇਂ ਖਾਲੀ ਜਗ੍ਹਾ ਹੋਣ ਦੇ ਹਲਫੀਆ ਬਿਆਨ ਵੀ ਦਿੱਤੇ ਗਏ ਅਤੇ ਇਹ ਹੋਸਟਲਾਂ ਹੋਂਦ ਨੂੰ ਖਤਮ ਦਰਸਾਇਆ ਗਿਆ ਹੈ ਜੋ ਦਾਨ ਕਰਨ ਵਾਲਿਆ ਦੀਆ ਭਾਵਨਾਵਾਂ ਨਾਲ ਖਿਲਵਾੜ ਹੈ। ਉਹਨਾਂ ਕਿਹਾ ਕਿ ਜਿਸ ਖਾਲਸਾ ਕਾਲਜ ਦੀ ਉਸਾਰੀ ਲਈ ਪਟਿਆਲਾ ਰਿਆਸਤ ਨੇ ਹਰ ਪ੍ਰਕਾਰ ਦੀ ਮਦਦ ਕੀਤੀ ਅਤੇ ਉਸ ਪਰਿਵਾਰ ਦੇ ਫਰਜੰਦ ਨੂੰ ਖਾਲਸਾ ਕਾਲਜ ਵਿੱਚ ਦਾਖਲ ਹੋਣ ਤੋ ਰੋਕਣਾ ਕੋਈ ਦਾਨਸ਼ਮੰਦੀ ਨਹੀ ਹੈ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖਾਲਸਾ ਕਾਲਜ ਦੀ ਸ਼ਾਨਦਾਰ ਵਿਰਾਸਤ ਦੀ ਰਾਖੀ ਕਰਨ ਦਾ ਵਾਅਦਾ 2014 ਦੀ ਲੋਕ ਸਭਾ ਚੋਣ ਸਮੇਂ ਵੀ ਕੀਤਾ ਅਤੇ 2017 ਦੀਆ ਵਿਧਾਨ ਸਭਾ ਚੋਣਾਂ ਸਮੇਂ ਇਹ ਵਾਅਦਾ ਦੁਹਰਾਇਆ ਗਿਆ ਜਿਸ ਨੂੰ ਖਾਲਸਾ ਯੂਨੀਵਰਸਿਟੀ ਦਾ ਐਕਟ 2016 ਰੱਦ ਕਰਕੇ ਉਹਨਾਂ ਨੇ ਮਰਦਾਨਗੀ ਦਾ ਸਬੂਤ ਦਿੰਦਿਆ ਖਾਲਸਾ ਕਾਲਜ ਨੂੰ ਬਚਾ ਲਿਆ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਕੀ ਕੀਤੇ ਵਾਅਦੇ ਵੀ ਯਾਦ ਕਰਾਉਦਿਆ ਕਿਹਾ ਕਿ ਕੁਝ ਹੋਰ ਸਿੱਖ ਸੰਸਥਾਵਾਂ ‘ਤੇ ਵੀ ਕੁਝ ਲੋਕਾਂ ਨੇ ਸੰਸਥਾ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਪਰਿਵਾਰਕ ਵਿਅਕਤੀਆ ਨੂੰ ਸਿਰਫ ਸੰਸਥਾ ਦੇ ਮੈਂਬਰ ਹੀ ਨਹੀ ਬਣਾਇਆ ਸਗੋ ਆਪਣੀ ਪ੍ਰਧਾਨਗੀ ਦੇ ਵਾਰਿਸ਼ ਵੀ ਬਣਾਉਣ ਦਾ ਵੀ ਯਤਨ ਕੀਤਾ ਹੈ। ਹੈ ਜਿਹਨਾਂ ਦੀ ਕੁਨਬਾਪਰਵਾਰੀ ਵੀ ਖਤਮ ਕਰਨ ਦਾ ਵੀ ਕੈਪਟਨ ਨੇ ਵਾਅਦਾ ਕੀਤਾ ਹੈ। ਉਹ ਮੰਗ ਕਰਦੇ ਹਨ ਇਹ ਸੰਸਥਾਵਾਂ ਵੀ ਨਿਰੋਲ ਪੰਥ ਦਰਦੀਆ ਦੇ ਹਵਾਲੇ ਕੀਤੀਆ ਜਾਣ। ਉਹਨਾਂ ਕਿਹਾ ਕਿ ਉਮਰ ਦੇ ਤਕਾਜ਼ੇ ਨਾਲ ਭਾਂਵੇ ਉਹ ਖੁਦ ਤਾਂ ਕੁਝ ਨਹੀ ਕਰ ਸਕਦੇ ਪਰ ਪੰਥਕ ਸੰਸਥਾਵਾਂ ਜਿਹਨਾਂ ਨੂੰ ਉਹਨਾਂ ਨੇ ਲਹੂ ਪਸੀਨੇ ਨਾਲ ਸਿੰਜਿਆ ਤੇ ਪ੍ਰ੍ਰਵਾਨ ਚੜਾਇਆ ਦੀ ਬਰਬਾਦੀ ਹੁੰਦੀ ਉਹ ਬਰਦਾਸ਼ਤ ਨਹੀ ਕਰ ਸਕਦੇ।

Leave a Reply

Your email address will not be published. Required fields are marked *