ਹਰਿਆਣਾਪੰਜਾਬ

ਹਰਿਆਣਾ ਵਿਧਾਨ ਸਭਾ ‘ਚ ਨੌ ਬਿਲ ਪਾਸ

ਚੰਡੀਗੜ੍ਹ, 4 ਮਈ (ਮਧੂਸਾਰ ਬਿਊਰੋ)
ਹਰਿਆਣਾ ਵਿਧਾਨ ਸਭਾ ਵਿਚ ਅੱਜ ਨੌ ਬਿਲ ਪਾਸ ਕੀਤੇ ਗਏ, ਜਿੰਨ੍ਹਾਂ ਵਿਚ ਹਰਿਆਣਾ ਮਾਲ ਤੇ ਸੇਵਾ ਟੈਕਸ ਬਿਲ, 2017, ਹਰਿਆਣਾ ਮੰਤਰੀਆਂ ਦੀ ਤਨਖਾਹ ਅਤੇ ਭੱਤੇ (ਸੋਧ) ਬਿਲ, 2017, ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖਾਹ ਅਤੇ ਭੱਤੇ (ਸੋਧ) ਬਿਲ, 2017, ਹਰਿਆਣਾ ਵਿਧਾਨ ਸਭਾ (ਮੈਂਬਰ, ਤਨਖਾਹ, ਭੱਤੇ ਅਤੇ ਪੈਨਸ਼ਨ) ਸੋਧ ਬਿਲ, 2017 ਅਤੇ ਭਾਰਤੀ ਸਟਾਪ (ਹਰਿਆਣਾ ਸੋਧ) ਬਿਲ, 2017, ਗੁਰੂਗ੍ਰਾਮ ਯੂਨੀਵਰਸਿਟੀ ਬਿਲ, 2017, ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ, ਜੀਂਦ (ਸੋਧ ਅਤੇ ਵੈਧਤਾ) ਬਿਲ, 2017, ਵਾਈ.ਐਮ.ਸੀ.ਏ. ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ, ਫਰੀਦਾਬਾਦ (ਸੋਧ) ਬਿਲ, 2017, ਹਰਿਆਣਾ ਰਾਜ ਬਾਗਵਾਨੀ ਯੂਨੀਵਰਸਿਟੀ ਕਰਨਾਲ (ਸੋਧ) ਬਿਲ, 2017 ਸ਼ਾਮਿਲ ਹਨ।

ਹਰਿਆਣਾ ਮੰਤਰੀਆਂ ਦੇ ਤਨਖਾ ਅਤੇ ਭੱਤੇ ਐਕਟ, 1970 ਵਿਚ ਅੱਗੇ ਸੋਧ ਕਰਨ ਲਈ ਹਰਿਆਣਾ ਮੰਤਰੀਆਂ ਦੇ ਤਨਖਾਹ ਤੇ ਭੱਤੇ (ਸੋਧ) ਬਿਲ, 2017, ਪਾਸ ਕੀਤਾ ਗਿਆ। ਇਹ ਐਕਟ ਪਹਿਲੀ ਅਪ੍ਰੈਲ, 2016 ਤੋਂ ਲਾਗੂ ਕੀਤਾ ਜਾਵੇਗਾ। ਸੋਧ ਅਨੁਸਾਰ ਮੰਤਰੀਆਂ ਦੀ ਤਨਖਾਹ 50,000 ਰਪੁਏ ਤੋਂ ਵੱਧਾ ਕੇ 60,000 ਰੁਪਏ ਪ੍ਰਤੀ ਮਹੀਨਾ ਅਤੇ ਦਫਤਰ ਭੱਤਾ 2,000 ਰੁਪਏ ਤੋਂ ਵੱਧਾ ਕੇ 20,000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ।
ਹਰਿਆਣਾ ਵਿਧਾਨ ਸਭਾ (ਮੈਂਬਰ ਤਨਖਾਹ, ਭੱਤੇ ਅਤੇ ਪੈਨਸ਼ਨ) ਸੋਧ ਬਿਲ, 2017 ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਇਸ ਬਿਲ ਦੇ ਤਹਿਤ ਵਿਰੋਧੀ ਧਿਰ ਦੇ ਨੇਤਾ ਦੀ ਤਨਖਾਹ 50,000 ਰੁਪਏ ਤੋਂ ਵੱਧਾ ਕੇ 60,000 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ।
ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੇ ਤਨਖਾਹ ਤੇ ਭੱਤੇ ਐਕਟ, 1975 ਵਿਚ ਹੋਰ ਅੱਗੇ ਸੋਧ ਕਰਨ ਲਈ ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖਾਹ ਤੇ ਭੱਤੇ (ਸੋਧ) ਬਿਲ 2017 ਪਾਸ ਕੀਤਾ। ਇਸ ਐਕਸ ਨੂੰ ਪਹਿਲੀ ਅਪ੍ਰੈਲ, 2016 ਤੋਂ ਲਾਗੂ ਮੰਨਿਆ ਜਾਵੇਗਾ। ਸੋਧ ਅਨੁਸਾਰ ਸਪੀਕਰ ਅਤੇ ਡਿਪਟੀ ਸਪੀਕਰ ਦੀ ਤਨਖਾਹ 50,000 ਰੁਪਏ ਤੋਂ ਵੱਧਾ ਕੇ 60,000 ਰੁਪਏ ਪ੍ਰਤੀ ਮਹੀਨਾ ਅਤੇ ਦਫਤਰ ਭੱਤਾ 2,000 ਰੁਪਏ ਤੋਂ ਵੱਧਾ ਕੇ 20,000 ²ਰੁਪਏ ਪ੍ਰ ਤੀ ਮਹੀਨਾ ਕੀਤਾ ਗਿਆ ਹੈ।
ਭਾਰਤੀ ਸਟਾਪ (ਹਰਿਆਣਾ ਸੋਧ) ਬਿਲ, 2017 ਜਮਾਨਤ ਅਤੇ ਪਦਾਰਥਾਂ ਦੇ ਲੈਣ ਦੇਣ ਨਾਲ ਸਬੰਧਤ ਦਸਤਾਵੇਜਾਂ ‘ਤੇ ਸਟਾਪ ਫੀਸ ਦੀ ਦਰਾਂ ਨੂੰ ਸਹੀ ਬਣਾਉਣ ਲਈ ਹਰਿਆਣਾ ਰਾਜ ਸਰਕਾਰ ਨੇ ਅਨੁਸੂਚੀ 1 ਏ ਦੇ ਪ੍ਰਵਧਾਨਾਂ ਦੇ ਅਧੀਨ ਮਦ ਲੜੀ ਨੰਬਰ 5, 28, 36 ਅਤੇ 43 ਵਿਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਭਾਰਤੀ ਸਟਾਪ (ਹਰਿਆਣਾ ਸੋਧ) ਬਿਲ 2017 ਨੂੰ ਪਾਸ ਕੀਤਾ ਹੈ।
ਸਿਖਿਆ ਨਾਲ ਸਬੰਧਤ ਪਾਸ ਕੀਤੇ ਗਏ ਬਿਲ
ਹਰਿਆਣਾ ਦੇ ਸਿਖਿਆ ਤੇ ਸੰਸਦੀ ਕਾਰਜ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਵਿਚ ਸੀਮਾ ਖੇਤਰ ਤੇ ਵਿਹਾਰਤਾ ਸਮੱਸਿਆਵਾਂ ਵੇਖਦੇ ਹੋਏ ਹੀ ਸੂਬੇ ਦੇ ਸਾਰੇ ਵਿਦਿਅਕ ਕਾਲਜਾਂ ਦੀ ਇਸ ਨਾਲ ਐਫੀਲੇਸ਼ਨ ਨੂੰ ਵੱਖਰਾ ਕੀਤਾ ਗਿਆ ਹੈ। ਇਸ ਯੂਨੀਵਰਸਿਟੀ ਦਾ ਰੂਤਬਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗਾ।
