ਐਸ.ਡੀ.ਐਮ ਸਰਕਾਰੀ ਸਕੂਲਾਂ ‘ਚ ਮਿਡ ਡੇ ਮੀਲ ਅਤੇ ਪੜ੍ਹਾਈ ਦੀ ਜਾਂਚ ਹਰ ਹਫ਼ਤੇ ਕਰਨ: ਡਿਪਟੀ ਕਮਿਸ਼ਨਰ
ਪਟਿਆਲਾ, 20 ਅਪ੍ਰੈਲ (ਮਧੂਸਾਰ ਬਿਊਰੋ)
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਮਿੰਨੀ ਸਕੱਤਰੇਤ ਵਿੱਖੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ‘ਚ ਸਰਕਾਰੀ ਸਕੂਲਾਂ ‘ਚ ਵਰਤਾਏ ਜਾ ਰਹੇ ਮਿਡ ਡੇ ਮੀਲ ਦੀ ਗੁਣਵਤਾ ਨੂੰ ਵਧੀਆ ਰੱਖਣ ਅਤੇ ਇਨ੍ਹਾਂ ਸਕੂਲਾਂ ‘ਚ ਪੜ੍ਹਾਈ ਦਾ ਪੱਧਰ ਉÎੱਚਾ ਰੱਖਣ ਲਈ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮ ਘੱਟੋਂ ਘੱਟ ਹਫ਼ਤੇ ‘ਚ ਇੱਕ ਦਿਨ ਜਾ ਕੇ ਜਾਂਚ ਕਰਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਸਾਰੇ ਐਸ.ਡੀ.ਐਮ ਸਰਕਾਰੀ ਸਕੂਲਾਂ ‘ਚ ਮਿਡ ਡੇ ਮੀਲ ਅਤੇ ਪੜ੍ਹਾਈ ਦੀ ਜਾਂਚ ਕਰਨ ਲਈ ਖੁਦ ਜਾਣ, ਬੱਚਿਆਂ ਨੂੰ ਵਰਤਾਏ ਜਾ ਰਹੇ ਭੋਜਨ ਨੂੰ ਖੁਦ ਖਾ ਕੇ ਦੇਖਣ ਅਤੇ ਜੇਕਰ ਸੰਭਵ ਹੋਵੇ ਤਾਂ ਉਹ ਕਲਾਸਾਂ ‘ਚ ਵੀ ਜਾ ਕੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਸਮੀਖਿਆ ਵੀ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਸ਼ਾਸਨ ਦਾ ਹਰ ਅਦਾਰਾ ਇੱਕ ਦੂਜੇ ਨਾਲ ਮਿਲ ਕੇ ਸਹਿਯੋਗ ਕਰੇ ਅਤੇ ਜ਼ਿਲ੍ਹੇ ‘ਚ ਸਿੱਖਿਆ ਦਾ ਪੱਧਰ ਉÎੱਚਾ ਚੁੱਕ ਕੇ ਦੇਸ਼ ਦੇ ਭਵਿੱਖ ਨੂੰ ਸਵਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਾਰੇ ਸਕੂਲਾਂ ‘ਚ ਹਰ ਸੰਭਵ ਸਹੂਲਤ ਦਿੱਤੀ ਜਾ ਰਹੀ ਹੈ। ਪਰ ਸਕੂਲ ਵਿੱਚ ਸਾਫ਼ ਸਫ਼ਾਈ ਰੱਖਣਾ, ਵਧੀਆ ਪੜ੍ਹਾਈ ਵਾਲਾ ਮਾਹੌਲ ਅਤੇ ਅਨੂਸ਼ਾਸਨ ਨੂੰ ਕਾਇਮ ਰੱਖਣਾ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜ਼ਿਲ੍ਹੇ ਦੇ ਸਾਰੇ ਸਕੂਲਾਂ ਦਾ ਇੱਕ ਚਾਰਟ ਬਣਾ ਕਿ ਦੱਸਣ ਕੇ ਕਿਹੜੇ ਸਕੂਲ ਵਿੱਚ ਕਿਸ ਚੀਜ਼ ਦੀ ਕਮੀ ਹੈ। ਮੁੱਢਲੀ ਸਹੂਲਤਾਂ ‘ਚ ਪਖਾਨਿਆਂ ਤੋਂ ਲੈ ਕੇ ਪੀਣ ਵਾਲੇ ਪਾਣੀ ਲਈ ਆਰ.ਓ ਤੱਕ ਨੂੰ ਸ਼ਾਮਿਲ ਕੀਤਾ ਜਾਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਦੀਪ ਰਿਸ਼ੀ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ. ਸ਼ਤਰਾਣਾ ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਐਸ.ਡੀ.ਐਮ. ਦੂਧਣਸਾਧਾਂ ਡਾ. ਸਿਮਰਪ੍ਰੀਤ ਕੌਰ, ਐੋਸ.ਡੀ.ਐਮ. ਨਾਭਾ ਮਿਸ ਜਸ਼ਨਪ੍ਰੀਤ ਕੌਰ ਗਿੱਲ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

