ਪਟਿਆਲਾ

ਮਈ ਦਿਵਸ : ਐਨਪੀਐਸ ਦੇ ਮੁੱਦੇ ‘ਤੇ ਸਰਕਾਰ ਕਦੇ ਵੀ ਗੰਭੀਰ ਨਹੀਂ ਹੋਈ : ਜਗਦੀਪ ਕਾਹਲੋਂ

ਪਟਿਆਲਾ 1 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਮਈ ਦਿਵਸ ਮਨਾਈਆ ਗਿਆ ।ਇਸ ਵਿੱਚ ਰੇਲਵੇ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ।

ਇਸ ਮੌਕੇ ਬੋਲਦਿਆ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕੀ ਇਸ ਦਿਨ ਸਾਲ1966 ਨੂੰ ਸ਼ਿਕਾਗੋ ਚ ਕਰਮਚਾਰੀਆ ਨੂੰ ਸ਼ਹੀਦ ਕਰ ਦਿੱਤਾ ਸੀ।ਕਰਮਚਾਰੀ ਆਪਣੀਆ ਹੱਕੀ ਮੰਗਾਂ ਨੂੰ ਲੈ ਸੰਘਰਸ਼ ਕਰ ਰਹੇ ਸਨ। ਉਨਾ ਅੱਜ ਦੀ ਸਥਿਤੀ ਬਾਰੇ ਜਾਣੂ ਕਰਵਾਉਦੇ ਹੋਏ ਕਿਹਾ ਕਿ ਐਨ.ਪੀ.ਐਸ ਦੇ ਮੁੱਦੇ ਤੇ ਸਰਕਾਰ ਕਦੇ ਵੀ ਗੰਭੀਰ ਨਹੀ ਹੋਈ। ਦਿਨ ਪ੍ਰਤੀ ਦਿਨ ਕਰਮਚਾਰੀਆਂ ਉਪਰ ਕੰਮ ਲਗਾਤਾਰ ਵੱਧ ਰਿਹਾ ਹੈ ।ਰੇਲਵੇ ਵਿਭਾਗ ਵਿੱਚ ਲਗਪਗ ਦੋ ਲੱਖ ਆਸਾਮੀਆਂ ਖਾਲੀ ਹਨ।ਦਿਨੋ ਦਿਨ ਗੱਡੀਆਂ ਦੀ ਗਿਣਤੀ ਵੱਧ ਰਹੀ ਹੈ ।ਕਰਮਚਾਰੀਆਂ ਦੇ ਭੱਤੇ ਲਾਗੂ ਨਹੀ ਕੀਤੇ ਹਨ ।ਸਰਕਾਰ ਛੇ ਮਹੀਨੀਆਂ ਤੋ ਟਾਲ ਮਟੋਲ ਕਰ ਰਹੀ ਹੈ ਕਰਮਚਾਰੀਆਂ ਵਲੋ ਸੀਨੀਅਰ ਡੀ .ਐਸ.ਟੀ ਦੇ ਵਿਰੋਧ ਵਿੱਚ ਨਾਅਰੇ ਲਗਾਏ।ਇਸ ਮੌਕੇ ਜਸਮੇਰ ਸਿੰਘ ਬ੍ਰਾਂਚ ਪ੍ਰਧਾਨ,ਮਹਿੰਦਰ ਪਾਸਵਾਨ,ਭਾਗ ਸਿੰਘ,ਸਤਿ ਨਾਰਇਣ ,ਸਰਬਣ ਕੁਮਾਰ ,ਮਨਜੀਤ ਸਿੰਘ ਅਤੇ ਹੋਰ ਰੇਲਵੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *