ਪੰਜਾਬਪਟਿਆਲਾ

ਸਰਕਾਰ ਬਣਦੇ ਹੀ ਜਿੱਥੇ ਹਲਕੇ ਅੰਦਰ ਹੋਏ ਭਿ੍ਰਸ਼ਟਾਚਾਰ ਨੂੰ ਜੱਗ ਜਾਹਿਰ ਕੀਤਾ ਜਾਵੇਗਾ ਉੱਥੇ ਧੱਕੇਸ਼ਾਹੀਆਂ ਦਾ ਹਿਸਾਬ ਵੀ ਲਿਆ ਜਾਵੇਗਾ – ਸੁਖਬੀਰ ਬਾਦਲ, ਰਾਜੂ ਖੰਨਾ।

ਸੀਨੀਅਰ ਕਾਂਗਰਸੀ ਆਗੂ ਬਹਾਦਰ ਸਿੰਘ ਤੇ ਕੋਂਸਲਰ ਰਾਜਵਿੰਦਰ ਕੌਰ ਕਾਂਗਰਸ ਛੱਡ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਅਮਲੋਹ, 25 ਜਨਵਰੀ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਜਿੱਥੇ ਕਾਂਗਰਸ ਵੱਲੋਂ ਕੀਤੇ ਭਿ੍ਰਸ਼ਟਾਚਾਰ ਨੂੰ ਜੱਗ ਜਾਹਿਰ ਕੀਤਾ ਜਾਵੇਗਾ ਉੱਥੇ ਕਾਂਗਰਸੀਆਂ ਵੱਲੋਂ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਨਾਲ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਝੂਠੇ ਪਰਚਿਆਂ ਦਾ ਹਿਸਾਬ ਵੀ ਲਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇੇ ਹਲਕਾ ਅਮਲੋਹ ਤੋਂ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਬਹਾਦਰ ਸਿੰਘ ਅਮਲੋਹ ਤੇ ਕੋਂਸਲਰ ਰਾਜਵਿੰਦਰ ਕੌਰ ਅਮਲੋਹ ਤੇ ਮੁਸਲਿਮ ਆਗੂ ਮੁਹੰਮਦ ਤਾਰੀਖ ਉਰਫ ਸਿੰਪਲ ਨੂੰ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਦਲ ਤੇ ਰਾਜੂ ਖੰਨਾ ਨੇ ਕਿਹਾ ਕਿ ਅੱਜ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਸਿੱਧੁ ਤੇ ਚੰਨੀ ਤਾਂ ਕੀ ਬਚਾ ਸਕਦੇ ਹਨ ਕਿਉਂਕਿ ਇਹਨਾਂ ਦੋਹਾਂ ਵੱਲੋਂ ਗੱਲਾਬਾਤਾਂ ਰਾਹੀਂ ਹੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਗਿਆ ਹੈ। ਜੋ ਵੀ ਐਲਾਨ ਚੰਨੀ ਵੱਲੋਂ ਕੀਤੇ ਗਏ ਉੇਹ ਸਿਰਫ ਬਿਨਾ ਨੋਟੀਫਿਕੇਸ਼ਨ ਤੋਂ ਐਲਾਨ ਬਣ ਕੇ ਹੀ ਰਹਿ ਗਏ ਹਨ ਜਿਸ ਕਾਰਨ ਜਿੱਥੇ ਪੰਜਾਬ ਦਾ ਸਮੁੱਚਾ ਮੁਲਾਜਿਮ ਵਰਗ ਕਾਂਗਰਸ ਸਰਕਾਰ ਦੇ ਖਿਲਾਫ ਖੜਾ ਹੈ ੳੱੁੱਥੇ ਹਰ ਇੱਕ ਵਰਗ ਦਾ ਵਿਅਕਤੀ ਵੀ ਮੁੜ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਤਤਪਰ ਹੈ।

ਸੁਖਬੀਰ ਬਾਦਲ ਨੇ ਹਲਕਾ ਅਮਲੋਹ ਤੋਂ ਉਮੀਦਵਾਰ ਰਾਜੂ ਖੰਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੌਜਵਾਨ ਵੱਲੋਂ ਪਿਛਲੇ 15 ਸਾਲਾਂ ਤੋਂ ਹਲਕਾ ਅਮਲੋਹ ਅੰਦਰ ਨਿਸ਼ਕਾਮ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ ਤੇ ਇਸ ਬੇਦਾਗ ਨੌਜਵਾਨ ਨੂੰ ਵਿਧਾਨ ਸਭਾ ਵਿੱਚ ਭੇਜਣਾ ਹਲਕਾ ਅਮਲੋਹ ਦੇ ਹਰ ਇੱਕ ਵਾਸੀ ਦਾ ਮੁੱਢਲਾ ਫਰਜ ਬਣਦਾ ਹੈ ਤਾਂ ਜੋ ਰਾਜੂ ਖੰਨਾ ਅਮਲੋਹ ਹਲਕੇ ਦੀ ਨੁਹਾਰ ਬਦਲ ਕੇ ਇਸ ਹਲਕੇ ਨੂੰ ਭਿ੍ਰਸ਼ਟਾਚਾਰ ਮੁਕਤ ਕਰ ਸਕੇ। ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਕਾਂਗਰਸੀ ਆਗੂ ਬਹਾਦਰ ਸਿੰਘ, ਕੋਂਸਲਰ ਰਾਜਵਿੰਦਰ ਕੌਰ ਤੇ ਮੁਸਲਿਮ ਆਗੂ ਮੁਹੰਮਦ ਤਾਰੀਖ ਉਰਫ ਸਿੰਪਲ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਭਰਵਾਂ ਸਵਾਗਤ ਕਰਦੇ ਹੋਏ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਸਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਉਹਨਾਂ ਨਾਲ ਯੂਥ ਅਕਾਲੀ ਦਲ ਦੇ ਜਰਨਲ ਸੱਕਤਰ ਇਕਬਾਲ ਸਿੰਘ ਰਾਏ, ਯੂਥ ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਜੱਥੇ ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਤੇ ਯੂਥ ਆਗੂ ਨਵਦੀਪ ਸਿੰਘ ਟਿਵਾਣਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *