ਪੰਜਾਬਪਟਿਆਲਾ

ਇੰਪਲਾਈਜ਼ ਫੈਡਰੇਸ਼ਨ ਦੇ ਸੈਕੜੇ ਪ੍ਰਤੀਨਿਧ ਵਰਕਰਾਂ ਨੇ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਦਾ ਮੰਗ ਪੱਤਰ ਮੈਨੇਜਮੈਂਟ ਨੂੰ ਸੋਪਿਆ

ਜੂਨ ‘ਚ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ: ਬੱਲਪੁਰੀਆਂ, ਮਨਜੀਤ ਸਿੰਘ ਚਾਹਲ
ਪਟਿਆਲਾ:5 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੀ ਸੁਬਾਈ ਕਮੇਟੀ ਦੇ ਸੱਦੇ ਤੇ ਅੱਜ ਸਮੱਚੇ ਪੰਜਾਬ ਵਿੱਚੋ ਜਥੇਬੰਦੀ ਦੇ ਪ੍ਰਤੀਨਿਧਾਂ ਦੀ ਭਰਵੀ ਮੀਟਿੰਗ ਬੁਲਾਈ ਗਈ ਜ਼ੋ ਰੈਲੀ ਦਾ ਰੂਪ ਧਾਰ ਗਈ।ਭਾਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਮੁੱਖ ਦਫਤਰ ਪਟਿਆਲਾ ਸਾਹਮਣੇ ਨਾਅਰੇਬਾਜ਼ੀ ਕੀਤੀ।ਰੈਲੀ ਕਾਰਨ ਮਾਲ ਰੋਡ ਦੀ ਆਵਾਜਾਈ ਕੁਝ ਸਮੇ ਲਈ ਬੰਦ ਰਹੀ।

