ਝੂਠੇ ਵਾਅਦੇ ਕਰਕੇ ਕਾਂਗਰਸ ਨੇ ਸਤ੍ਹਾ ਤਾਂ ਲੈ ਲਈ ਪਰ ਸੂਬੇ ਦੇ ਲੋਕ ਹੋਏ ਹਾਲੋਂ ਬੇਹਾਲ- ਰਾਜੂ ਖੰਨਾ
ਮੁੱਖ ਦਫਤਰ ਅਮਲੋਹ ਵਿਚ ਹੋਈ ਵਿਸ਼ੇਸ਼ ਮੀਟਿੰਗ, ਕੀਤੀਆਂ ਗੰਭੀਰ ਵਿਚਾਰਾਂ
ਅਮਲੋਹ, 6 ਜੂਨ (ਮਧੂਸਾਰ ਬਿਊਰੋ) ਸੂਬਾ ਕਾਂਗਰਸ ਸਰਕਾਰ ਵੱਲੋਂ ਆਪਣੇ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਇੱਕ ਵੀ ਅਜਿਹਾ ਲੋਕ ਭਲਾਈ ਫੈਸਲਾ ਨਹੀਂ ਕੀਤਾ ਗਿਆ ਜਿਸ ਨਾਲ ਸੂਬੇ ਦੇ ਲੋਕ ਰਾਹਤ ਮਹਿਸੂਸ ਕਰਨ ਸਗੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਜਿਥੇ ਆਰਾ ਚਲਾਇਆ ਗਿਆ ਹੈ ਉਥੇ ਵਿਕਾਸ ਲਈ ਆਏ ਪੈਸੇ ਵਾਪਿਸ ਲੈ ਕੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਵੀ ਗ੍ਰਹਿਣ ਲੱਗਾ ਚੁੱਕਾ ਹੈ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੁੱਖ ਦਫਤਰ ਅਮਲੋਹ ਵਿਖੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਲੋਕਾਂ ਦਾ ਵਿਕਾਸ ਜੇਕਰ ਕੋਈ ਪਾਰਟੀ ਕਰ ਸਕਦੀ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ ਭਾਵੇਂ ਕਾਂਗਰਸ ਵੱਲੋਂ ਚੋਣਾਂ ਸਮੇਂ ਵੱਡੇ ਵੱਡੇ ਵਾਅਦੇ ਕਰਕੇ ਸੱਤ੍ਹਾ ਤਾਂ ਹਾਸਲ ਕਰ ਲਈ ਹੈ ਪਰ ਅਜੇ ਤੱਕ ਉਹ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਉਪਰ ਖਰਾ ਨਹੀਂ ਉਤਰ ਸਕੀ ਜਿਸ ਕਾਰਨ ਸੂਬੇ ਦੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਅੱਜ ਲੋਕ ਬਾਦਲ ਸਰਕਾਰ ਨੂੰ ਮੁੜ ਯਾਦ ਕਰਨ ਲੱਗ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਜਿਥੇ ਸੂਬਾ ਬਿਜਲੀ ਪੱਖੋਂ ਸਰਪਲਸ ਸੀ ਤੇ ਬਿਜਲੀ 24 ਘੰਟੇ ਬਿਨਾਂ ਕੱਟਾਂ ਤੋਂ ਹਰ ਇੱਕ ਵਰਗ ਨੂੰ ਦਿੱਤੀ ਜਾ ਰਹੀ ਸੀ ਪਰ ਅੱਜ ਕਾਂਗਰਸ ਦੇ ਰਾਜ ਵਿਚ ਬਿਜਲੀ ਦੇ ਵੱਡੇ ਵੱਡੇ ਕੱਟ ਹੀ ਨਹੀਂ ਲੱਗ ਰਹੇ ਸਗੋਂ ਬਿਜਲੀ ਦਰਾਂ ਵਿਚ ਵੀ ਵੱਡਾ ਵਾਧਾ ਕਰ ਦਿੱਤਾ ਗਿਆ ਹੈ। ਜੋ ਕਿ ਸੂਬੇ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਤੇ ਹਮੇਸ਼ਾ ਦੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਇਸ ਸਮੇਂ ਉਨ੍ਹਾਂ ਨਾਲ ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪ. ਜਸਵੰਤ ਸਿੰਘ ਬਾਜਵਾ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਕਾਹਨ ਸਿੰਘ ਝੰਬਾਲਾ, ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਸੰਮਤੀ ਮੈਂਬਰ ਇਕਬਾਲ ਸਿੰਘ ਰਾਏ, ਹਰਬੰਸ ਸਿੰਘ ਬਡਾਲੀ, ਸੂਬੇਦਾਰ ਸੁਖਪਾਲ ਸਿੰਘ ਨੂਰਪੁਰਾ, ਗੁਰਸੇਵਕ ਸਿੰਘ ਕੋਟਲੀ, ਡਾ. ਬਲਵੀਰ ਸਿੰਘ ਡਡਹੇੜੀ, ਜਰਨੈਲ ਸਿੰਘ ਤੂਰਾਂ, ਸੰਮਤੀ ਮੈਂਬਰ ਕੁਲਵਿੰਦਰ ਸਿਘ ਸਲਾਣੀ, ਡਾਇਰੈਟਰ ਮਲਕੀਤ ਸਿੰਘ ਮਾਨਗੜ੍ਹ, ਕਰਨੈਲ ਸਿੰਘ ਕੇਲੀ, ਹਰਭਜਨ ਸਿੰਘ,ਕਾਲੀਚਰਨ ਭੱਟੋਂ, ਸੰਮਤੀ ਮੈਂਬਰ ਜਰਨੈਲ ਸਿੰਘ ਰਾਮਗੜ੍ਹ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ ਤੌਰ ਤੇ ਹਾਜਰ ਸਨ।

