ਕੇਂਦਰ ਸਰਕਾਰ ਮੈਟਰੋ ਪ੍ਰੋਜੈਕਟ ਪ੍ਰਤੀ ਗੰਭੀਰ, ਪ੍ਰੋਜੈਕਟ ਰੋਕਣ ਲਈ ਨਹੀਂ ਲਿਖੀ ਚਿੱਠੀ : ਨਾਇਡੂ
ਚੰਡੀਗੜ੍ਹ 29 ਅਪ੍ਰੈਲ (ਮਧੂਸਾਰ ਬਿਊਰੋ) ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਮੈਟਰੋ ਪ੍ਰੋਜੈਕਟ ‘ਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਸਕਰਾਤਮਕ ਬਿਆਨ ਨਾਲ ਇਕ ਉਮੀਦ ਦੀ ਕਿਰਨ ਵਿਖਾਈ ਦਿੱਤੀ ਹੈ, ਹਰਿਆਣਾ ਸਰਕਾਰ ਦੇ ਇਕ ਸਮਾਗਮ ਵਿਚ ਪਹੁੰਚੇ ਨਾਇਡੂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਮੈਟਰੋ ਪ੍ਰੋਜੈਕਟ ਪ੍ਰਤੀ ਕਾਫੀ ਗੰਭੀਰ ਹੈ ਅਤੇ ਪ੍ਰੋਜੈਕਟ ਰੋਕਣ ਲਈ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਗਈ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਮੈਟਰੋ ਪ੍ਰੋਜੈਕਟ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਜਲਦ ਹੀ ਇਸ ਨੂੰ ਸ਼ੁਰੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਸ਼ੁਰੂ ਕਰਨ ਦੇ ਲਈ ਨਵੀਂ ਰੂਪ ਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਟਰੋ ਪ੍ਰੋਜੈਕਟ ਨੂੰ ਰੋਕਣ ਸਬੰਧੀ ਕੋਈ ਵੀ ਚਿੱਠੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਹੀਂ ਭੇਜੀ ਗਈ,ਜਦਕਿ ਕੇਂਦਰ ਸਰਕਾਰ ਲਗਾਤਾਰ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਨਾਲ ਮੈਟਰੋ ਪ੍ਰੋਜੈਕਟ ਸ਼ੁਰੂ ਕਰਨ ਦੇ ਲਈ ਨਵੇਂ ਵਿਕਲਪ ਖੋਜਣ ਦੇ ਲਈ ਕਹਿੰਦੀ ਰਹਿੰਦੀ ਹੈ।

