ਕੇਂਦਰ ਵੱਲੋਂ ਜਾਰੀ 6000 ਕਰੋੜ ਦੀ ਗਰਾਂਟ ਨਾਲ ਫੂਡ ਸੈਕਟਰ ਅੰਦਰ ਵੱਡਾ ਉਛਾਲ ਆਵੇਗਾ: ਹਰਸਿਮਰਤ ਬਾਦਲ
ਚੰਡੀਗੜ•/4 ਮਈ/ਮਧੂਸਾਰ ਬਿਊਰੋ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਕੱਲ• ਸ਼ਾਮੀ ਕੇਂਦਰੀ ਕੈਬਨਿਟ ਨੇ ਐਸਏਐਮਪੀਏਡੀਏ(ਸਕੀਮ ਫਾਰ ਐਗਰੋ-ਮਰੀਨ ਪ੍ਰੋਸੈਸਿੰਗ ਐਂਡ ਡਿਵੈਲਪਮੈਂਟ ਆਫ ਐਗਰੋ ਪ੍ਰੋਸੈਸਿੰਗ ਕੱਲਸਟਰਜ਼) ਤਹਿਤ ਮੰਤਰਾਲੇ ਦੀਆਂ ਸਕੀਮਾਂ ਦੀ ਮੁੜ-ਵਿਉਂਤਬੰਦੀ ਲਈ 6000 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਨਾਲ ਭਾਰਤ ਵਿਚ ਫੂਡ ਸੈਕਟਰ ਅੰਦਰ ਵੱਡਾ ਉਛਾਲ ਆਵੇਗਾ।
ਇਸ ਬਾਰੇ ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਫੂਡ ਸੈਕਟਰ ਵਿਚ ਚਿਰਾਂ ਤੋਂ ਲੋੜੀਂਦੇ 31,400 ਕਰੋੜ ਦੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਉਹਨਾਂ ਕਿਹਾ ਕਿ ਇਸ ਨਾਲ ਇੱਕ ਲੱਖ ਕਰੋੜ ਤੋਂ ਵੱਧ ਦੀ ਕੀਮਤ ਵਾਲੇ 3ਥ34 ਕਰੋੜ ਮੀਟਰਿਕ ਟਨ ਐਗਰੋ-ਉਤਪਾਦਾਂ ਦੀ ਸਾਂਭ-ਸੰਭਾਲ ਹੋਵੇਗੀ, ਜਿਸ ਤੋਂ 20 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਨਾਲ 2019-20 ਤਕ ਦੇਸ਼ ਵਿਚ ਸਿੱਧੇ ਅਤੇ ਅਸਿੱਧੇ ਤੌਰ ਤੌਰ ਤੇ 5ਥ30 ਲੱਖ ਨੌਕਰੀਆਂ ਪੈਦਾ ਹੋਣਗੀਆਂ।
ਇਸ ਦਾ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2016-20 ਦੇ ਪੀਰੀਅਡ ਦੌਰਾਨ 6000 ਕਰੋੜ ਰੁਪਏ ਦਾ ਨਿਵੇਸ਼ 14ਵੇਂ ਵਿੱਤੀ ਆਯੋਗ ਦੇ ਗੇੜ ਨਾਲ ਮਿਲਦਾ ਹੈ। ਐਸਏਐਮਪੀਏਡੀਏ ਖੇਤੀਬਾੜੀ ਵਿਚ ਵਾਧਾ ਕਰੇਗਾ, ਪ੍ਰੋਸੈਸਿੰਗ ਦਾ ਆਧੁਨਿਕੀਕਰਨ ਕਰੇਗਾ ਅਤੇ ਖੇਤੀ ਦੀ ਰਹਿੰਦ-ਖੂੰਹਦ ਨੂੰ ਘਟਾਏਗਾ। ਇਸ ਨਾਲ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਦਿਹਾਤੀ ਇਲਾਕਿਆਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਬੀਬੀ ਬਾਦਲ ਨੇ ਕਿਹਾ ਕਿ ਐਸਏਐਮਪੀਏਡੀਏ ਦੇ ਅਮਲ ਵਿਚ ਆਉਣ ਨਾਲ ਖੇਤ ਤੋਂ ਦੁਕਾਨ ਤੱਕ ਕੁਸ਼ਲ ਤਰੀਕੇ ਨਾਲ ਖੇਤੀ ਉਤਪਾਦਾਂ ਨੁੰ ਪਹੁੰਚਾਉਣ ਲਈ ਆਧੁਨਿਕ ਕਿਸਮ ਦਾ ਬੁਨਿਆਦੀ ਢਾਂਚਾ ਖੜ•ਾ ਹੋਵੇਗਾ। ਇਸ ਨਾਲ ਨਾ ਸਿਰਫ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ, ਸਗੋਂ ਖੇਤੀ ਉਤਪਾਦਾਂ ਦੀ ਰਹਿੰਦ-ਖੂੰਹਦ ਵੀ ਘਟੇਗੀ ਅਤੇ ਨਿਰਯਾਤ ਕੀਤੇ ਜਾਣ ਵਾਲੇ ਪ੍ਰੋਸੈਸਿਡ ਫੂਡ ਵਿਚ ਵਾਧਾ ਹੋਵੇਗਾ।
