ਆਲ ਇੰਡੀਆ ਬੈਂਕ ਆਫਿਸਰ ਬੈਂਕ ਕੰਨਫਰਡੇਸ਼ਨ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ 8 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਲ ਇੰਡੀਆ ਬੈਂਕ ਆਫਿਸਰ ਬੈਂਕ ਕੰਨਫਰਡੇਸ਼ਨ ਦੀ ਪੰਜਾਬ ਯੂਨਿਟ ਜਿਸ ਵਿੱਚ ਪੂਰੇ ਭਾਰਤ ਦੇ 2.85 ਲੱਖ ਦੇ ਕਰੀਬ ਬੈਂਕ ਆਫਿਸਰ ਹਨ,ਵੱਲੋਂ ਅੱਜ 300 ਪਬਲਿਕ ਸੈਕਟਰ ਦੇ ਬੈਂਕ ਆਫਿਸਰਾਂ ਵੱਲੋਂ ਪੀ.ਐਨ.ਬੀ. ਦੇ ਸਰਕਲ ਆਫਿਸ ਦੇ ਸਾਹਮਣੇ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਅਤੇ ਆਰ.ਬੀ.ਆਈ ਦੇ ਗਵਰਨਰ ਉਰਜਿਤ ਪਟੇਲ ਅਤੇ ਡਿਪਟੀ ਗਵਰਨਰ ਵਿਰਾਲ ਆਚਾਰੀਆ ਵੱਲੋਂ ਕੀਤੀਆ ਗਈਆ ਇਤਰਾਜਯੋਗ ਟਿੱਪਣੀਆਂ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕੰਨਫਰਡੇਸ਼ਨ ਪੰਜਾਬ ਦੇ ਸਕੱਤਰ ਰਾਜੀਵ ਸਰਹੰਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਸਾਜਿਸ਼ ਦੇ ਤਹਿਤ 100 ਪ੍ਰਤੀਸ਼ਤ ਵਿਦੇਸ਼ੀ ਨਿਵੇਸ਼ ਨੂੰ ਲਾਗੂ ਕਰਨ ਦੇ ਯਤਨ ਕੀਤਾ ਜਾ ਰਹੇ ਹਨ।ਜਿਸ ਨਾਲ ਪਬਲਿਕ ਸੈਕਟਰ ਦੇ ਮੁਲਾਜਮਾ ਅਤੇ ਬੈਂਕਾਂ ਉੱਪਰ ਬਹੁਤ ਮਾੜਾ ਅਸਰ ਪਵੇਗਾ।ਉਹਨਾਂ ਨੇ ਕਿਹਾ ਕਿ ਪਬਲਿਕ ਸੈਕਟਰ ਦੇ ਬੈਂਕ ਪਹਿਲਾ ਹੀ ਕਈ ਤਰਾਂ ਦੇ ਮਾਰਕਿਟ ਦੇ ਚੈਲੰਜਾਂ ਦੇ ਵਿੱਚ ਕੰਮ ਕਰਕੇ ਘੱਟ ਮੁਨਾਫੇ ਦੇ ਵਿੱਚ ਗ੍ਰਾਹਕਾਂ ਨੂੰ ਵੱਧ ਸੇਵਾਵਾ ਦੇ ਰਹੇ ਹਨ।ਉਹਨਾਂ ਨੇ ਅੱਗੇ ਕਿਹਾ ਕਿ ਹਰ ਤਿਮਾਹੀ ਦੇ ਵਿੱਚ ਲੋਨ ਡਿਫਾਲਟਰਾ ਦੀ ਗਿਣਤੀ ਵਧਦੀ ਜਾ ਰਹੀ ਹੈ,ਜ਼ੋ ਕਿ 13 ਲੱਖ ਕਰੋੜ ਦੇ ਕਰੀਬ ਪਹੁੰਚ ਗਈ ਹੈ।ਪਰ ਕੇਂਦਰ ਸਰਕਾਰ ਵੱਲੋਂ ਵੱਡੇ ਉਦਯੋਗਿਕ ਘਰਾਣਿਆ ਦੇ ਘੁਟਾਲੇਬਾਜਾ ਤੋਂ ਪੈਸੇ ਕਢਵਾਉਣ ਵਲ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ।ਜਿਸ ਨਾਲ ਬੈਂਕਾਂ ਦਾ ਘਾਟਾ ਲਗਾਤਰ ਵੱਧਦਾ ਹੀ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਆਰ.ਬੀ.ਆਈ ਦੇ ਗਵਰਨਰ ਅਤੇ ਡਿਪਟੀ ਗਵਰਨਰ ਵੱਲੋਂ ਪ੍ਰਾਈਵੇਟ ਬੈਂਕਾਂ ਦੀ ਗਿਣਤੀ ਵਧਾਉਣ,ਛੋਟੇ ਬੈਂਕਾ ਦੇ ਵੱਡੇ ਬੈਂਕਾ ਵਿੱਚ ਮਰਜਰ ਅਤੇ ਬੈਂਕ ਮੁਲਾਜਮਾ ਨੂੰ ਜਬਰੀ ਰਿਟਾਇਮੈਂਟ ਕਰਨ ਸਬੰਧੀ ਇਤਰਾਜਯੋਗ ਬਿਆਨ ਦਿੱਤੇ ਜਾ ਰਹੇ ਹਨ। ਜਿਸ ਦਾ ਕਿ ਕਨਫਰਡੇਸ਼ਨ ਅਤੇ ਇਸਦੇ ਮੈਂਬਰ ਸਿਰੇ ਤੋਂ ਵਿਰੋਧ ਕਰਦੇ ਹਨ।ਇਸ ਮੌਕੇ ਆਫਿਸਰ ਕੰਨਫਰਡੇਸ਼ਨ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕੇਂਦਰ ਸਰਕਾਰ ਅਤੇ ਆਰ.ਬੀ.ਆਈ ਵੱਲੋਂ ਪਬਲਿਕ ਸੈਕਟਰ ਵੱਲੋਂ ਧਿਆਨ ਘਟਾ ਕੇ ਮੁਲਾਜਮ ਹਿਤੈਸ਼ੀ ਨੀਤੀਆ ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਬੋਰਡ ਆਫ ਡਾਇਰੈਕਟਰ ਦੇ ਅਧਿਕਾਰੀਆਂ ਦੀ ਨਿਯੁਕਤੀ ਨੂੰ ਜ਼ਲਦੀ ਲਾਗੂ ਕਰਨਾ ਚਾਹੀਦਾ ਹੈ।ਇਸ ਮੌਕੇ ਕਾਮਰੇਡ ਹਰਿੰਦਰ ਗੁਪਤਾ,ਕਾਮਰੇਡ ਹਰਸ਼ਵਿੰਦਰ ਸਿੰਘ,ਕਾਮਰੇਡ ਹਰਭਾਗ ਸਿੰਘ,ਕਾਮਰੇਡ ਜੀ.ਐਸ.ਢਿੱਲੋਂ,ਕਾਮਰੇਡ ਜੇ.ਪੀ.ਗੁਪਤਾ,ਕਾਮਰੇਡ ਗੁਰਮੁੱਖ ਸਿੰਘ,ਕਾਮਰੇਡ ਜ਼ਸਵੀਰ ਸਿੰਘ, ਕਾਮਰੇਡ ਅਮ੍ਰਿਤਪਾਲ ਸਿੰਘ,ਕਾਮਰੇਡ ਸ਼ਤੀਸ਼ ਕੁਮਾਰ,ਅਰੁਣ ਚਾਵਲਾ ਤੋਂ ਇਲਾਵਾ ਪੀ.ਐਨ.ਬੀ.,ਕੈਨਰਾ ਬੈਂਕ,ਇਲਾਹਾਬਾਦ ਬੈਂਕ,ਯੂਕੋ ਬੈਂਕ ਅਤੇ ਐਸ.ਬੀ.ਆਈ ਦੇ ਆਫਿਸਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।

