ਪੰਜਾਬ

ਪ੍ਰਾਈਵੇਟ ਸੁਪਰ ਸਪੈਸ਼ਲਿਸਟ ਵੀ ਕਰਨਗੇ ਪੰਜਾਬ ਦੇ ਸਿਵਲ ਹਸਪਤਾਲਾਂ ਅੰਦਰ ਮਰੀਜ਼ਾਂ ਦਾ ਇਲਾਜ਼

ਚੰਡੀਗੜ•, 21 ਮਈ (ਮਧੂਸਾਰ ਬਿਊਰੋ) ਪੰਜਾਬ ਦੇ ਲੋੜਵੰਦ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਸਟ ਇਲਾਜ ਅਤੇ ਸਿਹਤ ਸਹੂਲਤ ਮੁਹੱਈਆ ਕਰਨ ਦੇ ਇੱਕ ਵੱਡੀ ਪੁਲਾਂਘ ਤਹਿਤ ਰਾਜ ਦੀਆਂ ਪ੍ਰਮੁੱਖ ਨਿੱਜੀ ਸਿਹਤ ਸੰਸਥਾਵਾਂ ਦੇ ਮਾਹਿਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰ ਹੁਣ ਪੰਜਾਬ ਦੇ ਸਿਵਲ ਹਸਪਤਾਲਾਂ ਅੰਦਰ ਵੀ ਮਰੀਜ਼ਾਂ ਦਾ ਇਲਾਜ ਕਰਨਗੇ।

ਇਸ ਸਬੰਧੀ ਖੁਲਾਸਾ ਪੰਜਾਬ ਦੇ ਸਿਹਤ ਅਤੇ ਸਿਹਤ ਸਿੱਖਿਆ ਬਾਰੇ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਅੱਜ ਇਥੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਅਤੇ ਕ੍ਰਿਸਚਿਅਨ ਮੈਡੀਕਲ ਕਾਲਜ ਲੁਧਿਆਣਾ ਨਾਲ ਮੀਟਿੰਗ ਉਪਰੰਤ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਉਨ•ਾਂ ਡੀ.ਐਮ.ਸੀ ਅਤੇ ਸੀ.ਐਮ.ਸੀ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਮਾਹਿਰ ਅਤੇ ਸੁਪਰ-ਸਪੈਸ਼ਲਿਸਟ ਡਾਕਟਰਾਂ ਨੂੰ ਹਫਤੇ ਵਿੱਚ ਘੱਟੋ-ਘੱਟ ਇੱਕ ਦਿਨ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਮਰੀਜ਼ਾਂ ਦਾ ਇਲਾਜ ਕਰਨ ਲਈ ਭੇਜਣ।
ਇਸ ‘ਤੇ ਡੀ.ਐਮ.ਸੀ ਦੇ ਸਕੱਤਰ ਮੈਨੇਜਿੰਗ ਕਮੇਟੀ ਸ੍ਰੀ ਪ੍ਰੇਮ ਗੁਪਤਾ ਨੇ ਸਿਹਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਨ•ਾਂ ਦੇ ਸਾਰੇ ਦੇ ਸਾਰੇ ਸੁਪਰ ਸਪੈਸ਼ਲਿਸਟ ਡਾਕਟਰ ਹਫਤੇ ਵਿੱਚ ਇੱਕ ਦਿਨ ਸਿਵਲ ਹਸਪਤਾਲ ਵਿੱਚ ਜਿੱਥੇ ਵੀ ਜਰੂਰਤ ਹੋਵੇ ਤਾਇਨਾਤ ਕੀਤੇ ਜਾਣਗੇ।
ਇਸੇ ਤਰ•ਾਂ ਸੀ.ਐਮ.ਸੀ, ਲੁਧਿਆਣਾ ਦੇ ਡਾਇਰੈਕਟਰ ਡਾ. ਅਬਰਾਹਮ ਥੌਮਸ ਨੇ ਵੀ ਇਸ ਪੇਸ਼ਕਸ਼ ‘ਤੇ ਸਹਿਮਤ ਹੁੰਦਿਆਂ ਸਿਹਤ ਮੰਤਰੀ ਨੂੰ ਯਕੀਨ ਦਵਾਇਆ ਕਿ ਉਨ•ਾਂ ਦੇ ਹਸਪਤਾਲ ਦੇ ਮਾਹਿਰ ਤੇ ਸੁਪਰ-ਸਪੈਸ਼ਲਿਸਟ ਡਾਕਰਟਰਾਂ ਦੀਆਂ ਸੇਵਾਵਾਂ ਸਿਵਲ ਅਤੇ ਸਰਕਾਰੀ ਹਸਪਤਾਲਾਂ ਲਈ ਮੁਹੱਈਆ ਕਰਵਾਉਣਗੇ।
ਸਿਹਤ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਰਾਜ ਭਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਪ੍ਰੌਗਰਾਮ ਦੇ ਲਾਗੂ ਹੋਣ ਨਾਲ ਕਾਰਡੀਓਲੌਜੀ, ਨਿਊਰੋਲੌਜੀ, ਔਨਕੋਲੌਜੀ, ਐਨਡੋਕਰਿਨੋਲੌਜੀ, ਗੈਸਟਰੋਐਂਟਰੋਲੌਜੀ ਅਤੇ ਹੋਰ ਅਜਿਹੇ ਵਿਭਾਗਾਂ ਦੇ ਸੁਪਰ-ਸਪੈਸ਼ਲਿਸਟ ਮਾਹਿਰਾਂ ਦੀਆਂ ਸੇਵਾਵਾਂ ਸਿਵਲ ਹਸਪਤਾਲਾਂ ਵਿੱਚ ਮੁਹੱਈਆ ਹੋਣਗੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ•ਾਂ ਆਮ ਲੋਕਾਂ ਨੂੰ ਜੋ ਨਿੱਜੀ ਹਸਪਤਾਲਾਂ ਵਿੱਜ ਇਲਾਜ ਨਹੀਂ ਕਰਵਾ ਸਕਦੇ, ਨੂੰ ਵਾਜਬ ਦਰ•ਾਂ ‘ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਏਜੰਡੇ ਦੇ ਹਿੱਸੇ ਵਜੋਂ ਉਹ ਸੂਬੇ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ ਉਹ ਸਰਕਾਰੀ ਹਸਪਤਾਲਾਂ ਲਈ ਆਪਣੇ ਮਾਹਿਰਾਂ ਅਤੇ ਸੁਪਰ-ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾ ਸਕਣ।
ਸਿਹਤ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਨੇ ਸਕੱਤਰ ਡੀ.ਐਮ.ਸੀ ਮੈਨੇਜਿੰਗ ਕਮੇਟੀ ਸ੍ਰੀ ਪ੍ਰੇਮ ਗੁਪਤਾ ਅਤੇ ਡਾਇਰੈਕਟਰ ਸੀ.ਐਮ.ਸੀ ਡਾ. ਥੌਮਸ ਵੱਲੋਂ ਉਨ•ਾਂ ਦੀ ਤਜਵੀਜ਼ ਨੂੰ ਤਰੁੰਤ ਸਵਿਕਾਰ ਕਰਦਿਆਂ ਆਪਣੇ ਡਾਕਰਟਾਂ ਦੀਆਂ ਸੇਵਾਵਾਂ ਸਿਵਲ ਹਸਪਤਾਲ ਨੂੰ ਮੁਹੱਈਆ ਕਰਨ ਦੀ ਸਹਿਮਤੀ ਦੇਣ ਲਈ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਇਹ ਪ੍ਰੋਗਰਾਮ ਜੂਨ ਮਹੀਨੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *