ਬੀਬੀ ਕਾਲੇਮਾਜਰਾ ਦਾ ਸਦੀਵੀਂ ਵਿਛੋੜਾ ਸ਼੍ਰੋਮਣੀ ਅਕਾਲੀ ਦਲ ਲਈ ਅਸਹਿ ਸਦਮਾ-ਰਾਜੂ ਖੰਨਾ, ਬੀਬੀ ਹੁੰਦਲ
ਅਮਲੋਹ, 21 ਮਈ (ਮਧੂਸਾਰ ਬਿਊਰੋ) ਇਸਤਰੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਸਵ. ਬੀਬੀ ਮਨਜੀਤ ਕੌਰ ਕਾਲੇਮਾਜਰਾ ਦਾ ਬੇ-ਵਕਤ ਇਸ ਸੰਸਾਰ ਤੋਂ ਚਲੇ ਜਾਣਾ ਸ਼੍ਰੋਮਣੀ ਅਕਾਲੀ ਦਲ ਲਈ ਅਸਹਿ ਸਦਮਾ ਹੀ ਨਹੀਂ ਸਗੋਂ ਨਾ ਪੂਰਿਆ ਜਾਣ ਵਾਲਾ ਘਾਟਾ ਵੀ ਪਿਆ ਹੈ।
ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਜੱਥੇਬੰਦਕ ਸਕੱਤਰ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਅੱਜ ਅਮਲੋਹ ਦਫਤਰ ਵਿਚ ਸ਼ੌਕ ਮੀਟਿੰਗ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਬੀਬੀ ਕਾਲੇਮਾਜਰਾ ਇੱਕ ਨਿਧੜਕ ਆਗੂ ਦੇ ਤੌਰ ਤੇ ਇਸਤਰੀ ਅਕਾਲੀ ਦਲ ਵਿਚ ਆਪਣੀ ਛਾਪ ਛੱਡ ਕੇ ਗਏ ਹਨ ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਬੀਬੀ ਕਾਲੇਮਾਜਰਾ ਦੀ ਜੋ ਵੀ ਡਿਊਟੀ ਪਾਰਟੀ ਪ੍ਰਧਾਨ ਵੱਲੋਂ ਲਗਾਈ ਜਾਂਦੀ ਉਹ ਉਸ ਤੇ ਖਰੇ ਹੀ ਨਹੀਂ ਉਤਰਦੇ ਸਨ ਸਗੋਂ ਉਸ ਤੋਂ ਵੀ ਦੋ ਕਦਮ ਅੱਗੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਵਿਚ ਬੀਬੀ ਮਨਜੀਤ ਕੌਰ ਕਾਲੇਮਾਜਰਾ ਵੱਲੋਂ ਨਿਭਾਈ ਜਿੰਮੇਵਾਰੀ ਨੇ ਜਿਥੇ ਜਿਲੇ ਵਿਚ ਹੀ ਨਹੀਂ ਪੂਰੇ ਪੰਜਾਬ ਵਿਚ ਆਪਣਾ ਨਾਮ ਕੀਤਾ ਉਥੇ ਉਨ੍ਹਾਂ ਵੱਲੋਂ ਨਿਭਾਈ ਹਰ ਜਿੰਮੇਵਾਰੀ ਦੀ ਚਰਚਾ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਹਰ ਇੱਕ ਵਿਅਕਤੀ ਦੀ ਜੁਬਾਨ ਤੇ ਹੈ। ਇਸ ਮੌਕੇ ਤੇ ਬੀਬੀ ਕਾਲੇਮਾਜਰਾ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਵੀ ਧਾਰਨ ਕਰਕੇ ਬੀਬੀ ਕਾਲੇਮਾਜਰਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪ. ਜਸਵੰਤ ਸਿੰਘ ਬਾਜਵਾ, ਕਾਹਨ ਸਿੰਘ ਝੰਬਾਲਾ, ਸੂਬੇਦਾਰ ਸੁਖਪਾਲ ਸਿੰਘ ਨੂਰਪੁਰਾ, ਸ਼ਰਧਾ ਸਿੰਘ ਛੰਨਾ, ਕੁਲਦੀਪ ਸਿੰਘ ਮੁਢੜੀਆਂ, ਧਰਮਿੰਦਰ ਸਿੰਘ ਹੁੰਦਲ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿਘ ਬਡਾਲੀ, ਗੁਰਸੇਵਕ ਸਿੰਘ ਕੋਟਲੀ, ਗੁਰਦੀਪ ਸਿੰਘ ਮੰਡੋਫਲ, ਬਲਦੇਵ ਸਿੰਘ ਮਾਜਰਾ, ਜੱਥੇਦਾਰ ਹਰਭਜਨ ਸਿੰਘ ਅਮਲੋਹ, ਲੱਖੀ ਔਜਲਾ, ਕਾਲੀਚਰਨ ਭੱਟੋਂ, ਜਗਦੀਸ਼ ਸਿੰਘ ਰਾਣਾ, ਟਬਰੇਜ਼ ਆਲਮ ਕਾਦਰੀ ਦਿੱਲੀ, ਕਮਲਜੀਤ ਸਿੰਘ ਬਾੜਾ, ਅਵਤਾਰ ਸਿੰਘ ਰਾਣਾ, ਹਰਵਿੰਦਰ ਸਿੰਘ ਮੀਕਾ, ਮਲਕੀਤ ਸਿੰਘ ਮਾਨਗੜ੍ਹ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਜੱਥੇਦਾਰ ਲਖਵਿੰਦਰ ਸਿੰਘ ਬੈਣੀ, ਰਣਵੀਰ ਸਿੰਘ ਰਾਣਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।

