ਪਟਿਆਲਾ

ਅਸ਼ੀਸ਼ ਨਈਅਰ ਪੰਜਾਬ ਕਾਂਗਰਸ ਵਪਾਰ ਸੈਲ ਦੇ ਵਾਈਸ ਚੇਅਰਮੈਨ ਨਿਯੁਕਤ

-ਪ੍ਰਨੀਤ ਕੌਰ ਨੇ ਦਿੱਤਾ ਨਿਯੁਕਤੀ ਪੱਤਰ
ਪਟਿਆਲਾ, 15 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਸ਼ਹਿਰ ਦੇ ਨੌਜਵਾਨ ਵਪਾਰੀ ਆਗੂ ਅਸ਼ੀਸ਼ ਨਈਅਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਪਾਰ ਸੈਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ।

ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਖੁਦ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਦਿੱਤਾ। ਪ੍ਰਨੀਤ ਕੌਰ ਨੇ ਕਿਹਾ ਕਿ ਅਸ਼ੀਸ਼ ਨਈਅਰ ਦੀ ਕਾਂਗਰਸ ਪਾਰਟੀ ਪ੍ਰਤੀ ਵਫਾਦਾਰੀ ਅਤੇ ਲੰਘੀਆਂ ਵਿਧਾਨ ਸਭਾ ਚੋਣਾ ਵਿਚ ਕੀਤੇ ਗਏ ਕਾਰਜਾਂ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਸੂਬਾ ਪੱਧਰੀ ਅਹੁਦੇਦਾਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਈਅਰ ਦਾ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਹੈ ਅਤੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਹੈ। ਅਸ਼ੀਸ਼ ਨਈਅਰ ਪਹਿਲਾਂ ਵੀ ਕਾਂਗਰਸ ਵਲੋਂ 1999 ਵਿਚ ਯੂਥ ਕਾਂਗਰਸ ਦੇ ਸੈਕਟਰੀ ਬਣਾਏ ਗਏ ਸਨ। ਹੁਣ ਉਨ੍ਹਾਂ ਨੂੰ ਪ੍ਰਮੋਟ ਕਰਕੇ ਸੂਬਾ ਪੱਧਰੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸ਼ੀਸ਼ ਨਈਅਰ ਲੰਬੇ ਸਮੇਂ ਤੋਂ ਮੋਤੀ ਬਾਗ ਪੈਲਸ ਨਾਲ ਜੁੜੇ ਹੋਏ ਹਨ। 10 ਸਾਲ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਉਹ ਮੋਤੀ ਬਾਗ ਪੈਲਸ ਨਾਲ ਹੀ ਖੜ੍ਹੇ ਰਹੇ। ਇਸ ਮੌਕੇ ਅਸ਼ੀਸ਼ ਨਈਅਰ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦਾ ਚਹੁੰ ਪੱਖੀ ਵਿਕਾਸ ਹੋਵੇਗਾ। ਇਸ ਸਮੇਂ ਅਸ਼ੀਸ਼ ਨਈਅਰ ਦੇ ਨਾਲ ਵਪਾਰ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ, ਵਿਜੇ ਕੁਮਾਰ, ਮਹੇਸ਼ ਜਿੰਦਲ, ਗੋਗੀ, ਚਰਨਜੀਤ ਸਿੰਘ ਬੰਟੂ, ਬੋਬੀ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਕਾਲੂ, ਹੇਮੰਤ, ਅਮਿਤ ਵਰਮਾ, ਸਰਬਜੀਤ ਸਿੰਘ, ਪਦਮ ਵਰਮਾ, ਨਿੱਕੂ ਦਵਿੰਦਰ ਅਟਵਾਲ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *