ਪਟਿਆਲਾ

ਬੌਸਰ ਬੀੜ ਦੇ ਬਾਹਰ ਨੀਲ ਬੈਲ ਜਖਮੀ ਹਾਲਤ ‘ਚ ਮਿਲਿਆ

ਪਟਿਆਲਾ 5 ਮਈ (ਮਧੂਸਾਰ ਬਿਊਰੋ)
ਜੰਗਲਾਤ ਵਿਭਾਗ ਦੀ ਅਨਦੇਖੀ ਕਾਰਨ ਸਨੌਰ ਦੇ ਨਜਦੀਕ ਬੌਸਰ ਬੀੜ ਵਿਚੋ ਨੀਲ ਗਾਂਵਾ ਦੇ ਬਾਹਰ ਆਉਣ ਨਾਲ ਰੋਜ਼ਾਨਾ ਉਹਨਾਂ ਦੀ ਮੌਤ ਹੋ ਰਹੀ ਹੈ।

ਜਨਹਿੱਤ ਸੇਵਾ ਸਮੀਤੀ ਦੀ ਟੀਮ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਸਨੌਰ ਦੇ ਨਜਦੀਕ ਬੌਸਰ ਬੀੜ ਦੇ ਬਾਹਰ ਇਕ ਨੀਲ ਬੈਲ ਜਖਮੀ ਹਾਲਤ ਵਿਚ ਪਿਆ ਹੈ। ਸਮੀਤੀ ਦੀ ਟੀਮ ਤੁਰੰਤ ਉੱਥੇ ਪਹੁੰਚ ਗਈ ਅਤੇ ਉਸ ਗੰਭੀਰ ਜਖਮੀ ਨੀਲ ਬੈਲ ਨੂੰ ਸਮੀਤੀ ਦੀ ਐਨੀਮਲ ਐਮਬੋਲੈਸ ਵਿਚ ਡੀਅਰ ਪਾਰਕ ਲੈ ਕੇ ਗਈ। ਸਮੀਤੀ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਡੀਅਰ ਪਾਰਕ ਵਿਚ ਉਸ ਜਖਮੀ ਨੀਲ ਬੈਲ ਨੂੰ ਲਿਜਾਣ ਤੇ ਨਾਂ ਤਾਂ ਉਥੇ ਦੇ ਕਿਸੇ ਅਧਿਕਾਰੀ ਨੇ ਉਸ ਨੀਲ ਬੈਲ ਦੀ ਸੁੱਧ ਲਈ ਅਤੇ ਨਾ ਹੀ ਉਸ ਦੇ ਇਲਾਜ਼ ਲਈ ਉਥੇ ਕੋਈ ਡਾਕਟਰੀ ਸਹਾਇਤਾ ਸੀ। ਨੀਲ ਬੈਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਮੀਤੀ ਦੀ ਟੀਮ ਉਸ ਨੀਲ ਬੈਲ ਨੂੰ ਮੋਦੀ ਕਾਲਜ ਦੇ ਨਜਦੀਕ ਪੈਦੇ ਪਸ਼ੂਆ ਦੇ ਹਸਪਤਾਲ ਲੈ ਗਈ ਅਤੇ ਇਸਦੀ ਸੂਚਨਾ ਜੰਗਲਾਤ ਵਿਭਾਗ ਦੇ ਦਫ਼ਤਰ ਵਿਚ ਫੋਨ ਰਾਹੀ ਦੋ ਵਾਰ ਦਿੱਤੀ ਗਈ ਪਰ ਫਿਰ ਵੀ ਉਹਨਾਂ ਦਾ ਕੋਈ ਅਧਿਕਾਰੀ ਹਸਪਤਾਲ ਨਹੀਂ ਪਹੁੰਚਿਆ। ਹਸਪਤਾਲ ਵਿਚ ਡਕਾਟਰਾਂ ਦੀ ਟੀਮ ਨੇ ਤੁਰੰਤ ਨੀਲ ਬੈਲ ਦਾ ਇਲਾਜ਼ ਕੀਤਾ ਅਤੇ ਇਸ ਇਲਾਜ਼ ਦੌਰਾਨ ਲੱਗਨ ਵਾਲੀਆ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਹੋਰ ਸਮਾਨ ਵੀ ਹਸਪਤਾਲ ਦੇ ਡਕਾਟਰਾਂ ਵਲੋਂ ਖੁਦ ਹੀ ਆਪਣੇ ਵਲੋਂ ਉਪਲਬਧ ਕਰਵਾਇਆ ਗਿਆ ਇਲਾਜ਼ ਤੋਂ ਬਾਅਦ ਸਮੀਤੀ ਦੀ ਟੀਮ ਖੁਦ ਹੀ ਉਸ ਨੀਲ ਬੈਲ ਨੂੰ ਦੁਬਾਰਾ ਡੀਅਰ ਪਾਰਕ ਬੀੜ ਲੈ ਕੇ ਗਈ ਅਤੇ ਉਸ ਨੀਲ ਬੈਲ ਨੂੰ ਉਥੇ ਮੌਜੂਦ ਜੰਗਲਾਤ ਵਿਭਾਗ ਦੇ ਕਰਮਚਾਰੀਆ ਦੇ ਹਵਾਲੇ ਕੀਤਾ।

Leave a Reply

Your email address will not be published. Required fields are marked *