ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵਿਰੁੱਧ ਢਾਹੇ ਜ਼ਬਰ ਦੇ ਵਿਰੋਧ ‘ਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

ਪਟਿਆਲਾ 19 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘਰਸ਼ ਦੀ ਹਮਾਇਤ ਕਮੇਟੀ ਪੰਜਾਬ ਜੋ ਕਿ ਪੰਜਾਬ ਦੀਆਂ 41 ਜਨਤਕ ਅਤੇ ਜਮਹੂਰੀ ਜਥੇਬੰਦੀਆਂ ਆਧਾਰਿਤ ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਦੇ ਕੀਤੇ ਵਾਧੇ ਖਿਲਾਫ ਸੰਘਰਸ਼ ਦੌਰਾਨ ਜਬਰ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੇ ਪੱਖ ਵਿਚ ਬਣਾਈ ਗਈ ਹੈ ਜਿਸ ਦੇ ਸੱਦੇ ਤਹਿਤ ਪੂਰੇ ਪਟਿਆਲੇ ਜਿਲੇ ਦੀਆਂ ਵਿਦਿਆਰਥੀ, ਨੌਜਵਾਨ, ਮੁਲਾਜਮ ਔਰਤਾਂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਡਕੌਦਾਂ ਦੀ ਜਗਮੋਹਨ ਸਿੰਘ, ਨੌਜਵਾਨ ਭਾਰਤ ਸਭਾ ਦੀ ਰਮਿੰਦਰ ਪਟਿਆਲਾ, ਪੀ.ਐਸ.ਯੂ. ਦੇ ਖੁਸ਼ਵਿੰਦਰ ਰਵੀ, ਡੀ.ਐਸ.ਓ. ਦੇ ਹਰਜਿੰਦਰ ਸਿੰਘ, ਪੀ.ਐਸ.ਯੂ.(ਲਲਕਾਰ) ਦੇ ਗੁਰਪ੍ਰੀਤ ਸਿੰਘ, ਡੈਮੌਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਜਮਹੂਰੀ ਅਧਿਕਾਰ ਸਭਾ ਪਟਿਆਲਾ ਦੇ ਆਗੂ ਪ੍ਰੋਫੈਸਰ ਬਾਵਾ ਸਿੰਘ ਦੀ ਅਗਵਾਈ ਵਿਚ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ।
ਵਫ਼ਦ ਵਿਚ ਉਪ ਰਾਸ਼ਟਰਪਤੀ ਸ਼੍ਰੀ ਹਾਮਿਦ ਅਨਸਾਰੀ ਦੇ ਨਾਮ ਹਿਤ ਮੰਗ ਪੱਤਰ ਦਿਤਾ ਜਿਸ ਵਿਚ ਪੰਜਾਬ ਯੂਨੀਵਰਸਿਟੀ ਵਲੋਂ ਫੀਸਾਂ ਵਿਚ ਕੀਤਾ ਪੂਰਾ ਵਾਧਾ ਵਾਪਿਸ ਲੈਣ, ਯੂਨੀਵਰਸਿਟੀ ਵਿਦਿਆਰਥੀਆਂ ਉਪਰ ਦਰਜ਼ ਕੀਤੇ ਸਾਰੇ ਕੇਸ ਰੱਦ ਕਰਨ, 11 ਅਪ੍ਰੈਲ ਨੂੰ ਵਿਦਿਆਰਥੀਆਂ ਉਪਰ ਲਾਠੀ ਚਾਰਜ਼ ਕਰਕੇ ਤਸ਼ਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਕੇੱਦਰ ਸਮੇਤ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਨੂੰ ਪੂਰੀਆਂ ਗਰਾਂਟਾਂ ਜਾਰੀ ਕਰਨ ਸਬੰਧੀ ਮੰਗ ਪੱਤਰ ਦਿਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਟੂਡੈਟਸ ਯੂਨੀਅਨ ਦੇ ਖੁਸ਼ਵਿੰਦਰ ਸਿੰਘ ਰਵੀ, ਡੀ.ਐਸ.ਓ. ਦੇ ਹਰਜਿੰਦਰ ਸਿੰਘ, ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸਰਬਜੀਤ ਸਿੰਘ ਔਖਲਾ ਅਤੇ ਪੀ.ਐਸ.ਯੂ. ਲਲਕਾਰ ਦੇ ਆਗੂ ਗੁਰਪ੍ਰੀਤ ਸਿੰਘ ਸਾਂਝੇ ਤੌਰ ਤੇ ਕਿਹਾ ਕਿ ਦੇਸ਼ ਅੰਦਰ ਲਗਾਤਾਰ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ ਲੋਕਤੰਤਰ ਨੂੰ ਪੁਲਿਸ ਤੰਤਰ ਵਿਚ ਤਬਦੀਲ ਕਰਕੇ ਆਪਣੇ ਹੱਕਾਂ ਦੀ ਗਲ ਕਰਨ ਵਾਲੇ ਲੋਕਾਂ ਨੂੰ ਦੇਸ਼ਧaੋਹੀ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡੀ.ਟੀ.ਐਫ. ਦੇ ਸਾਬਕਾ ਆਗੂ ਬਲਰਾਜ ਜੋਸ਼ੀ, ਪਿੰਜਰਾਤੋੜ ਦੀ ਨਿਕਤਾ ਅਜਾਦ, ਹਰਾਵਲ ਦੱਸਤਾ ਗਰੁਪ ਟੀ.ਐਸ.ਯੂ. ਦੇ ਗੁਰਚਰਨ ਸਿੰਘ, ਗੈਸ Âੈਜੰਸੀ ਵਰਕਰਜ਼ ਯੂਨੀਅਨ (ਇਫ਼ਟੂ) ਦੇ ਆਗੂ ਕਸ਼ਮੀਰ ਸਿੰਘ ਬਿਲਾ, ਨੈਟਪਾਸ ਬੇਰੁਜਗਾਰ ਲੈਕਚਰਾਰ ਯੂਨੀਅਨ, ਇਨਕਲਾਸੀ ਲੋਕ ਮੋਰਚਾ ਪੰਜਾਬ ਦੇ ਰਣਜੀਤ ਸਵਾਜਪੁਰ, ਦੋਧੀ ਡੇਅਰੀ ਯੂਨੀਅਨ, ਇਸਤਰੀ ਜਾਗਰਤੀ ਮੰਚ ਦੀ ਪa੍ਰਦੀਪ ਕੌਰ ਉਧਾ ਅਤੇ ਲੋਕ ਸੰਘਰਸ਼ ਕਮੇਟੀ ਦੇ ਕਾਰਕੂਨਾਂ ਨੇ ਵੀ ਵਡੀ ਗਿਣਤੀ ਵਿਚ ਸ਼ਮਹੂਲੀਅਤ ਕੀਤੀ । ਸਟੇਜ ਦੀ ਸਾਰੀ ਕਾਰਵਾਈ ਜਮਹੂਰੀ ਅਧਿਕਾਰ ਸਭਾ ਅਤੇ ਡੈਮੌਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਨਿਭਾਈ।

Leave a Reply

Your email address will not be published. Required fields are marked *