ਪੰਜਾਬਪਟਿਆਲਾ

ਕੁੜੀਆਂ ਸਪਲਾਈ ਕਰਨ ਦੇ ਅਹਿਮ ਮੁੱਦੇ ‘ਤੇ ਆਪ ਜਵਾਬ ਦੇਵੇ : ਮੇਅਰ ਬਜਾਜ

ਆਪ ਦੀ ਅਸਲੀਅਤ ਜਗ ਜਾਹਰ ਹੋਈ : ਬਿੱਟੂ ਚੱਠਾ
ਪਟਿਆਲਾ, 9 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਗਰ ਨਿਗਮ ਦੇ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਨਿਗਮ ਦੀ ਐਫ.ਐਂਡ ਸੀ.ਸੀ ਦੇ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਹੈ ਕਿ ਹੁਣ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਅਸਲੀਅਤ ਜਗ ਜਾਹਰ ਹੋ ਚੁੱਕੀ ਹੈ। ਜਦੋਂ ਉਸ ‘ਤੇ ਕੁੜੀਆਂ ਸਪਲਾਈ ਕਰਨ ਵਰਗੇ ਦੋਸ਼ ਲੱਗੇ ਹਨ ਤੇ ਇਨ੍ਹਾਂ ਦੋਸ਼ਾਂ ਦਾ ਵਿਰੋਧੀ ਧਿਰ ਦੇ ਨੇਤਾ ਬਣੀ ਬੈਠੇ ਐਚ.ਐਸ. ਫੁਲਕਾ ਨੂੰ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਜਵਾਬ ਦੇਣਾ ਚਾਹੀਦਾ ਹੈ। ਮੇਅਰ ਬਜਾਜ ਵੱਲੋਂ ਸੱਦੀ ਇਸ ਮੀਟਿੰਗ ਵਿੱਚ ਸੀਨੀਅਰ ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ, ਗੁਰਵਿੰਦਰ ਸਿੰਘ ਧੀਮਾਨ, ਪਰਮਜੀਤ ਸਿੰਘ ਪੰਮਾ ਵੀ ਹਾਜ਼ਰ ਸਨ।

ਮੇਅਰ ਬਜਾਜ ਅਤੇ ਬਿੱਟੂ ਚੱਠਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਸਾਹਮਣੇ ਜਿਹੜੀ ਇਸ ਪਾਰਟੀ ਦੀ ਅਸਲੀਅਤ ਬਾਹਰ ਆਈ ਹੈ, ਇਨ੍ਹਾਂ ਦੋਸ਼ਾਂ ਨੂੰ ਲੈ ਕੇ ਪੰਜਾਬ ਦੇ ਲੋਕ ਇਸ ਪਾਰਟੀ ਦੇ ਨੇਤਾਵਾਂ ਨੂੰ ਕਦੀ ਵੀ ਮਾਫ ਨਹੀਂ ਕਰਨਗੇਂ। ਨੇਤਾਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚੋਂ ਸਕੋਪ ਖਤਮ ਹੋ ਚੁੱਕਾ ਹੈ ਤੇ ਕਾਂਗਰਸ ਬੁਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ।
ਮੇਅਰ ਬਜਾਜ ਅਤੇ ਬਿੱਟੂ ਚੱਠਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਅੱਜ ਪੰਜਾਬ ਦੀ ਜਨਤਾ ਤਰਾਅ ਤਰਾਅ ਕਰ ਰਹੀ ਹੈ। ਨੇਤਾਵਾਂ ਨੇ ਆਖਿਆ ਕਿ ਪਿੰਡਾਂ ਵਿੱਚ ਗਰੀਬ ਲੋਕਾਂ ਦੀ ਆਟਾ ਦਾਲ ਸਕੀਮ ਕਾਂਗਰਸ ਨੇ ਆਉਂਦਿਆਂ ਹੀ ਬੰਦ ਕਰ ਦਿੱਤੀ, ਜਿਸ ਕਾਰਨ ਅੱਜ ਗਰੀਬ ਦੇ ਘਰ ਦਾ ਝੂਲਾ ਵੀ ਬੰਦ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਅਜਿਹੇ ਗਰੀਬ ਲੋਕ ਇਸ ਸਰਕਾਰ ਨੂੰ ਕਦੀ ਵੀ ਮੁਆਫ ਨਹੀਂ ਕਰਨਗੇਂ ਤੇ ਜੇਕਰ ਮੁੜ ਅੱਜ ਦੁਬਾਰਾ ਚੋਣ ਹੋ ਜਾਵੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਵੀ ਜਬਤ ਹੋ ਜਾਣਗੀਆਂ।

Leave a Reply

Your email address will not be published. Required fields are marked *