ਪਟਿਆਲਾ

ਟਿਊਬਵੈਲਾਂ ਤੇ ਮੀਟਰ ਲੱਗਣੇ ਸ਼ੁਰੂ, ਕਾਂਗਰਸ ਸਰਕਾਰ ਜਲਦ ਬਿੱਲ ਵੀ ਭੇਜੇਗੀ- ਰਾਜੂ ਖੰਨਾ

ਪਿੰਡ ਭੱਦਲਥੂਹਾ ਵਿਖੇ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ
ਅਮਲੋਹ, 27 ਮਈ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਜਦੀਕੀ ਪਿੰਡ ਭੱਦਲਥੂਹਾ ਵਿਖੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੀ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਤੇ ਆਰਾ ਹੀ ਨਹੀਂ ਚਲਾਇਆ ਜਾ ਰਿਹਾ ਸਗੋਂ ਹੁਣ ਕਿਸਾਨਾਂ ਦੇ ਟਿਊਬਵੈਲਾਂ ਉਪਰ ਵੀ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਤੋਂ ਜਾਪ ਰਿਹਾ ਹੈ ਕਿ ਜਲਦ ਹੀ ਕਿਸਾਨਾਂ ਨੂੰ ਟਿਊਬਵੈਲਾਂ ਦੇ ਬਿੱਲ ਵੀ ਦੇਣੇ ਪੈਣਗੇ।

ਉਨ੍ਹਾਂ ਅੱਗੇ ਕਿਹਾ ਕਿ ਰੇਤਾ ਬਜ਼ਰੀ ਤੇ ਸਿਆਸਤ ਕਰਕੇ ਅਕਾਲੀ ਭਾਜਪਾ ਸਰਕਾਰ ਨੂੰ ਬਦਨਾਮ ਕਰਕੇ ਸਤ੍ਹਾ ਵਿਚ ਆਈ ਕਾਂਗਰਸ ਸਰਕਾਰ ਅੱਜ ਰੇਤਾ ਬਜ਼ਰੀ ਨੂੰ ਲੈ ਕੇ ਕਿਸ ਰਾਹ ਤੇ ਤੁਰੀ ਹੈ ਉਸ ਤੋਂ ਸਮੁੱਚੇ ਪੰਜਾਬ ਵਾਸੀ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ। ਰਾਜੂ ਖੰਨਾ ਨੇ ਕਿਹਾ ਕਿ ਖੱਡਾਂ ਦੀ ਹੋਈ ਬੋਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਹੈ ਜਿਸ ਦੀ ਤਾਜ਼ਾ ਮਿਸਾਲ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹਨ ਜਿਨ੍ਹਾ ਨੇ ਆਪਣੇ ਨੇਪਾਲੀ ਨੌਕਰ ਦੇ ਨਾਮ ਤੇ ਰੇਤੇ ਦੀ ਇੱਕ ਖੱਡ 26 ਕਰੋੜ 51 ਲੱਖ ਰੁਪਏ ਦੀ ਵਿਚ ਲਈ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਕਈ ਅਜਿਹੀਆਂ ਖੱਡਾਂ ਹੋਣਗੀਆਂ ਜਿਨ੍ਹਾਂ ਤੇ ਕਾਂਗਰਸ ਦੇ ਸੀਨੀਅਰ ਆਗੂ ਕਾਬਜ਼ ਹੋ ਚੁੱਕੇ ਹਨ ਤੇ ਰੇਤੇ ਦਾ ਰੇਟ 40 ਤੋਂ 45 ਰੁਪਏ ਫੁੱਟ ਹੋ ਚੁੱਕਾ ਹੈ ਜੋ ਕਿ ਅਕਾਲੀ ਭਾਜਪਾ ਸਰਕਾਰ ਸਮੇਂ 10 ਤੋਂ 15 ਰੁਪਏ ਫੁੱਟ ਹੁੰਦਾ ਸੀ। ਉਨ੍ਹਾਂ ਕਿਹਾ ਕਿ ਰੇਤਾ ਬਜ਼ਰੀ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਅਕਾਲੀ ਭਾਜਪਾ ਸਰਕਾਰ ਖਿਲਾਫ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਗਿਆ ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਕਿ ਰੇਤਾ ਬਜ਼ਰੀ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਠੀਕ ਸੀ ਜਾਂ ਫਿਰ ਹੁਣ ਮੌਜੂਦਾ ਕਾਂਗਰਸ ਸਰਕਾਰ ਠੀਕ ਹੈ। ਉਨ੍ਹਾਂ ਕਿਹਾ ਕਿ ਜਿਥੇ ਰੇਤਾ ਬਜ਼ਰੀ ਦੇ ਠੇਕੇ ਆਪਣੇ ਚਹੇਤਿਆਂ ਨੂੰ ਕਾਂਗਰਸ ਸਰਕਾਰ ਵੱਲੋਂ ਦਿੱਤੇ ਗਏ ਹਨ ਉਥੇ ਰੇਤਾ ਬਜ਼ਰੀ ਦਾ ਰੇਟ ਵੀ ਪੰਜਾਬ ਅੰਦਰ ਆਸਮਾਨ ਛੂਹ ਰਿਹਾ ਹੈ। ਰਾਜੂ ਖੰਨਾ ਨੇ ਪਿੰਡ ਵਾਸੀਆਂ ਦੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਾਂਗਰਸ ਸਰਕਾਰ ਵੱਲੋਂ ਅਕਾਲੀ ਭਾਜਪਾ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਵੀ ਆਖੀ। ਇਸ ਮੌਕੇ ਤੇ ਉਨ੍ਹਾ ਨਾਲ ਕਰਮਜੀਤ ਸਿੰਘ ਭਗੜਾਣਾ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਵਿੱਕੀ ਮਿੱਤਲ, ਕੈਪ. ਜਸਵੰਤ ਸਿੰਘ ਬਾਜਵਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਕੁਲਦੀਪ ਸਿੰਘ ਮੁਢੜੀਆਂ, ਅਵਤਾਰ ਸਿੰਘ ਸਰਪੰਚ ਭੱਦਲਥੂਹਾ, ਸੰਮਤੀ ਮੈਂਬਰ ਇਕਬਾਲ ਸਿੰਘ ਰਾਏ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਜਤਿੰਦਰ ਸਿੰਘ ਚੈਰੀ ਭਾਂਬਰੀ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਬਹਾਦਰ ਸਿੰਘ ਕਾਲਾ, ਜੱਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ, ਨਿਰਮਲ ਸਿੰਘ ਮਰਾਰੜੂ, ਕਾਹਨ ਸਿੰਘ ਝੰਬਾਲਾ, ਕੁਲਦੀਪ ਸਿੰਘ ਮਛਰਾਈ, ਹਰਤਾਰ ਸਿੰਘ, ਗੁਰਨਾਮ ਪੁਰੀ, ਸੂਬੇਦਾਰ ਸੁਖਪਾਲ ਸਿੰਘ ਨੂਰਪੁਰਾ, ਗੁਰਸੇਵਕ ਸਿੰਘ ਕੋਟਲੀ, ਕਾਕਾ ਝੰਬਾਲਾ, ਰਘੁਬੀਰ ਸਿੰਘ, ਗੁਰਪ੍ਰੀਤ ਸਿੰਘ ਰੰਘੇੜੀ, ਜੱਥੇਦਾਰ ਮਹਿੰਦਰ ਸਿੰਘ ਭੱਦਲਥੂਹਾ, ਜੌਨੀ ਪੰਚ ਭੱਦਲਥੂਹਾ, ਗੁਰਦੀਪ ਸਿੰਘ ਮੰਡੋਫਲ, ਹਰਪ੍ਰੀਤ ਸਿੰਘ ਪੰਚ ਭੱਦਲਥੂਹਾ, ਪ੍ਰਿੰਸ ਭੱਦਲਥੂਹਾ, ਕੁਲਵੰਤ ਸਿੰਘ, ਬੀਬੀ ਸੁਖਵਿੰਦਰ ਕੌਰ ਪੰਚ, ਭੁਪਿੰਦਰ ਕੌਰ ਪੰਚ, ਰਾਜਵਿੰਦਰ ਕੌਰ ਪੰਚ, ਸੁਰਿੰਦਰ ਕੁਮਾਰ, ਅਜੀਤ ਸਿੰਘ ਭੱਦਲਥੂਹਾ, ਭੂਸ਼ਨ ਸ਼ਰਮਾ, ਛੱਜਾ ਸਿੰਘ ਭੱਦਲਥੂਹਾ, ਕਾਲੀਚਰਨ ਭੱਟੋਂ, ਤਰਸੇਮ ਸਿੰਘ ਮਾਜਰਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ, ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *