ਪਟਿਆਲਾ

ਬਿਜਲੀ ਮੁਲਾਜ਼ਮਾਂ ਦੀ ਜਥੇਬੰਦਕ ਲੜਾਈ : ਰਿਟਾਇਰੀ ਇਜਲਾਸ ‘ਚ ਨਾ ਸ਼ਾਮਲ ਹੋਣ ਦਾ ਐਲਾਨ

ਪਟਿਆਲਾਂ 4 ਮਈ (ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਦੀ ਜਥੇਬੰਦਕ ਲੜਾਈ ਉਸ ਸਮੇ ਹੋਰ ਵਧ ਗਈ, ਜਦੋਂ ਅੱਧੀ ਦਰਜਨ ਤੋਂ ਵਧ ਜ਼ਿਲ੍ਹਾ ਪ੍ਰਧਾਨਾਂ, ਡਵੀਜ਼ਨ ਪ੍ਰਧਾਨ ਤੋਂ ਇਲਾਵਾ ਸੂਬਾਈ ਆਗੂਆਂ ਨੇ 6 ਮਈ ਨੂੰ ਹੋਣ ਜਾ ਰਹੇ ਰਿਟਾਇਰੀ ਮੁਲਾਜ਼ਮਾਂ ਦੇ ਇਜਲਾਸ ‘ਚ ਨਾ ਸ਼ਾਮਲ ਹੋਣ ਦਾ ਐਲਾਨ ਕੀਤਾ।

ਇੰਪਲਾਈਜ਼ ਫੈਡਰੇਸਨ ਦੇ 2 ਸੁਬਾਈ ਆਗੂਆਂ ਸਾਵਨ ਸਿੰਘ ਰੰਧਾਵਾ ਸਕੱਤਰ ਸੂਬਾ ਕਮੇਟੀ ਅਤੇ ਸੁਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਪੰਨੂੰ ਸਮੇਤ ਸਰਕਲ ਫਿਰੋਜ਼ਪੁਰ ਦੇ ਪ੍ਰਧਾਨ ਮਹਿੰਦਰ ਸਿੰਘ, ਸੰਗਰੂਰ ਸਰਕਲ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਚੱਠਾ,ਫਰੀਦਕੋਟ ਸਰਕਲ ਦੇ ਪ੍ਰਧਾਨ ਜਰਨੈਲ ਸਿੰਘ,ਜਲਧੰਰ ਸਰਕਲ ਦੇ ਪ੍ਰਧਾਨ ਜਗੀਰ ਸਿੰਘ ਵਾਹੀ,ਖੰਨਾਂ ਸਰਕਲ ਦੇ ਸੀ.ਮੀਤ ਪ੍ਰਧਾਂਨ ਦਵਿੰਦਰ ਸਿੰਘ,ਰੋਪੜ ਸਰਕਲ ਦੇ ਪ੍ਰਧਾਨ ਮਹਿੰਦਰ ਪਾਲ,ਮੁਹਾਲੀ ਸਰਕਲ ਦੇ ਪ੍ਰਧਾਨ ਨਿਸਾਤ ਸ਼ਰਮਾ ਅਤੇ ਭੋਗਪੁਰ ਡਵੀਜ਼ਨ ਪ੍ਰਧਾਨ ਮੁਖਤਿਆਰ ਸਿੰਘ,ਨਕੋਦਰ ਡਵੀਜ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ,ਹੈਡ ਆਫਿਸ ਇੰਪਲਾਈਜ ਫੈਡਰੇਸ਼ਨ ਦੇ ਸੀਨੀਅਰ ਆਗੁ ਮੱਖਣ ਸਿੰਘ,ਸੁਰਿੰਦਰ ਪਾਲ ਸਿੰਘ,ਸੁਰਜੀਤ ਸਿੰਘ ਸੋਹਲ,ਪਰਮਜੀਤ ਸਿੰਘ,ਗੁਰਦੇਵ ਸਿੰਘ,ਰਣਜੀਤ ਸਿੰਘ ਅਤੇ ਡਵੀਜਨ ਰਈਆਂ ਦੇ ਪ੍ਰਧਾਂਨ ਹਰਜੀਤ ਸਿੰਘ, ਭਿਖੀਵਿੰਡ ਡਵੀਜਨ ਦੇ ਪ੍ਰਧਾਂਨ ਮਨਜੀਤ ਸਿੰਘ, ਸਿਟੀ ਸਰਕਲ ਅਮ੍ਰਿਤਸਰ ਦੇ ਮੀਤ ਪ੍ਰਧਾਨ ਸਕੱਤਰ ਸਿੰਘ ਮਾਹਲ,ਯੂ.ਬੀ.ਡੀ.ਸੀ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ,ਸਕਤੀ ਸਦਨ ਜਲੰਧਰ ਦੇ ਪ੍ਰਧਾਨ ਮੁਕੇਸ਼ ਜੈਨ ਅਤੇ 2 ਦਰਜ਼ਨ ਨੇਤਾਵਾ ਨੇ ਤਥਾ ਕਥਿਤ ਰਿਟਾਇਰ ਆਗੂਆ ਵੱਲੋ ਆਪਣੇ ਕਾਰਜ਼ਕਾਲ ਵਿੱਚ ਵਾਧਾਂ ਕਰਨ ਲਈ ਸੱਦੇ 6 ਮਈ ਦੇ ਇਜ਼ਲਾਸ ਵਿੱਚ ਸਾਮਲ ਨਾ ਹੋਣ ਦਾ ਐਲਾਨ ਕੀਤਾ ਹੈ।
ਉਹਨਾਂ ਕਿਹਾ ਕਿ ਜਥੇਬੰਦੀ ਦੇ ਸਵਿਧਾਂਨ ਦੀ ਧਾਰਾ 3(À) ਅਨੁਸਾਰ ਰਿਟਾਇਰ ਵਿਅਕਤੀਆਂ ਨੂੰ ਇਜਲਾਸ ਬਣਾਉਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਉਹ ਬਿਜਲੀ ਨਿਗਮ ਵਿੱਚ ਕੰਮ ਕਰਦੇ ਮੁਲਾਜਮਾਂ ਦੀ ਜਥੇਬੰਦੀ ਵਿੱਚ ਕੰਮ ਕਰਨ ਨੁੰ ਪਹਿਲ ਦੇਣਗੇ। ਉਹਨਾ ਦੋਸ ਲਗਾਇਆਂ ਕਿ ਰਿਟਾਇਰ ਆਗੂ ਮੁਲਾਜਮ ਹਿੱਤਾ ਦੀ ਬਜਾਏ ਸਿਆਸੀ ਹਿੱਤਾ ਲਈ ਕੰਮ ਕਰਦੇ ਹਨ।

Leave a Reply

Your email address will not be published. Required fields are marked *