ਪੰਜਾਬਪਟਿਆਲਾ

ਚੰਦੂਮਾਜਰਾ ਦੇ ਯਤਨਾਂ ਸਦਕਾ ਕੌਲੀ ਮਾਈਨਰ, ਕੌਲੀ ਡਿਸਟ੍ਰੀਬਿਊਟਰੀ ਤੇ ਮੁਹੱਬਤਪੁਰ ਮਾਈਨਰ ਨੂੰ ਪੱਕਾ ਕਰਨ ਦਾ ਕੰਮ ਮੁਕੰਮਲ

ਹਲਕਾ ਵਾਸੀਆਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰਕੇ ਦਮ ਲਵਾਂਗਾ : ਵਿਧਾਇਕ ਚੰਦੂਮਾਜਰਾ
ਕਿਸਾਨਾਂ ਵਲੋਂ ਵਿਧਾਇਕ ਚੰਦੂਮਾਜਰਾ ਦਾ ਧੰਨਵਾਦ
ਪਟਿਆਲਾ, 22 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੌਰ ਦੇ ਵਿਧਾਇਕ ਅਤੇ ਤੇਜ਼ਤਰਾਰ ਤੇ ਸੀਨੀਅਰ ਯੂਥ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਚਾਰ ਕਰੋੜ ਤੋਂ ਵੀ ਵੱਧ ਦੀ ਲਾਗਤ ਨਾਲ ਕੌਲੀ ਮਾਈਨਰ, ਕੌਲੀ ਡਿਸਟ੍ਰੀਬਿਊਟਰੀ ਤੇ ਮੁਹੱਬਤਪੁਰ ਮਾਈਨਰ ਨੂੰ ਪੱਕੇ ਕਰਵਾਉਣ ਦਾ ਕੰਮ ਮੁਕੰਮਲ ਕਰਵਾਉਣ ‘ਤੇ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਇਹ ਰਜਬਾਹੇ ਪੱਕੇ ਹੋਣ ਨਾਲ ਜਿਥੇ ਹਲਕੇ ਦੇ ਕਈ ਪਿੰਡਾਂ ਦੇ ਖੇਤਾਂ ਨੂੰ ਪਾਣੀ ਮੁਹੱਈਆ ਹੋਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਹੋਰ ਆਖਿਆ ਹਲਕੇ ਦੇ ਇਨ੍ਹਾਂ ਰਜਬਾਹਿਆਂ ਨੂੰ ਪੱਕਾ ਕਰਵਾਉਣ ਦੀ ਮੰਗ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਰੱਖੀ ਸੀ, ਜਿਸ ਨੂੰ ਉਨ੍ਹਾਂ ਪ੍ਰਵਾਨ ਕਰਦਿਆਂ ਇਨ੍ਹਾਂ ਰਜਬਾਹਿਆਂ ਨੂੰ ਪੱਕਿਆ ਕਰਨ ਦਾ ਕੰਮ ਸ਼ੁਰੂ ਕਰਵਾਇਆ ਸੀ, ਜੋ ਅੱਜ ਪੂਰਾ ਹੋ ਚੁੱਕਿਆ ਹੈ।
ਵਿਧਾਇਕ ਚੰਦੂਮਾਜਰਾ ਨੇ ਹੋਰ ਆਖਿਆ ਕਿ ਕੌਲੀ ਮਾਈਨਰ, ਕੌਲੀ ਡਿਸਟ੍ਰੀਬਿਊਟਰੀ, ਮੁਹੱਬਤਪੁਰ ਮਾਈਨਰ ਦੇ ਪੱਕੇ ਹੋਣ ਨਾਲ ਹਲਕਾ ਸਨੌਰ ਦੇ ਪਿੰਡ ਗੌਸਪੁਰਾ, ਬੀੜ ਕੌਲੀ, ਕੌਲੀ, ਸ਼ੰਕਰਪੁਰ, ਮੁਹੱਬਤਪੁਰ, ਫ਼ਤਿਹਪੁਰ ਜੱਟਾਂ , ਆਲਮਪੁਰ, ਧਰੇੜੀ ਜੱਟਾਂ ਤੇ ਦੌਣਕਲਾਂ ਨੂੰ ਲਾਭ ਪੁੱਜੇਗਾ, ਉਥੇ ਹੀ ਹਲਕਾ ਘਨੌਰ ਦੇ ਪਿੰਡ ਪਬਰੀ, ਗੋਪਾਲਪੁਰ, ਬੜੌਲੀ ਗੁੱਜਰਾਂ ਅਤੇ ਢੀਂਡਸਾ ਆਦਿ ਪਿੰਡਾਂ ਦੇ ਖੇਤਾਂ ਨੂੰ ਵੀ ਪਾਣੀ ਮਿਲੇਗਾ। ਉਨ੍ਹਾਂ ਹੋਰ ਆਖਿਆ ਕਿ ਇਨ੍ਹਾਂ ਮਾਈਨਰਾਂ ਦੇ ਕੱਚੇ ਹੋਣ ਕਾਰਨ ਕਈ ਪਿੰਡਾਂ ਨੂੰ ਪਾਣੀ ਸਿਰੇ ਨਹੀਂ ਪਹੁੰਚ ਸਕਦਾ ਸੀ, ਪਰ ਹੁਣ ਕੌਲੀ ਡਿਸਟ੍ਰੀਬਿਊਟਰੀ ਦੇ ਪੱਕੇ ਹੋਣ ਨਾਲ ਆਲਮਪੁਰ, ਧਰੇੜੀ ਜੱਟਾਂ, ਦੌਣਕਲਾਂ ਪਿੰਡਾਂ ਦੇ ਖੇਤਾਂ ਨੂੰ 30 ਸਾਲਾਂ ਬਾਅਦ ਨਹਿਰੀ ਪਾਣੀ ਨਸੀਬ ਹੋਵੇਗਾ।
