ਨਿਗਮ ਟੀਮ ਨੇ ਕੋਰਟ ਦੇ ਆਦੇਸ਼ਾਂ ‘ਤੇ ਦੋ ਮੈਰਿਜ ਪੈਲੇਸ ਕੀਤੇ ਸੀਲ
ਪਟਿਆਲਾ 4 ਮਈ (ਮਧੂਸਾਰ ਬਿਊਰੋ) ਨਗਰ ਨਿਗਮ ਦੀ ਟੀਮ ਨੇ ਮਾਣਯੋਗ ਅਦਾਲਤ ਦੇ ਆਦੇਸ਼ਾਂ ‘ਤੇ ਫੈਕਟਰੀ ਏਰੀਆ ਵਿਖੇ ਸਥਿਤ ਦੋ ਮੈਰਿਜ ਪੈਲੇਸਾਂ ਨੂੰ ਸੀਲ ਕਰ ਦਿੱਤਾ ਹੈ, ਜਦਕਿ ਇਕ ਪੈਲੇਸ ਦਾ ਕੇਸ ਚੱਲਦਾ ਹੋਣ ਕਾਰਨ ਪਹਿਲਾਂ ਹੀ ਬੰਦ ਹੈ। ਇਕ ਪੈਲੇਸ ਮਾਲਕ ਵੱਲੋਂ ਫੀਸ ਭਰੇ ਜਾਣ ਦੀਆਂ ਰਸੀਦਾਂ ਵਿਖਾਏ ਜਾਣ ‘ਤੇ ਉਸ ਨੂੰ ਛੱਡ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਫੈਕਟਰੀ ਏਰੀਆ ਵਿਚ ਸਥਿਤ ਪੈਲੇਸ ਪੈਸੇਫਿਕ ਰਿਜੋਰਟ ਅਤੇ ਕੰਟਰੀਫੀਲਡ ਨੂੰ ਸੀਲ ਕਰ ਦਿੱਤਾ ਗਿਆ, ਜਦੋਂ ਕਿ ਗਾਰਡਨ ਰਿਜੋਰਟ ਦਾ ਪਹਿਲਾ ਹੀ ਅਦਾਲਤੀ ‘ਚ ਕੇਸ ਚੱਲ ਰਿਹਾ ਹੈ ਇਹ ਪੈਲੇਸ ਪਹਿਲਾਂ ਵੀ ਸੀਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੁਸ਼ੀਲ ਪੈਲੇਸ ਦੇ ਮਾਲਕ ਵੱਲੋਂ ਫੀਸ ਭਰੇ ਹੋਣ ਦੇ ਕਾਗਜ਼ਤ ਵਿਖਾਏ ਗਏ।
ਜਾਣਕਾਰੀ ਦਿੰਦਿਆਂ ਏਟੀਪੀ ਮਨੋਜ ਕੁਮਾਰ ਨੇ ਦੱਸਿਆ ਕਿ ਅਦਾਲਤੀ ਆਦੇਸ਼ਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮੈਰਿਜ ਪੈਲੇਸਾਂ ਦਾ ਨਕਸ਼ਾ ਜਾਂ ਰੈਗੂਲਾਈਜ਼ ਫੀਸ ਨਹੀਂ ਭਰੀ ਗਈ ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ।

