ਪੰਜਾਬਪਟਿਆਲਾ

ਵਿਜੀਲੈਂਸ ਨੇਪਾਵਰਕਾਮ ਜੇ.ਈ ਨੂੰ ਰਿਸ਼ਵਤ ਲੈਂਦਾ ਕੀਤਾ ਗ੍ਰਿਫ਼ਤਾਰ

ਪਟਿਆਲਾ 13 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਜੀਲੈਂਸ ਪਟਿਆਲਾ ਦੀ ਟੀਮ ਨੇ ਪੀ.ਐਸ.ਪੀ.ਸੀ.ਐਲ. ਪਾਤੜਾਂ ਵਿਖੇ ਜੇ.ਈ. ਮੁਨੀਸ਼ ਕੁਮਾਰ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਪ੍ਰਿਤਪਾਲ ਸਿੰਘ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਗੁਰਤੇਜ਼ ਸਿੰਘ ਪੁੱਤਰ ਨਰਾਤਾ ਸਿੰਘ ਵਾਸੀ ਪਿੰਡ ਨਿਹਾਲਗੜ੍ਹ ਤਹਿ. ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ Âੱਕ ਕਿਲਾ ਜ਼ਮੀਨ ਅਤੇ ਉਸਦੀ ਮਾਤਾ ਜੀ ਦੇ ਨਾਮ ਪਰ 2 ਕਨਾਲ ਜ਼ਮੀਨ ਹੈ। ਜਿਸਨੂੰ ਚੇਅਰਮੈਨ ਕੋਟੇ ਵਿਚੋਂ ਟਿਊਬਵੈਲ ਕੁਨੈਕਸ਼ਨ ਅਲਾਟ ਹੋਇਆ ਹੈ। ਜਿਸਨੇ ਕੁਨੈਕਸ਼ਨ ਲਗਾਉਣ ਸਬੰਧੀ ਪੀ.ਐਸ.ਪੀ.ਸੀ.ਐਲ. ਪਾਤੜਾਂ ਵਿਖੇ ਸਰਕਾਰੀ ਫੀਸ (22000/- ਸਕਿਊਰਟੀ ਫੀਸ, 78951/-ਐਸਟੀਮੇਟ/ਸਮਾਨ ਦੇ ਰੁਪਏ ਕੁੱਲ ਰਕਮ 100951/-) ਇੱਕ ਲੱਖ ਰੁਪਏ ਤੋਂ ਉਪਰ ਜਮ੍ਹਾਂ ਕਰਵਾ ਦਿੱਤੀ ਹੈ। ਮੋਟਰ ਕੁਨੈਕਸ਼ਨ ਸਬੰਧੀ ਸਾਰੀਆਂ ਸ਼ਰਤਾਂ ਅਤੇ ਖਰਚ ਭਰਨ ਦੇ ਬਾਵਜੂਦ ਮੁਨੀਸ਼ ਕੁਮਾਰ, ਜੇ.ਈ., ਪੀ.ਐਸ.ਪੀ.ਸੀ.ਐਲ., ਪਾਤੜਾਂ, ਜ਼ਿਲ੍ਹਾ ਪਟਿਆਲਾ ਨੇ ਟਿਊਬਵੈਲ ਕੁਨੈਕਸ਼ਨ ਦਾ ਸਮਾਨ ਦੇਣ ਬਦਲੇ 15000/- ਰੁਪਏ ਦੀ ਮੰਗ ਕੀਤੀ ਅਤੇ ਸੌਦਾ 9000/- ਰੁਪਏ ਵਿਚ ਤੈਅ ਹੋ ਗਿਆ। ਅੱਜ ਮੁਨੀਸ਼ ਕੁਮਾਰ, ਜੇ.ਈ., ਪੀ.ਐਸ.ਪੀ.ਸੀ.ਐਲ. ਪਾਤੜਾਂ ਨੂੰ 9000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਇੰਸਪੈਕਟਰ ਪ੍ਰਿਤਪਾਲ ਸਿੰਘ, ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਦੇ ਰੰਗੇਂ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਖਿਲਾਫ਼ ਵਿਜੀਲੈਂਸ ਟੀਮ ਨੇ ਦੋਸ਼ੀ ਜੇ.ਈ. ਨੂੰ ਰੰਗੇ ਹੱਥੀ ਫੜ ਕੇ ਉਸ ਖਿਲਾਫ਼ ਮੁਕੱਦਮਾ ਨੰ: 06 ਮਿਤੀ 13.05.2017 ਅਤ 7,13 (2) 88 ਪੀ.ਸੀ.ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਟੀਮ ‘ਚ ਏ.ਐਸ.ਆਈ. ਪਵਿੱਤਰ ਸਿੰਘ, ਹੌਲਦਾਰ ਕੁੰਦਨ ਸਿੰਘ, ਸ਼ਾਮ ਸੁੰਦਰ, ਵਿਜੈ ਸ਼ਾਰਦਾ, ਕਾਰਜ ਸਿੰਘ, ਜਨਕ ਰਾਜ ਰੀਡਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *