ਪੰਜਾਬਪਟਿਆਲਾ

ਭਾਜਪਾ ਯੁਵਾ ਮੋਰਚਾ ਵੱਲੋਂ ਕਾਂਗਰਸ ਸਰਕਾਰ ਦੀ ਨਿਕੰਮੀ ਅਤੇ ਝੂਠੀ ਵਾਅਦਾ ਖਿਲਾਫ਼ੀ ਵਿਰੁੱਧ ਰੋਸ ਮਾਰਚ

ਕਾਂਗਰਸ ਨੇ ਲੋਕਾਂ ਨੇ ਵੱਡੇ ਝੂਠ ਬੋਲਕੇ ਸੱਤਾ ਹਾਸਲ ਕੀਤੀ : ਵਰੁਣ ਜਿੰਦਲ
ਕਾਂਗਰਸ ਮੁੱਦਾਹੀਣ ਪਾਰਟੀ, ਜਿਸ ਦੀ ਕਹਿਣੀ ਤੇ ਕਰਨੀ ‘ਚ ਫਰਕ : ਹੈਪੀ
ਪਟਿਆਲਾ 29 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਦੀਆਂ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ।

ਰੋਸ ਮਾਰਚ ਦੀ ਅਗਵਾਈ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਵਰੁਣ ਜਿੰਦਲ ਅਤੇ ਪ੍ਰਭਾਰੀ ਅਵਤਾਰ ਸਿੰਘ ਹੈਪੀ ਨੇ ਕੀਤੀ। ਭਾਜਪਾ ਯੂਥ ਵਰਕਰਾਂ ਨੇ ਇਸ ਮੌਕੇ ਕਾਂਗਰਸ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕਾਂਗਰਸ ਦਾ ਜਲੂਸ ਕੱਢਿਆ। ਇਸ ਮੌਕੇ ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਵਰੁਣ ਜਿੰਦਲ ਨੇ ਕਿਹਾ ਕਿ ਤਿੰਨ ਮਹੀਨਿਆਂ ‘ਚ ਕਾਂਗਰਸ ਦੀ ਕਾਰਗੁਜ਼ਾਰੀ ਸਾਰਿਆਂ ਦੇ ਸਾਹਮਣੇ ਆ ਗਈ, ਜਿਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਉਨ੍ਹਾਂ ਕਾਂਗਰਸ ਦੀ ਸਰਕਾਰ ਨਿਕੰਮੀ ਅਤੇ ਵਾਅਦਾਖਿਲਾਫ਼ ਕਰਨ ਵਾਲੀ ਕਾਰਗੁਜ਼ਾਰੀ ਸਾਰਿਆਂ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਕੱਟ ਲਗਾਕੇ ਬਿਜਲੀ ਲਾਭ ਆਪਣੀ ਪਾਕਿਸਤਾਨੀ ਮਿੱਤਰਾਂ ਨੂੰ ਦੇਣਾ ਚਾਹੁੰਦੀ ਹੈ, ਜਿਸ ਕਾਰਨ ਬਿਜਲੀ ਦੇ ਲੰਮੇ ਲੰਮੇ ਕੱਟ ਲਗਾ ਕੇ ਲੋਕਾਂ ਨੂੰ ਬਿਜਲੀ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜਦਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ 63 ਹਜ਼ਾਰ ਕਰੋੜ, ਅਨੁਸੂਚਿਤ ਜਾਤੀਆਂ ਨੂੰ 350 ਕਰੋੜ, ਗਊਸ਼ਾਲਾਵਾਂ ਨੂੰ ਪੰਜ ਕਰੋੜ ਦੀ ਸਾਲਾਨਾ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਸਨ, ਪਰ ਕਾਂਗਰਸ ਨੇ ਗਊਸ਼ਲਾਵਾਂ ਦੀ ਮੁਫ਼ਤ ਬਿਜਲੀ ਬੰਦ ਕਰਕੇ ਇਕ ਵਰਗ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ‘ਚ 45 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ, ਜਿਸ ਕਾਰਨ ਸੂਬੇ ਦੇ ਲੋਕਾਂ ਮਨਾਂ ‘ਚੋਂ ਕਾਂਗਰਸ ਆਪਣਾ ਅਕਸਰ ਗੁਆ ਚੁੱਕੀ ਹੈ।
ਇਸ ਮੌਕੇ ਕੌਂਸਲਰ ਅਤੇ ਪ੍ਰਭਾਰੀ ਅਵਤਾਰ ਸਿੰਘ ਹੈਪੀ ਨੇ ਕਿਹਾ ਕਿ ਕਾਂਗਰਸ ਮੁੱਦਾਹੀਣ ਪਾਰਟੀ ਹੈ, ਜਿਸ ਦੀ ਕਹਿਣੀ ਤੇ ਕਰਨੀ ‘ਚ ਜ਼ਮੀਨ ਆਸਮਾਨ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਹਾਸਲ ਕਰਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਜਾਰੀ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਕੇ ਮਾਰੂ ਫੈਸਲੇ ਲੈ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ ਕੇ ਦੇਵ, ਰਮੇਸ਼ ਵਰਮਾ, ਜਗਦੀਸ਼ ਚੌਧਰੀ, ਬਲਵੰਤ ਰਾਏ, ਅਵਤਾਰ ਸਿੰਘ ਹੈਪੀ, ਪ੍ਰੈਸ ਸਕੱਤਰ ਹਰੀਸ਼, ਭਾਰਤ ਭੂਸ਼ਣ ਨਾਗਪਾਲ, ਬ੍ਰਿਜ ਮੋਹਨ ਸਿੰਧੀ, ਸਤ ਕਾਲਰਾ, ਦਿਨੇਸ਼, ਪੁਨੀਤ ਗਰਗ, ਅਵਨੀਤ ਸੰਧੂ, ਸੁਖਮੋਨਜੋਤ ਸਿੰਘ ਰੋਮਾਣਾ, ਭੁਪਿੰਦਰ ਸਿੰਘ, ਦਿਨੇਸ਼, ਰਾਹੁਲ ਸ਼ਰਮਾ, ਰੋਹਿਤ, ਖੁਸ਼ਹਾਲ ਸਿੰਘ, ਲਖਵੀਰ ਸਿੰਘ, ਮੰਡਲ ਮਹਿਲਾ ਮੋਰਚਾ, ਮਨਦੀਪ ਸਿੰਘ, ਕਲਿਆਣ ਭਾਟੀਆ, ਅਸ਼ਵਨੀ ਕੋਹਲੀ, ਰੋਹਿਤ ਕੁਮਾਰ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *