ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਦੇ ਕਾਮਰਸ ਵਿਭਾਗ ਦਾ ਉਪਰਾਲਾ
ਵਿਦਿਆਰਥੀਆਂ ਨੂੰ ਵੰਡੇ ਕਿਤਾਬਾਂ ਦੇ ਸੈੱਟ
ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਵਿਖੇ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਦੀ ਅਗਵਾਈ ਹੇਠ ਕਾਮਰਸ ਵਿਭਾਗ ਵੱਲੋਂ ਪਹਿਲਕਦਮੀ ਕਰਦਿਆਂ ਇੰਜੀ. ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਹੱਥੋਂ ਬੀ. ਕਾਮ ਭਾਗ-ਪਹਿਲਾ ਦੇ ਸਮੂਹ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਦਵਾਏ ਗਏ | ਇੰਜੀ. ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ) ਵੱਲੋਂ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਹਮੇਸ਼ਾ ਵਚਨਬੱਧ ਰਹਿੰਦਾ ਹੈ |
ਕਾਲਜ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਨੇ ਕਾਮਰਸ ਵਿਭਾਗ ਦੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰੋ. ਪ੍ਰਭਜੀਤ ਸਿੰਘ ਅਤੇ ਡਾ. ਜਯੋਤੀ ਸਲੂਜਾ ਨੇ 10,500 ਰੁਪਏ ਦੀਆਂ ਕਿਤਾਬਾਂ ਨਿੱਜੀ ਰੂਪ ਵਿਚ ਖਰੀਦ ਕੇ ਵਿਦਿਆਰਥੀਆਂ ਨੂੰ ਉਪਲੱਭਧ ਕਰਵਾਈਆਂ ਹਨ | ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਿੱਤੀ ਸਹਿਯੋਗ ਦੇਣਾ ਹੈ |ਇਸ ਮੌਕੇ ਕਾਮਰਸ ਅਤੇ ਇਕਨਾਮਿਕਸ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

