ਪਟਿਆਲਾ

ਵਿਸ਼ਵ ਖੂਨਦਾਨ ