ਬਿਜਲੀ ਮੁਲਾਜਮਾਂ ਨੇ ਮਈ ਦਿਵਸ ਦੇ ਮੋਕੇ ਤੇ ਸ਼ਹੀਦਾ ਨੂੰ ਦਿੱਤੀਆ ਸਰਧਾਂਜਲੀਆਂ
ਖਤਪਕਾਰਾਂ ਨੂੰ ਵਧੀਆਂ ਸਹੂਲਤਾਂ ਦੇਣ ਦਾ ਕੀਤਾ ਪ੍ਰਣ: ਮਨਜੀਤ ਸਿੰਘ ਚਾਹਲ,ਬੱਲਪੁਰੀਆਂ:
ਪਟਿਆਲਾ: 1 ਮਈ (ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੇ ਸੱਦੇ ਤੇ ਸਮੱਚੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਿਜਵੇ ਗੁਰਦਾਸਪੁਰ,ਅਮ੍ਰਿਤਸਰ,ਤਰਨਤਾਰਨ,ਜਲੰਧਰ,ਹੁਸਿਆਰਪੁਰ,ਨਵਾਂ ਸਹਿਰ,ਲੁਧਿਆਣਾ,ਖੰਨਾ, ਰੋਪੜ,ਸੰਗਰੂਰ,ਬਰਨਾਲਾ,ਬਠਿਡਾਂ, ਮੁਕਤਸਰ, ਫਿਰੋਜ਼ਪੁਰ,ਫਰੀਦਕੋਟ, ਮੁਕਤਸਰ, ਆਦਿ ਵਿਖੇ ਬਿਜਲੀ ਮੁਲਾਜਮਾਂ ਨੇ ਬਿਜਲੀ ਨਿਗਮ ਦੀਆ ਵੱਖ ਵੱਖ ਸਬ ਡਵੀਜ਼ਨਾ ਵਿੱਚ ਇਕੱਠੇ ਹੋ ਕੇ ਮਈ ਦਿਵਸ ਦੇ ਸਹੀਦਾਂ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ।
ਜਥੇਬੰਦੀ ਦੇ ਮੁਖ ਦਫਤਰ ਤੇ ਪੂਜੀ ਸੂਚਨਾਂ ਅਨੁਸਾਰ ਜਥੇਬੰਦੀ ਦੇ ਸੁਬਾਈ ਸਕੱਤਰ ਮਨਜੀਤ ਸਿੰਘ ਚਾਹਲ ਅਤੇ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਨੇ ਦੱਸਿਆਂ ਕਿ ਵੱਖ ਵੱਖ ਸਬ ਡਵੀਜਨਾ ਵਿੱਚ ਜਥੇਬਦੀ ਦੇ ਕੇਸ਼ਰੀ ਝੰਡੇ ਲਹਿਰਾਏ ਗਏ। ਉਹਨਾ ਕਿਹਾ ਬੁਲਾਰਿਆਂ ਨੇ ਸਿਕਾਗੋ ਦੇ ਸਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਦੀ ਸਹਾਦਤ ਦੀ ਬਦੋਲਤ ਸੰਸਾਰ ਭਰ ਦੇ ਮਹਿਨਤਕਸ਼ ਵਰਗ ਦੇ ਕੰਮ ਦੇ ਅੱਠ ਘੰਟੇ ਕੰਮ ਕਰਨ ਦੀ ਮੰਗ ਸਵੀਕਾਰ ਹੋਈ ਹੈ।ਉਹਨਾਂ ਕਿਹਾ ਮੁਲਾਜਮ ਜਮਾਤ ਤੇ ਹੁਣ ਵੀ ਕੰਮ ਦਾ ਬੋਝ ਵਧ ਰਿਹਾ ਹੈ।ਪੰਜਾਬ ਦੇ ਸਾਰੇ ਅਦਾਰਿਆਂ ਵਿੱਚ ਹਜਾਰਾਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਦੇਸ਼ ਵਿਚੱ ਬੇਰੁਜ਼ਗਾਰੀ ਵਧ ਰਹੀ ਹੈ। ਉਹਨਾ ਮੰਗ ਕੀਤੀ ਕਿ ਖਾਲੀ ਅਸਾਮੀਆਂ ਸਿੱਧੀ ਭਰਤੀ ਰਾਹੀ ਭਰੀਆਂ ਜਾਣ।ਅੱਜ ਦੇ ਦਿਵਸ਼ ਤੇ ਮੁਲਾਜਮਾਂ ਨੇ ਖਪਤਕਾਰਾਂ ਨੂੰ ਵਧੀਆਂ ਸੇਵਾਵਾ ਦੇਣ ਦਾ ਪ੍ਰਣ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਿਥੇ ਮੁਲਾਜਮਾਂ ਨੂੰ ਆਪਣੀਆਂ ਮੰਗਾਂ ਦੀ ਅਵਾਜ਼ ਉਠਾਉਣ ਦਾ ਅਧਿਕਾਰ ਹੈ।ਉਥੇ ਮੁਲਾਜਮਾਂ ਨੂੰ ਆਪਣੇ ਫਰਜ਼ਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ।ਅੱਜ ਵੱਖ ਵੱਖ ਸਹਿਰਾਂ ਵਿੱਚ ਜਥੇਬੰਦੀ ਦੇ ਆਗੂਆ ਪੂਰਨ ਸਿੰਘ ਖਾਈ,ਮੰਗਲ ਸਿੰਘ ਠਰੂ,ਜ਼ਸਵੰਤ ਸਿੰਘ ਪੰਨੂ,ਹਰਜੀਤ ਸਿੰਘ ਬਠਿਡਾ,ਮਦਨ ਲਾਲ ਖੰਨਾ,ਸਕੱਤਰ ਸਿੰਘ ਅਮ੍ਰਿੰਤਸਰ,ਸਤਪਾਲ ਹਾਮਝੇੜੀ,ਰਘਬੀਰ ੰਿਸੰਘ ਘੱਗਾ,ਰਾਮਪਾਲ ਸਿੰਘ ਖਾਈ,ਕਰਮ ਸਿੰਘ ਬੋਲੜਕਲਾਂ, ਮਹਿੰਦਰ ਸਿੰਘ ਫਿਰੋਜਪੁਰ ਆਦਿ ਆਗੂਆ ਨੇ ਸਬੰਧੋਨ ਕੀਤਾ,

