ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੁਆਰਾ ਸ਼੍ਰੀ ਕ੍ਰਿਸ਼ਨ ਜਨਮਅਸਟਮੀ ਦਾ ਤਿਉਹਾਰ ਬੜ੍ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਐਸ.ਡੀ.ਐਸ.ਈ.ਸਕੂਲ ਪਟਿਆਲਾ ਅਤੇ ਐਸ.ਡੀ.ਮਾਡਲ ਦੇ ਵਿਦਿਆਰਥੀਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਮਨਮੋਹਕ ਝਾਂਕੀਆਂ ਸਜਾਈਆ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਸ਼਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਵਿਜੈ ਮੋਹਨ ਗੁਪਤਾ ਅਤੇ ਮਹਾਮੰਤਰੀ ਸ਼੍ਰੀ ਅਨਿਲ ਗੁਪਤਾ ਦੀ ਯੋਗ ਅਗਵਾਈ ਵਿੱਚ ਐਸ.ਡੀ.ਐਸ.ਈ.ਸਕੂਲ ਆਰਿਆ ਸਮਾਜ ਚੌਕ ਪਟਿਆਲਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਸਨਾਤਨ ਧਰਮ ਮੰਦਿਰ ਅਤੇ ਸ਼੍ਰੀ ਸਨਾਤਨ ਧਰਮ ਸਭਾ ਦੁਆਰਾ ਇਸ ਮੌਕੇ ਤੇ ਸ਼੍ਰੀ ਸਨਾਤਨ ਧਰਮ ਮੰਦਿਰ ਅਤੇ ਐਸ.ਡੀ.ਐਸ.ਈ.ਸਕੂਲ ਪਟਿਆਲਾ ਦੇ ਵਿਹੜੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਸੁੰਦਰ ਹਿੰਡੋਲਾ ਅਤੇ ਮਨਮੋਹਕ ਝਾਂਕੀਆਂ ਵੀ ਸਜਾਈਆਂ ਗਈਆਂ ਅਤੇ ਇਸ ਮੌਕੇ ਤੇ ਹਜ਼ਾਰਾਂ ਧਰਮ ਪ੍ਰੇਮਿਆਂ ਨੇ ਸ਼੍ਰੀ ਰਾਮ ਜਨਮ ਭੂਮੀ ਅਯੋਧੀਆ ਮੰਦਿਰ ਦੇ ਮਾਡਲ ਦੇ ਦਰਸ਼ਨ ਕਰਕੇ ਭਗਵਾਨ ਜੀ ਦਾ ਆਸ਼ੀ7ਰਵਾਦ ਪ੍ਰਾਪਤ ਕੀਤਾ।
ਇਸ ਅਵਸਰ ਤੇ ਸਜਾਈਆਂ ਗਈਆਂ ਝਾਕੀਆਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਗੀਤਾ ਜੀ ਦਾ ਉਪਦੇਸ਼,ਅਯੋਧਿਆ ਵਿਖੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਨਿਰਮਾਣ ਦੇ ਵੱਖ—ਵੱਖ ਪੜਾਅ ਵਿਖਾਉਣ ਦੇ ਨਾਲ—ਨਾਲ ਸ਼੍ਰੀ ਕ੍ਰਿਸ਼ਨ ਜਨਮ, ਪੂਤਨਾ ਵਧ, ਕਾਲੀਆ ਨਾਗ,ਕੰਸ ਵਧ ਅਤੇ ਸ਼੍ਰੀ ਕ੍ਰਿਸ਼ਨ ਲੀਲਾ ਨਾਲ ਸੰਬੰਧਤ ਵੱਖ—ਵੱਖ ਝਾਂਕੀਆਂ ਸਜਾਈਆਂ ਗਈਆਂ।ਐਸ.ਡੀ.ਮਾਡਲ ਹਾਈ ਸਕੂਲ ਦੇ ਬੱਚਿਆਂ ਦੁਆਰਾ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਗੋਵਰਧਨ ਪਰਬਤ ਚੁੱਕਣ ਸੰਬੰਧੀ ਮਨਮੋਹਕ ਦ੍ਰਿਸ਼ ਦਿਖਾਇਆ ਗਿਆ। ਰਾਤ ਨੂੰ 12:00 ਵਜੇ ਭਗਵਾਨ ਜੀ ਦਾ ਕੀਰਤਨ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਖੁਸ਼ੀ ਵਿੱਚ ਠਾਕੁਰ ਜੀ ਨੂੰ ਭੋਗ ਲਗਾਇਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਵਲੋਂ ਸਾਰੇ ਧਰਮ ਪ੍ਰੇਮੀਆਂ ਨੂੰ ਠਾਕੁਰ ਜੀ ਦਾ ਮੱਖਣ ਮਿਸ਼ਰੀ ਅਤੇ ਫਲਾਂ ਦਾ ਭੋਗ ਵੀ ਵੰਡਿਆ ਗਿਆ। ਇਸ ਮੌਕੇ ਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਉਪ ਪ੍ਰਧਾਨ ਪਵਨ ਕੁਮਾਰ ਜਿੰਦਲ, ਡਾ. ਰਜਿੰਦਰ ਕੁਮਾਰ, ਰਕੇਸ਼ ਕੁਮਾਰ, ਤ੍ਰਿਭਵਨ ਗੁਪਤਾ, ਰਾਜ ਕੁਮਾਰ ਜੋਸ਼ੀ, ਧੀਰਜ ਅਗੱਰਵਾਲ, , ਮੁਕੇਸ਼ ਪੁਰੀ, ਡਾ.ਆਰ.ਆਰ.ਗੁਪਤਾ, ਡਾ. ਨੀਰਜ ਸ਼ਰਮਾ, ਬਿਨੀਤ ਬਾਂਸਲ, ਤਰਸੇਮ ਕੁਮਾਰ ਗੋਇਲ, ਵਿਵੇਕਸ਼ੀਲ ਗੋਇਲ, ਐਸ.ਡੀ.ਐਸ.ਈ.ਸਕੂਲ ਪਟਿਆਲਾ ਦੇ ਪ੍ਰਿੰਸੀਪਲ ਰਿਪੁਦਮਨ ਸਿੰਘ ਅਤੇ ਐਸ.ਡੀ.ਮਾਡਲ ਸਕੂਲ ਦੀ ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਦੋਹਾਂ ਸਕੂਲਾਂ ਦਾ ਸਾਰਾ ਸ਼ਟਾਫ ਵੀ ਹਾਜਰ ਰਿਹਾ।