ਰੈਲੀ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਜਥੇਬੰਦੀ ਨੇ 15 ਮੰਗਾ ਦਾ ਮੰਗ ਪੱਤਰ ਬਿਜਲੀ ਨਿਗਮ ਦੀ ਮਨੈਜਮੇਟ ਨੂੰ ਸੋਪ ਦਿੱਤਾ ਹੈ।ਮੰਗ ਪੱਤਰ ਵਿੱਚ ਮਨੈਜਮੇਟ ਤੋ ਮੰਗ ਕੀਤੀ ਗਈ ਹੈ ਕਿ ਬਿਜਲੀ ਮੁਲਾਜਮਾ ਦੀਆਂ ਮੰਗਾਂ ਦਾ ਇਕ ਮਹੀਨੇ ਵਿੱਚ ਨਿਪਟਾਰਾ ਕੀਤਾ ਜਾਵੇ।ਉਹਨਾ ਕਿਹਾ ਕਿ ਜੇਕਰ ਮਨੈਜਮੇਟ ਨੇ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਦਾ ਇਕ ਮਹੀਨੇ ਵਿੱਚ ਨਿਪਟਾਰਾ ਨਾ ਕੀਤਾ ਤਾ ਬਿਜਲੀ ਕਾਮੇ ਜੂਨ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।
ਅੱਜ ਦੀ ਰੈਲੀ ਵਿੱਚ ਬੁਲਾਰਿਆਂ ਨੇ ਕਿਹਾ ਕਿ ਇੰਪਲਾਈਜ਼ ਫੈਡਰੇਸ਼ਨ ਦੇ 6 ਮਈ ਦੇ ਇਜਲਾਸ ਨਾਲ ਮੁਲਾਜਮਾਂ ਦਾ ਕੋਈ ਸਬੰਧ ਨਹੀ ਕਿਉਕਿ ਇਹ ਇਜਲਾਸ ਮੁਲਾਜਮਾਂ ਵੱਲੋ ਨਹੀ ਸਗੋ ਰਿਟਾਇਰ ਮੁਲਾਜਮਾਂ ਨੇ ਰਿਟਾਇਰ ਮੁਲਾਜਮ ਦੁਆਰਾ ਅਤੇ ਰਿਟਾਇਰੀਆਂ ਲਈ ਬੁਲਾਇਆਂ ਗਿਆ ਹੈ।ਉਹਨਾਂ ਕਿਹਾ 6ਮਈ ਦੇ ਇਜਲਾਸ ਵਿੱਚ 10 ਅਤੇ 15 ਸਾਲਾ ਤੋ ਰਿਟਾਇਰ ਹੋਏ ਆਗੁ ਆਪਣੀਆਂ ਕੁਰਸੀਆ ਪੱਕੀਆਂ ਕਰਨ ਲਈ ਲੋਕਾ ਨੂੰ ਗੁਮਰਾਹ ਕਰਨਗੇ।ਉਹਨਾਂ ਦੋਸ਼ ਲਗਾਇਆ ਕਿ ਸੇਵਾ ਮੁਕਤ ਆਗੂਆਂ ਦਾ ਮੁਲਾਜਮਾਂ ਦੀਆਂ ਮੰਗਾਂ ਨਾਲ ਕੋਈ ਸਬੰਧ ਨਾ ਹੋਣ ਕਾਰਨ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਪਿਛਲੇ 10 ਸਾਲਾ ਤੋ ਲਮਕਾਅ ਅਵਸਥਾ ਵਿੱਚ ਪਈਆਂ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਕਾਮੇ 2011 ਤੋ ਪੇ ਬੈਡ ਪ੍ਰਾਪਤ ਕਰ ਚੁੱਕੇ ਹਨ ਪ੍ਰਤੂੰ ਬਿਜਲੀ ਮੁਲਾਜਮਾਂ ਦੇ ਗਰੁੱਪ ਨੰ:4 ਤੋ9 ਅਤੇ ਗਰੁੱਪ ਨੰ:17 ਨੂੰ ਇਹ ਪੇ ਬੈਡ ਨਹੀ ਦਿੱਤਾ ਜਾ ਰਿਹਾ ।ਉਹਨਾਂ ਕਿਹਾ ਰਿਟਾਇਰੀ ਮੁਲਾਜਮ ਸਿਰਫ ਰਾਜਨੀਤਕ ਫਾਇਦੇ ਲਈ ਮੁਲਾਜਮਾਂ ਨੂੰ ਇਸਤੇਮਾਲ ਕਰ ਰਹੇ ਹਨ।
ਰੈਲੀ ਨੂੰ ਜਥੇਬੰਦੀ ਦੇ ਸੁਬਾਈ ਆਗੁ ਗੁਰਵੇਲ ਸਿੰਘ ਬੱਲਪੁਰੀਆਂ,ਮਨਜੀਤ ਸਿੰਘ ਚਾਹਲ,ਪੂਰਨ ਸਿੰਘ ਖਾਈ,ਮੰਗਲ ਸਿੰਘ ਠਰੂ,ਜ਼ਸੰਵਤ ਸਿੰਘ ਪੰਨੂ ਸਿੰਘ ਦੀਦਾਰਗੜ,ਮਹਿੰਦਰ ਸਿੰਘ ਫਿਰੋਜਪੁਰ,ਅਵਤਾਰ ਸਿੰਘ ਲੁਧਿਆਣਾ,ਕਰਮ ਸਿੰਘ ਬੋਲੜਕਲਾਂ,ਜ਼ਸਵੰਤ ਸਿੰਘ ਸਿਟੀ ਸਰਕਲ ਅਮ੍ਰਿਤਸਰ,ਸਤਪਾਲ ਹਾਮਝੇੜੀ,ਸਲਵਿੰਦਰ ਕੁਮਾਰ ਪਠਾਨਕੋਟ, ਪਵਨ ਕੁਮਾਰ ਪ੍ਰਧਾਨ ਪੀ.ਤੇ ਐਮ ਅਮ੍ਰਿਤਸਰ,ਰਾਜਿੰਦਰ ਸਿੰਘ ,ਮੱਖਣ ਸਿੰਘ,ਜਗਜੀਤ ਸਿੰਘ ਮੱਤੀ,ਹਰਵਿੰਦਰ ਸਿੰਘ ਚੱਠਾ ਆਦਿ ਆਗੁ ਹਾਜਰ ਸਨ। ਜਥੇਬੰਦੀ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ ਪਾਡਵ ਨੂੰ ਮੰਗਾ ਦਾ ਚਾਰਟਰ ਦਿੱਤਾ।ਉਹਨਾਂ ਨੇ ਜਲਦੀ ਮੀਟਿੰਗ ਦੇ ਕੇ ਮੰਗਾ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੋਕੇ ਬਿਜਲੀ ਨਿਗਮ ਦੇ ਉਪ ਸਕੱਤਰ ਭਲਾਈ ਸ੍ਰੀ ਬੀ.ਐਸ. ਗੁਰਮ ਵੀ ਹਾਜਰ ਸਨ।।

Leave a Reply

Your email address will not be published. Required fields are marked *