ਹਰਿੰਦਰਪਾਲ ਿਸੰਘ ਚੰਦੂਮਾਜਰਾ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਵਲੋਂ ਹਲਕਾ ਵਾਸੀਆਂ ਨਾਲ ਕੀਤਾ ਹਰ ਇਕ ਇਕ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਜੱਦੋ ਜਹਿਦ ਜਾਰੀ ਰੱਖਣਗੇ ਭਾਵੇਂ ਉਨ੍ਹਾਂ ਨੂੰ ਕਿਤੇ ਵੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਹਲਕੇ ਦੇ ਬਾਕੀ ਰਹਿੰਦੇ ਰਜਬਾਹੇ ਤੇ ਖਾਲੇ ਪੱਕੇ ਕਰਵਾਏ ਜਾਣ ਤਾਂ ਜੋ ਕਿਸਾਨ ਮਹਿੰਗੇ ਭਾਅ ਦੇ ਡੀਜ਼ਲ ਫੂਕ ਕੇ ਸਿੰਚਾਈ ਤੋਂ ਬਚ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪਿਛਲੀ ਸਰਕਾਰ ਵਲੋਂ ਸ਼ੁਰੂ ਕਰਵਾਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ‘ਚ ਸਹਿਯੋਗ ਦੇਵੇ ਨਾਕਿ ਰੁਕਾਵਟਾਂ ਖੜ੍ਹੀਆਂ ਕਰਕੇ ਵਿਕਾਸ ਕਾਰ ਅੱਧ ਵਿਚਾਲੇ ਲਟਕਾਉਣ।
ਇਸ ਮੌਕੇ ਕਿਸਾਨ ਆਗ ਬਲਜੀਤ ਸਿੰਘ ਕੌਲੀ ਨੇ ਆਖਿਆ ਕਿ ਕੌਲੀ ਮਾਈਨਰ ਦੇ ਪੱਕੇ ਹੋਣ ਨਾਲ Âੈਰੀਏ ਦੇ ਕਈ ਪਿੰਡਾਂ ਵਿਚ ਤਕਰੀਬਨ ਤਿੰਨ ਦਹਾਕਿਆਂ ਬਾਅਦ ਖੇਤਾਂ ਵਿਚ ਪਾਣੀ ਪਹੁੰਚ ਸਕੇਗਾ ਅਤੇ ਇਹ ਸਿਰਫ਼ ਤੇ ਸਿਰਫ਼ ਚੰਦੂਮਾਜਰਾ ਪਰਿਵਾਰ ਦੀ ਹੀ ਦੇਣ ਹੈ। ਉਨ੍ਹਾਂ ਆਖਿਆ ਕਿ ਹਲਕਾ ਵਾਸੀ ਚੰਦੂਮਾਜਰਾ ਪਰਿਵਾਰ ਵਲੋਂ ਮਾਰੇ ਇਸ ਵੱਡੇ ਹੰਭਲੇ ਤੋਂ ਪੂਰੀ ਤਰ੍ਹਾਂ ਖੁਸ਼ ਵੀ ਹਨ ਅਤੇ ਉਨ੍ਹਾਂ ਦਾ ਧੰਨਵਾਦੀ ਵੀ ਹਨ।
ਇਸ ਮੌਕੇ ਚੇਅਰਮੈਨ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਚੰਦੂਮਾਜਰਾ, ਜਥੇਦਾਰ ਜਗਜੀਤ ਸਿੰਘਕੌਲੀ, ਅਮਰੀਕ ਸਿੰਘ ਸੰਕਰਪੁਰ, ਬਲਰਾਜ ਸਿੰਘ ਬਾਜਵਾ, ਹਰਭਜਨ ਸਿੰਘ ਦੌਣ, ਸੁਰਮੁਖ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਧਰਮ ਸਿੰਘ ਦੌਣ, ਜਸਵੰਤ ਸਿੰਘ ਸਰਪੰਚ, ਸੁਰਜੀਤ ਸਿੰਘ ਬੀੜ ਕੌਲੀ, ਜਤਿੰਦਰ ਸਿੰਘ,ਹਰਭਜਨ ਸਿੰਘ, ਜੋਗਿੰਦਰ ਸਿੰਘ ਸੇਖੋਂ, ਜਗਤਾਰ ਸਿੰਘ ਪੰਚ, ਬਹਾਦਰ ਸਿੰਘ, ਗੁਰਮੁਖ ਸਿੰਘ ਮੁਰਾਦਪੁਰ ਤੇ ਐਚ.ਪੀ.ਐਸ. ਰਟੌਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *