ਮਿੰਨੀ ਬੱਸਾਂ ਚੱਲਣ ਨਾਲ ਲੇਬਰ ਕਲਾਸ ਅਤੇ ਆਮ ਜਨਤਾ ਨੂੰ ਹੋਵੇਗਾ ਫਾਇਦਾ-ਕੇ.ਕੇ ਸ਼ਰਮਾ
ਪਟਿਆਲਾ 9 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ,ਪ੍ਰਧਾਨ ਅਸ਼ਵਨੀ ਕੁਮਾਰ,ਮੀਤ ਪ੍ਰਧਾਨ ਕਮਲ ਮਹਿੰਦਰ ਸਿੰਘ,ਜਨਰਲ ਸਕੱਤਰ ਆਦਰਸ਼ਪਾਲ ਸਿੰਘ ਸੋਢੀ ਦੀ ਵਿਸ਼ੇਸ਼ ਮੰਗ ਤੇ ਫੋਕਲ ਪੁਆਇੰਟ ਇੰਡਸਟਰੀ ਏਰੀਆ ਤੋਂ ਬੱਸ ਸਟੈਂਡ ਪਟਿਆਲਾ ਅਤੇ ਵੱਖ ਵੱਖ ਰੂਟਾਂ ਲਈ 5 ਦੇ ਕਰੀਬ ਮਿੰਨੀ ਬੱਸਾ ਨੂੰ ਪੀ.ਆਰ.ਟੀ.ਦੇ ਚੇਅਰਮੈਨ ਕੇ.ਕੇ ਸ਼ਰਮਾ ਅਤੇ ਐਮ.ਡੀ. ਮਨਜੀਤ ਸਿੰਘ ਨਾਰੰਗ ਨੇ ਝੰਡੀ ਦੇ ਰਵਾਨਾ ਕੀਤਾ।
ਇਸ ਮੌਕੇ ਸ਼ਰਮਾ ਨੇ ਕਿਹਾ ਕਿ ਇਹਨਾਂ ਬੱਸਾਂ ਦੇ ਚੱਲਣ ਨਾਲ ਲੇਬਰ ਕਲਾਸ ਅਤੇ ਆਮ ਜਨਤਾਂ ਨੂੰ ਬਹੁਤ ਫਾਇਦਾ ਹੋਵੇਗ ਅਤੇ ਉਹ ਘੱਟ ਕਿਰਾਏ ਵਿੱਚ ਸੁੱਖਦਾਈ ਸਫਰ ਕਰ ਸਕਣਗੇ, ਮਿਲੀ ਜਾਣਕਾਰੀ ਅਨੁਸਾਰ ਇੱਕ ਬੱਸ ਰੋਜਾਨਾ ਸਵੇਰੇ 8 ਵਜੇ ਬੱਸ ਸਟੈਂਡ ਪਟਿਆਲਾ ਤੋਂ ਚੱਲ ਕੇ ਦੁੱਖ ਨਿਵਾਰਨ ਸਾਹਿਬ,ਅਨਾਜ ਮੰਡੀ,ਸਰਹੰਦ ਰੋਡ ਬਾਈਪਾਸ ਤੋਂ ਮੁੜਕੇ ਅਲੀਪੁਰ ਫੋਕਲ ਪੁਆਇੰਟ ਤੋਂ ਹੋ ਕੇ ਟੋਇਟਾ ਏਜੰਸੀ, ਭਗਤ ਸਿੰਘ ਕਲੌਨੀ ਮੋੜ,ਦੋਲਤਪੂਰ ਜੀ.ਐਸ.ਏ ਫੈਕਟਰੀ ਤੱਕ ਜਾਇਆ ਕਰੇਗੀ ਅਤੇ ਸ਼ਾਮ ਨੂੰ ਉਸੇ ਰੂਟ ਤੋਂ 5.45 ਤੇ ਚੱਲ ਕੇ ਬੱਸ ਸਟੈਂਡ ਪਟਿਆਲਾ ਪਹੁੰਚੇਗੀ।ਇਸ ਤੋਂ ਇਲਾਵਾ 2 ਮਿੰਨੀ ਬੱਸ ਪਟਿਆਲਾ ਬੱਸ ਸਟੈਂਡ ਤੋਂ ਚੱਲ ਕੇ ਦੁੱਖਨਿਵਾਰਨ ਸਾਹਿਬ,ਥਾਪਰ ਚੁੰਗੀ,22 ਨੰ ਫਾਟਕ,ਲੀਲਾ ਭਵਨ ਚੌਂਕ,ਅਮਰ ਹਸਪਤਾਲ,ਰਜਿੰਦਰਾ ਹਸਪਤਾਲ ਚੁੰਗੀ,ਵੂਮੈਨ ਕਾਲਜ,ਮੋਦੀ ਕਾਲਜ,ਮਹਿੰਦਰਾ ਕਾਲਜ ਤੱਕ ਇਸ ਤੋਂ ਇਲਾਵਾ ਤੀਜੀ ਬੱਸ ਪਟਿਆਲਾ ਸਟੈਂਡ ਤੋਂ ਨੰਦਪੁਰਕੇਸ਼ੋਂ ਝਿਂਜਰਾ ਹੋਕੇ ਸੇਹਰੇ ਤੱਕ, ਚੋਥੀ ਬੱਸ ਪਟਿਆਲਾ ਬੱਸ ਸਟੈਂਡ ਤੋਂ ਮਿੰਨੀ ਸੈਕਟਰੀਏਟ,ਆਈ.ਟੀ.ਆਈ ਲੜਕੇ,ਜਾਹਲਾਂ,ਵਜੀਦਪੁਰ ਹੋਕੇ ਸ਼ੇਖੂਪੁ ਪ੍ਰਮੇਸ਼ਰ ਦੁਆਰ ਤੱਕ ਜਾਵੇਗੀ।ਇਸ ਮੌਕੇ ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ,ਅਨਿਲ ਕੁਮਾਰ ਆਵਾਜਾਈ ਸਹਾਇਕ ਅਤੇ ਪੰਜਾਬ ਕਾਂਗਰਸ ਸ਼ੋਸ਼ਲ ਮੀਡੀਆ ਸੈਲ ਦੇ ਚੇਅਰਮੈਨ ਜ਼ਸਵਿੰਦਰ ਜੁਲਕਾ ਵੀ ਮੌਕੇ ਤੇ ਹਾਜਰ ਸਨ।

