ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਧਰਨਾ
ਪਟਿਆਲਾ 4 ਮਈ (ਮਧੂਸਾਰ ਬਿਊਰੋ)
ਪਟਿਆਲਾ ਦੇ ਵਾਈਪੀਐਸ ਚੋਂਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਕੋਲ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਮਰਨ ਵਰਤ ‘ਤੇ ਬੈਠ ਕੇ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮੀਟਿੰਗ ਐਸਡੀਐਮ ਨਾਲ ਹੋਈ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾ ਨੂੰ ਮਨਵਾਉਣ ਲਈ ਪੰਜਾਬ ਦੇ ਹੈਲਥ ਮਨਿਸਟਰ ਨਾਲ ਗੱਲ ਬਾਤ ਕਰਕੇ ਹਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅੱਜ ਦਾ ਮਰਨ ਵਰਤ 13 ਅਪ੍ਰੈਲ ਤਕ ਮੁਅੱਤਲ ਕਰ ਦਿੱਤਾ।
ਇਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵਲੋਂ 1200 ਦੇ ਕਰੀਬ ਹੈਲਥ ਵਰਕਰ ਦੀਆ ਪੋਸਟਾਂ ਕੱਢਿਆ ਸੀ ਜਿਸ ਵਿਚ ਵੱਖ ਵੱਖ ਕੋਟੀਆਂ ਦੀਆਂ 356 ਪੋਸਟਾਂ ਸਨ , ਲੇਕਿਨ ਸਰਕਾਰ ਨੇ ਜਰਨਲ ਅਤੇ ਕੋਟਿਆਂ ਦੀ ਪੋਸਟਾਂ ਵਿਚ ਦੋਹਰਾ ਮਾਪਦੰਡ ਵਰਤਿਆ ਗਿਆ ਹੈ ਜਿਸ ਦੇ ਖਿਲਾਫ ਉਹ ਸਰਕਾਰ ਨੂੰ ਪਹਿਲਾ ਵੀ ਕਈ ਵਾਰ ਦਸ ਚੁਕੇ ਹਨ ਲੇਕਿਨ ਸਰਕਾਰ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਜਿਸ ਦੇ ਕਾਰਨ ਅੱਜ ਉਹ ਮਰਨ ਵਰਤ ਤੇ ਬੈਠੇ ਸਨ ਲੇਕਿਨ ਐਸਡੀਐਮ ਮੈਡਮ ਦੇ ਆਸ਼ਵਾਸ਼ਨ ਤੋਂ ਬਾਅਦ ਹੀ ਅਸੀਂ ਆਪਣਾ ਮਰਨ ਵਰਤ 13 ਅਪ੍ਰੈਲ ਤਕ ਰੋਕ ਦਿੱਤਾ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾ ਅਸੀਂ ਕੈਪਟਨ ਅਮਰਿੰਦਰ ਅਤੇ ਬ੍ਰਹਮ ਮਹਿੰਦਰਾ ਦੀਆਂ ਕੋਠੀਆਂ ਦੇ ਬਾਹਰ ਮਰਨ ਵਰਤ ਤੇ ਬੈਠ ਜਾਵਾਂਗਾ।

