ਪਟਿਆਲਾ

ਪਿੰਗਲਾ ਆਸ਼ਰਮ ਦੇ ਮਰੀਜਾਂ ਨੂੰ ਗੰਨੇ ਦੀ ਰੌਅ ਪਿਲਾਈ

ਸਨੌਰ 27 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਅੱਤ ਦੀ ਗਰਮੀ ਨੂੰ ਦੇਖਦੇ ਹੋਏ ਇਹ ਜਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਪ੍ਰਯੋਗ ਕਰੀਏ।

ਇਸੇ ਸੋਚ ਤਹਿਤ ਲੋੜਵੰਦਾਂ ਦਾ ਧਿਆਨ ਰੱਖਦੇ ਹੋਏ ਅੰਗਰੇਜ ਖੁੱਡਾ ਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਸੀਲ ਤੇ ਹੋਰ ਸਹਿਯੋਗੀਆਂ ਨੇ ਮਿਲ ਸਨੌਰ ਪਟਿਆਲਾ ਰੋਡ ਤੇ ਸਥਿਤ ਪਿੰਗਲਾ ਆਸ਼ਰਮ ਵਿਖੇ ਲੋੜਵੰਦਾਂ ਮਰੀਜਾਂ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਚੈਰੀਟੇਬਲ ਸਕੂਲ ਦੇ ਵਿਦਿਆਰਥੀਆਂ ਨੂੰ ਗੰਨੇ ਦੀ ਰੌਅ ਕੱਢ ਕੇ ਪਿਲਾਈ। ਉਨ੍ਹਾਂ ਕਿਹਾ ਕਿ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਪਿੰਗਲਾ ਆਸ਼ਰਮ ਵਿਖੈ ਵੀ ਵਾਤਾਵਰਣ ਤੇ ਮੌਸਮ ਅਨੁਸਾਰ ਵੱਖਰੇ ਖਾਨ ਪਾਨ ਦੀ ਜਰੂਰਤ ਹੈ। ਰੋਜਾਨਾ ਦੀ ਖੁਰਾਕ ਤਾਂ ਇਹ Àਾਸ਼ਰਮ ਤੋਂ ਹੀ ਗ੍ਰਹਿਣ ਕਰਦੇ ਹਨ। ਪਿੰਗਲਾ ਆਸ਼ਰਮ ਮੁਖੀ ਬਾਬਾ ਬਲਬੀਰ ਸਿੰਘ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ
ਇਸ ਮੌਕੇ ਅੰਗਰੇਜ਼ ਸਿੰਘ ਖੁੱਡਾ­ ਦਰਸ਼ਨ ਸਿੰਘ ਸੀਲ ਦੇ ਨਾਲ ਸੋਮ ਨਾਥ ਜੋਗੀਪੁਰ­ ਭੁਪਿੰਦਰ ਸਿੰਘ ਰਾਏਪੁਰ­ ਜੀਵਨ ਸਿੰਘ­ ਵੇਦਮ ਵਿਆਸ­ ਸੋਮ ਸਿੰਘ­ ਰਾਮ ਸਿੰਗ ਬਡੂੰਗਰ­ ਕੁਲਵਿੰਦਰ ਕੁਮਾਰ­ ਕਰਮਜੀਤ ਜੋਗੀਪੁਰ­ ਬਲਿਹਾਰ ਸਿੰਘ ਰਾਏਪੁਰ­ ਵਿੱਕੀ ਰਹੇਜਾ­ ਓਮ ਪ੍ਰਕਾਸ਼ ਮਹਿਤਾ ਵੀ ਮੌਜੂਦ ਸਨ।

Leave a Reply

Your email address will not be published. Required fields are marked *