ਪਟਿਆਲਾ

ਸੰਜੀਵ ਸ਼ਰਮਾ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਦਾ ਅਹੁਦਾ

ਪਟਿਆਲਾ 24 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਭਾਗ ਵਿਚ ਵੱਡੇ ਪੱਧਰ ਤੇ ਤਬਦੀਲੀ ਕਰਦਿਆਂ ਪਟਿਆਲਾ ਜਿਲ੍ਹੇ ਨੂੰ ਸਿੱਖਿਆ ਦੇ ਕੇਂਦਰ ਵਜੋਂ ਉਭਾਰਨ ਲਈ ਸੰਜੀਵ ਸ਼ਰਮਾ ਨੂੰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵਜੋਂ ਤਾਇਨਾਤ ਕਰਕੇ ਵੱਡੀ ਜਿਮੇਵਾਰੀ ਸੌਂਪੀ ਹੈ।

ਆਹੁਦਾ ਸੰਭਾਲਣ ਮੌਕੇ ਸੰਜੀਵ ਸ਼ਰਮਾ ਨੂੰ ਵੱਖ ਵੱਖ ਜਥੇਬੰਦੀਆਂ ਵਲੋਂ ਫੁੱਲਾਂ ਦੇ ਕੇ ਬੁੱਕੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਸ਼ਰਮਾ ਪਹਿਲਾਂ ਵੀ ਪਟਿਆਲਾ ਵਿਖੇ ਬਤੌਰ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਅਧਿਆਪਕ ਫਰੰਟ ਦੇ ਪ੍ਰਧਾਨ ਅਮਨਦੀਪ ਸ਼ਰਮਾ, ਜਨਰਲ ਸਕੱਤਰ ਆਦਰਸ਼ ਬਾਂਸਲ, ਮੁੱਖ ਸਲਾਹਕਾਰ ਰਾਜੀਵ ਗੁਪਤਾ, ਖਜਾਨਚੀ ਮਹਿੰਦਰ ਸਿੰਘ, ਪ੍ਰਵੀਨ ਕੁਮਾਰ, ਜਰਨੈਲ ਸਿੰਘ, ਸੁਖਰਾਜ ਕੂਮਾਰ ਲੱਕੀ, ਕੁਲਦੀਪ ਰਾਜੇਵਾਲ, ਅਮਰਿੰਦਰ ਸਿੰਘ ਬਾਬਾ, ਅਮਰਦੀਪ ਸਿੰਘ ਵਿੱਕੀ ਕਲਿਆਣ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *