ਹਰਿਆਣਾ

ਰਾਜ ਦੇ ਨੌਜਆਨਾਂ ਨੂੰ ਕੁਸ਼ਲ ਬਣਾਉਣ ਲਈ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਜਾਣਗੇ – ਮੁੱਖ ਮੰਤਰੀ

ਕੁਰਕਸ਼ੇਤਰ 30 ਮਈ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦੇ ਨੌਜੁਆਨਾਂ ਨੂੰ ਕੁਸ਼ਲ ਬਣਾਉਣ ਲਈ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਜਾਣਗੇ ਅਤੇ ਇਸ ਕੌਸ਼ਲ ਵਿਕਾਸ ਕੇਂਦਰ ਵਿਚ ਹੇਅਰ ਸੈਲੂਨ ਤੇ ਬਿਊਟੀ ਪਾਲਰ ਦੇ ਕੋਰਸ ਵੀ ਕਰਵਾਏ ਜਾਣਗੇ ਅਤੇ ਇੰਨ੍ਹਾਂ ਕੌਸ਼ਲ ਵਿਕਾਸ ਕੇਂਦਰਾਂ ਵਿਚੋਂ ਇਕ ਕੇਂਦਰ ਦਾ ਨਾਂਅ ਸੰਤ ਬਾਬਾ ਸੈਨ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸੂਬੇ ਵਿਚ ਸੂਬਾ ਸਰਕਾਰ ਵੱਲੋਂ ਕੇਸ਼ਕਲਾ ਬੋਰਡ ਦਾ ਗਠਨ ਕੀਤਾ ਜਾਵੇਗਾ ਅਤੇ ਸੂਰਯ ਕਵੀ ਬਾਜੇ ਭਗਤ ਐਵਾਰਡ ਦੇ ਤਹਿਤ ਪੁਰਸਕਾਰ ਵੀ ਦਿੱਤੇ ਜਾਣਗੇ।

ਇਹ ਐਲਾਨ ਅੱਜ ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਵ ਭਾਰਤੀ ਬਾਬਾ ਸੈਨ ਅਤੇ ਠਾਕੁਰ ਧਰਮਸ਼ਾਲਾ ਵੱਲੋਂ ਨਵੀਂ ਅਨਾਜ ਮੰਡੀ ਵਿਚ ਆਯੋਜਿਤ ਮਹਾਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਮਾਜ ਦੀ ਇਕ-ਇਕ ਮੰਗ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅੇਤ ਸਾਰੀਆਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ। ਮੁੱਖ ਮੰਤਰੀ ਨੇ ਪੰਚਕੂਲਾ ਵਿਚ ਸਮਾਜ ਦੇ ਲੋਕਾਂ ਨੂੰ 500 ਗਜ ਦਾ ਪਲਾਂਟ, ਕਲਾਕਾਰ ਮਹਾਬੀਰ ਬਿਨਯਾਨੀ ਤੇ ਮਹਾਵੀਰ ਗੁੱਡੂ ਨੂੰ ਪੂਰਾ ਮਾਣ-ਸਨਮਾਨ ਦੇਣ, ਮੈਨਟੇਰਿਅਨ ਕਪੀਲ ਠਾਕੁਰ ਨੂੰ ਨਿੱਜੀ ਫੰਡ ਤੋਂ 5 ਲੱਖ ਰੁਪਏ, ਸਮਾਜ ਨੂੰ 31 ਲੱਖ ਰੁਪਏ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸਾਂਸਦ ਰਾਜਕੁਮਾਰ ਸੈਣੀ ਨੇ 11 ਲੱਖ ਰੁਪਏ ਅਤੇ ਰਾਜ ਮੰਤਰੀ ਕਰਣਦੇਵ ਕੰਬੋਜ ਨੇ 5 ਲੱਖ ਰੁਪਏ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਸੈਨ ਸਮਾਜ ਦੇ ਇਤਿਹਾਸਕ ਮਹਾਸੰਮੇਲਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੈਨ ਸਮਾਜ ਦਾ ਆਪਣਾ ਇਤਿਹਾਸ ਹੈ। ਇਸ ਸਮਾਜ ਦੀ ਭੂਮਿਕਾ ਨੂੰ ਕਦੇ ਭੁਲਿਆ ਨਹੀਂ ਜਾ ਸਕਦਾ ਹੈ। ਸਮਾਜ ਦਾ ਹਰੇਕ ਵਿਅਕਤੀ ਸੈਨ ਸਮਾਜ ਦੇ ਸੇਵਾ ਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਸਮਾਜ ਦੇ ਲੋਕ ਘਰ-ਘਰ ਜਾ ਕੇ ਪ੍ਰਚਾਰ ਕਰਨ ਵਿਚ ਮਾਹਿਰ ਹਨ।
ਉਨ੍ਹਾਂ ਕਿਹਾ ਕਿ ਇਸ ਮੰਤਵ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾ ਨੇ ਅਕੁਸ਼ਲ ਕਾਮੇ ਦਾ ਘੱਟੋਂ ਘੱਟ ਤਨਖਾਹ 5,000 ਤੋਂ 7700 ਰੁਪਏ ਅਤੇ ਹੁਣ 8976 ਰੁਪਏ, ਕੁਸ਼ਲ ਕਾਮੇ ਦੀ ਤਨਖਾਹ 10,180 ਰੁਪਏ ਕੀਤੀ ਹੈ ਅਤੇ ਸਰਕਾਰ ਨੇ ਇਹ ਵੀ ਤੈਅ ਕੀਤਾ ਹੈ ਕਿ ਹਰਕੇ ਕਾਮੇ ਨੂੰ 300 ਰੁਪਏ ਤੋਂ ਵੱਧ ਤਨਖਾਹ ਰੋਜਾਨਾ ਅਨੁਸਾਰ ਮਿਲੇ। ਉਨ੍ਹਾਂ ਕਿਹਾ ਕਿ ਮਨਰੇਗਾ ਮਜਦੂਰ ਦੀ ਮੌਤ ‘ਤੇ 5 ਲੱਖ ਰੁਪਏ ਮੁਆਵਜਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ 12 ਰੁਪਏ ਸਾਲਾਨਾ ਪ੍ਰੀਮਿਅਮ ‘ਤੇ 2 ਲੱਖ ਰੁਪਏ ਤਕ ਮੁਆਵਜਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ 330 ਰੁਪਏ ਸਾਲਾਨਾ ਪ੍ਰੀਮਿਅਮ ‘ਤੇ ਕਿਸੇ ਵੀ ਤਰ੍ਹਾਂ ਮੌਤ ਹੋਣ ‘ਤੇ ਮੁਆਵਜਾ ਦਿੱਤਾ ਜਾਵੇਗਾ। ਸਰਕਾਰੀ ਹਸਪਤਾਲਾਂ ਵਿਚ 570 ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਘੁਮੰਤੂ ਜਾਤੀ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਹੈ। ਸਰਕਾਰ ਨੇ ਸਾਰੇ ਵਰਗ ਤੇ ਭਾਈਚਾਰਿਆਂ ਦੇ ਦਰਦ ਨੂੰ ਧਿਆਨ ਵਿ ਰੱਖ ਕੇ ਯੋਜਨਾਵਾਂ ਤਿਆਰ ਕਰਨ ਦਾ ਕੰਮ ਕੀਤਾ ਹੈ। ਸਰਕਾਰ ਉਚੇਰੀ ਸਿਖਿਆ ਲਈ ਵੀ ਵਿਸ਼ੇਸ਼ ਯੋਜਨਾ ਤਿਆਰ ਕਰ ਰਹੀ ਹੈ। ਸਰਕਾਰ ਹਰੇਕ ਨੌਜੁਆਨ ਨੂੰ ਕੌਸ਼ਲ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਕੌਸ਼ਲ ਵਿਕਾਸ ਯੂਨੀਵਰਸਿਟੀ ਖੋਲ੍ਹਣ ਜਾ ਰਹੀ ਹੈ। ਇਸ ਯੂਨੀਵਰਸਿਟੀ ਵਿਚ ਛੋਟ ਅਤੇ ਵੱਡੇ 800 ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਜਾਣਗੇ। ਵਿਦੇਸ਼ਾਂ ਤੋਂ ਨਿਵੇਸ਼ ਹਰਿਆਣਾ ਸੂਬੇ ਵਿਚ ਕੀਤਾ ਜਾ ਰਾ ਹੈ। ਇਸ ਨਿਵੇਸ਼ ਨਾਲ ਸਥਾਪਿਤ ੀਤੇ ਗਏ ਉਦਯੋਗਾਂ ਤੋਂ 1.70 ਲੱਖ ਲੋਕਾਂ ਨੂੰ ਰੁਜ਼ਗਾਰ ਮਿਲ ਚੁੱਕਿਆ ਹੈ ਅਤੇ ਆਉਣ ਵਾਲੇ ਸਾਲ ਵਿਚ 2 ਲੱਖ ਲੋਕਾਂ ਨੂੰ ਹੋਰ ਰੁਜ਼ਗਾਰ ਦਿੱਤਾ ਜਾਵੇਗਾ। ਇੰਨ੍ਹਾਂ ਹੀ ਨਹੀਂ ਨੇੜਲੇ ਭਵਿੱਖ ਵਿਚ ਸੂਬੇ ਦੇ ਸਾਰੇ 5 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਸੂਬੇ ਵਿਚ ਕੋਈ ਵੀ ਵਿਅਕਤੀ ਬੇਰੁਜ਼ਗਾਰ ਨਹੀਂ ਰਹੇਗਾ।
ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਤਰੱਕੀ ਦੀ ਰਾਹ ‘ਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਸਰਕਾਰ ਅੰਤਯੋਦਯ ਯੋਜਨਾ ਦੇ ਤਹਿਤ ਸਮਾਜ ਦੇ ਆਖਰੀ ਵਿਅਕਤੀ ਦਾ ਵਿਕਾਸ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਮੈਨਟੇਨਿਅਰ ਕਪੀਲ ਠਾਕੁਰ ਨੂੰ ਸਰਕਾਰੀ ਨੌਕਰੀ ਵਿਚ ਉਚੇ ਅਹੁੱਦਾ ਦੇਣ ਦੇ ਨਾਲ-ਨਾਲ ਦੇਣ ਦਾ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ।
ਰਾਜ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਸੈਨ ਸਮਾਜ ਪਿਛੜਿਆ ਹੋਇਆ ਨਹੀਂ ਹੈ। ਇਸ ਸਮਾਜ ਦੇ ਲੋਕਾਂ ਨਾਲ ਦੇਸ਼ –ਵਿਦੇਸ਼ ਨੂੰ ਸੰਦੇਸ਼ ਮਿਲਦਾ ਹੈ ਅਤੇ ਇੰਨ੍ਹਾਂ ਸੰਦੇਸ਼ਾਂ ਦੇ ਕਾਰਣ ਹੀ ਦਿਸ਼ਾ ਮਿਲਦੀ ਹੈ। ਸਮਾਜ ਦੇ ਸਾਰੇ ਲੋਕਾਂ ਨੂੰ ਸੈਨ ਸਮਾਜ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੁਰੂਕਸ਼ੇਤਰ ਦੀ ਧਰਤੀ ‘ਤੇ ਸੈਨ ਸਮਾਜ ਨਾਲ ਇੱਕਠਾ ਹੋ ਕੇ ਏਕਤਾ ਦਾ ਸਾਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਗਰੀਬਾਂ ਦੇ ਵਿਕਾਸ ਲਈ ਅਨੇਕ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਹੈ।

Leave a Reply

Your email address will not be published. Required fields are marked *