ਵਿਜੀਲੈਂਸ ਨੇ ਰਿਸ਼ਵਤ ਲੈਣ ਵਾਲੀ ਭੁਪਿੰਦਰ ਕੌਰ ਪਟਵਾਰੀ ਨੂੰ ਰੰਗੇ ਹੱਥੀਂ ਫੜਿਆ
ਪਟਿਆਲਾ 8 ਮਈ (ਕੰਵਰ ਬੇਦੀ) ਪਟਿਆਲਾ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਮਾਮਲੇ ‘ਚ ਭੁਪਿੰਦਰ ਕੌਰ ਪਟਵਾਰੀ ਹਲਕਾ ਸਿਬੀਆ ਜ਼ਿਲ੍ਹਾ ਸੰਗਰੂਰ ਨੂੰ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ।
ਸ਼ਿਕਾਇਤ ਕਰਤਾ ਅਨੋਖ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਕੰਮੋ ਮਾਜਰਾ ਖੁਰਦ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਹਾਲ ਆਬਾਦ ਪਟਿਆਲਾ ਨੇ ਦੱਸਿਆ ਕਿ ਮੁਦੱਈ ਅਨੋਖ ਸਿੰਘ ਪਾਸ ਪਿੰਡ ਕੰਮੋ ਮਾਜਰਾ ਖੁਰਦ ਵਿਖੇ ਕਰੀਬ 22 ਏਕੜ ਜ਼ਮੀਨ ਹੈ, ਉਹ ਜ਼ਮੀਨ ਉਸਦੇ ਭਰਾਵਾਂ ਗੁਰਦੀਪ ਸਿੰਘ ਅਤੇ ਕਰਨੈਲ ਸਿੰਘ ਦੇ ਨਾਲ-ਨਾਲ ਮੁਦੱਈ ਦੇ ਨਾਮ ਵੀ ਹੈ ਪਰ ਮਾਲ ਰਿਕਾਰਡ ਦੇ ਚਾਰ ਸਾਲੇ ਵਿਚ ਉਕਤ ਜ਼ਮੀਨ ਸਬੰਧੀ ਹਿੱਸੇਦਾਰੀ/ਰਕਬਾ ਦਰੁਸਤ ਨਹੀਂ ਹੈ। ਇਸ ਤੋਂ ਇਲਾਵਾ ਮੁਦੱਈ ਦੇ ਸਹੁਰੇ ਸ੍ਰੀ ਬਰਜਿੰਦਰ ਸਿੰਘ ਦੀ ਸਾਲ 2006 ਵਿੱਚ ਮੋਤ ਹੋ ਚੁੱਕੀ ਹੈ, ਦੇ ਨਾਮ ਪਰ ਕਰੀਬ 13 ਕਨਾਲ ਜਮੀਨ ਰਾਮ ਨਗਰ ਸਿਬਿਆ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਵਿਖੇ ਹੈ। ਮੁਦੱਈ ਦੀ ਪਤਨੀ ਹਰਪ੍ਰੀਤ ਕੌਰ ਅਤੇ ਉਸ ਦੀਆਂ ਦੋ ਭੈਣਾਂ ਰਮਨਪ੍ਰੀਤ ਕੌਰ, ਹਰਲੀਨ ਕੌਰ ਅਤੇ ਇਨ੍ਹਾਂ ਦੀ ਮਾਤਾ ਗੁਰਦਿਆਲ ਕੌਰ ਹਨ। ਉਕਤ ਸਾਰਿਆਂ ਦੇ ਨਾਮ ਪਰ 13 ਕਨਾਲ ਜ਼ਮੀਨ ਦਾ ਵਿਰਾਸਤੀ ਇੰਤਕਾਲ ਵੀ ਦਰਜ ਕਰਨਾ ਸੀ। ਉਕਤ ਦੋਵੇਂ ਕੰਮ ਪਟਵਾਰੀ ਮਾਲ ਹਲਕਾ ਰਾਮ ਨਗਰ ਸਿਬਿਆ ਪਾਸ ਹੀ ਹਨ। ਮਾਲ ਰਿਕਾਰਡ ਵਿਚ ਦਰੁਸਤਗੀ ਅਤੇ ਵਿਰਾਸਤੀ ਇੰਤਕਾਲ ਦੇ ਨਾਮ ਦਰਜ ਕਰਨ ਬਦਲੇ ਸ੍ਰੀਮਤੀ ਭੁਪਿੰਦਰ ਕੌਰ, ਪਟਵਾਰੀ ਮਾਲ ਹਲਕਾ ਸਿਬਿਆ, ਜ਼ਿਲ੍ਹਾ ਸੰਗਰੂਰ ਨੇ 11600/- ਰੁਪਏ ਦੀ ਮੰਗ ਕੀਤੀ ਅਤੇ ਸੌਦਾ 9500/- ਰੁਪਏ ਵਿਚ ਤੈਅ ਹੋ ਗਿਆ। ਮੁਦੱਈ ਅਨੋਖ ਸਿੰਘ ਦੇ ਦੋਵੇਂ ਕੰਮਾਂ ਨੂੰ ਕਰਨ ਬਦਲੇ ਸ੍ਰੀਮਤੀ ਭੁਪਿੰਦਰ ਕੌਰ, ਪਟਵਾਰੀ ਮਾਲ ਹਲਕਾ ਸਿਬਿਆ, ਜ਼ਿਲ੍ਹਾ ਸੰਗਰੂਰ ਨੂੰ 9500/- ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਪਟਵਾਰਖਾਨੇ ਸੰਗਰੂਰ ਤੋਂ ਰੰਗੇਂ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ੂ
ਵਿਜੀਲੈਂਸ ਟੀਮ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਪਰਮਜੀਤ ਕੌਰ ਨੇ ਟੀਮ ਨਾਲ ਰੰਗੀ ਹੱਥੀ ਰਿਸ਼ਵਤ ਲੈਣ ਵਾਲੀ ਪਟਵਾਰੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤਾ ਹੈ। ਟੀਮ ਵਿਚ ਏ.ਐਸ.ਆਈ. ਰੁਲਦਾ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਵਿਜੈ ਸ਼ਾਰਦਾ, ਜਰਨੈਲ ਸਿੰਘ, ਸ਼ਾਮ ਸੁੰਦਰ, ਜਨਕ ਰਾਜ ਰੀਡਰ, ਲੇਡੀ ਸਿਪਾਹੀ ਰੁਪਿੰਦਰ ਕੌਰ, ਪ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