ਬੀਬੀ ਬਾਦਲ ਨੇ ਕਿਹਾ ਕਿ ਐਸਏਐਮਪੀਏਡੀਏ ਵਿਚ ਮੰਤਰਾਲੇ ਦੀਆਂ ਮੌਜੂਦਾ ਸਮੇਂ ਚੱਲ ਰਹੀਆਂ ਸਕੀਮਾਂ ਜਿਵੇਂ ਮੈਗਾ ਫੂਡ ਪਾਰਕ, ਸੰਗਠਿਤ ਕੋਲਡ ਚੇਨ, ਵਧੀਆ ਬੁਨਿਆਦੀ ਢਾਂਚਾ ਆਦਿ ਨੂੰ ਵੀ ਜਾਰੀ ਰੱਖਿਆ ਜਾਵੇਗਾ ਅਤੇ ਨਵੀਆ ਸਕੀਮਾਂ ਜਿਵੇਂ ਐਗਰੋ-ਪ੍ਰੋਸੈਸਿੰਗ ਕਲੱਸਟਰਜ਼ ਲਈ ਬੁਨਿਆਦੀ ਢਾਂਚਾ, ਬੈਕਵਾਰਡ ਅਤੇ ਫਾਰਵਰਡ ਲਿੰਕੇਜਜ਼ ਦੀ ਸਿਰਜਣਾ, ਫੂਡ ਪ੍ਰੋਸੈਸਿੰਗ ਅਤੇ ਸਾਂਭ-ਸੰਭਾਲ ਦੀਆਂ ਸਮਰੱਥਾਵਾਂ ਵਿਚ ਵਾਧਾ ਕਰਨਾ ਆਦਿ ਨੂੰ ਸ਼ਾਮਿਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫੂਡ ਪ੍ਰੋਸੈਸਿੰਗ ਨੂੰ ਦਿੱਤੇ ਵੱਡੇ ਹੁਲਾਰੇ ਲਈ ਧੰਨਵਾਦ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜੀਡੀਪੀ, ਰੁਜ਼ਗਾਰ ਅਤੇ ਨਿਵੇਸ਼ ਵਿਚ ਪਾਏ ਜਾ ਰਹੇ ਯੋਗਦਾਨ ਪੱਖੋਂ ਇਹ ਸੈਕਟਰ ਭਾਰਤੀ ਆਰਥਿਕਤਾ ਦੇ ਇੱਕ ਅਹਿਮ ਖੰਡ ਵਜੋਂ ਉੱਭਰ ਰਿਹਾ ਹੈ। ਉਹਨਾਂ ਕਿਹਾ ਕਿ 2015-16 ਦੌਰਾਨ ਇਸ ਸੈਕਟਰ ਨੇ ਨਿਰਮਾਣ ਅਤੇ ਖੇਤੀਬਾੜੀ ਸੈਕਟਰਾਂ ਲਈ ਕ੍ਰਮਵਾਰ 9ਥ1 ਅਤੇ 8ਥ6 ਫੀਸਦੀ ਜੀਵੀਏ ਦਾ ਯੋਗਦਾਨ ਪਾਇਆ।
ਬੀਬੀ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਦੁਆਰਾ ਚੁੱਕੇ ਗਏ ਵਿਭਿੰਨ ਕਦਮਾਂ ਨਾਲ ਫੂਡ ਪ੍ਰੋਸੈਸਿੰਗ ਸੈਕਟਰ ਵਿਚ 7 ਫੀਸਦੀ ਵਿਕਾਸ ਦਰਜ ਹੋਇਆ ਹੈ। ਉਹਨਾਂ ਕਿਹਾ ਕਿ ਇਹ ਵਿਕਾਸ 42 ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਅਤੇ ਫੂਡ ਪ੍ਰੋਸੈਸਿੰਗ ਲਈ ਆਧੁਨਿਕ ਬੁਨਿਆਦੀ ਢਾਂਚਾ ਉਸਾਰਨ ਲਈ 236 ਇਨਟੈਗਰੇਟਡ ਕੋਲਡ ਚੇਨਜ਼ ਬਣਾਏ ਜਾਣ ਕਰਕੇ ਹੋਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਵਿਚ ਤਿਆਰ ਹੁੰਦੇ ਫੂਡ ਉਤਪਾਦਾਂ ਨੂੰ ਵੇਖਦਿਆਂ ਈ-ਕਾਮਰਸ ਸਮੇਤ ਟਰੇਡਿੰਗ ਵਿਚ 100 ਫੀਸਦੀ ਐਫਡੀਆਈ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ।