ਸ੍ਰੀ ਸ਼ਰਮਾ ਇੱਥੇ ਵਿਧਾਨ ਸਭਾ ਦੇ ਇਕ ਦਿਨਾਂ ਸੈਸ਼ਨ ਵਿਚ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ (ਸੋਧ ਤੇ ਵੈਧਤਾ) ਬਿਲ 2017 ਦੇ ਸੋਧ ਦੇ ਪ੍ਰਸਤਾਵ ‘ਤੇ ਵਿਚਾਰ-ਵਟਾਂਦਰਾ ਦੌਰਾਨ ਸਦਨ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਸਦਨ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਹੁਣ ਸਾਰੇ ਸਰਕਾਰੀ ਯੂਨੀਵਰਸਿਟੀ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਪੈਣ ਵਾਲੇ ਵਿਦਿਅਕ ਕਾਲਜਾਂ ਨੂੰ ਐਫੀਲੇਸ਼ਨ ਦੇ ਸਕਣਗੀਆਂ। ਉਨ੍ਹਾਂ ਨੇ ਇਹ ਵੀ ਦਸਿਆ ਕਿ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਨਾਲ ਇਸ ਦੇ ਨੇੜੇ ਦੇ ਇੰਜੀਨੀਅਰਿੰਗ ਕਾਲਜ ਵੀ ਐਫਲੇਟਿਡ ਹੋਣਗੇ। ਇਹ ਯੂਨੀਵਰਸਿਟੀ ਸਾਲ 2013-14 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਸੂਬੇ ਦੇ ਸਾਰੇ 763 ਵਿਦਿਅਕ ਕਾਲਜਾਂ ਨੂੰ ਇਸ ਨਾਲ ਐਫੀਲੇਸ਼ਨ ਕੀਤਾ ਗਿਆ ਸੀ। ਸਮੇਂ-ਸਮੇਂ ‘ਤੇ ਨੁਮਾਇੰਦਿਆਂ ਦੇ ਕਾਲਜਾਂ ਪ੍ਰਬੰਧਨ ਕਮੇਟੀਆਂ ਤੇ ਵਿਦਿਆਰਥੀਆਂ ਦੀ ਮੰਗ ਨੂੰ ਵੇਖਦੇ ਹੋਏ ਇਹ ਸੋਧ ਕੀਤੀ ਗਈ ਹੈ।
ਇਸ ਤਰ੍ਹਾਂ, ਵਾਈ.ਐਮ.ਸੀ.ਏ. ਵਿਗਿਆਨ ਤੇ ਤਕਨਾਲੋਜੀ ਯੂਨੀਵਰਸਿਟੀ ਫਰੀਦਾਬਾਦ ਸੋਧ ਬਿਲ, 2017 ਵੀ ਪਾਸ ਕੀਤਾ। ਸੋਧ ਤੋਂ ਬਾਅਦ ਇਸ ਯੂਨੀਵਰਸਿਟੀ ਨਾਲ ਜਿਲਾ ਫਰੀਦਾਬਾਦ ਦੇ 9 ਇੰਜੀਨੀਅਰਿੰਗ ਕਾਲਜਾਂ ਨੂੰ ਜੋੜ ਦਿੱਤਾ ਗਿਆ।
ਇਸ ਤੋਂ ਇਲਾਵਾ, ਗੁਰੂਗ੍ਰਾਮ ਵਿਚ ਵੱਧਦੀ ਹੋਈ ਆਬਾਦੀ ਨੂੰ ਵੇਖਦੇ ਹੋਏ ਇੱਥੇ ਦੇ ਵਿਦਿਆਰਥੀਆਂ ਲਈ ਉੱਚੇਰੀ ਸਿਖਿਆ ਦੇ ਮੌਕੇ ਉਪਲੱਬਧ ਕਰਵਾਉਣ ਲਈ ਹਰਿਆਣਾ ਵਿਧਾਨ ਸਭਾ ਵਿਚ ਗੁਰੂਗ੍ਰਾਮ ਯੂਨੀਵਰਸਿਟੀ ਬਿਲ, 2017 ਪਾਸ ਕੀਤਾ ਗਿਆ।
ਹਰਿਆਣਾ ਰਾਜ ਬਾਗਵਾਨੀ ਵਿਗਿਆਨ ਯੂਨੀਵਰਸਿਟੀ ਕਰਨਾਲ ਦਾ ਨਾਂਅ ਬਦਲ ਕੇ ਮਹਾਰਾਣਾ ਪ੍ਰਤਾਪ ਬਾਗਵਾਨੀ ਵਿਗਿਆਨ ਯੂਨੀਵਰਸਿਟੀ ਕਰਨਾਲ ਕਰਨ ਦੀ ਸੋਧ ਨੂੰ ਵੀ ਵਿਧਾਨ ਸਭਾ ਵਿਚ ਪ੍ਰਵਾਨਗੀ ਦਿੱਤੀ। ਇਸ ਯੂਨੀਵਰਸਿਟੀ ਦਾ ਮੁੱਖ ਕੰਪਲੈਕਸ ਅੰਜਨਥਨੀ, ਕਰਨਾਲ ਵਿਚ ਹੋਵੇਗਾ।

Leave a Reply

Your email address will not be published. Required fields are marked *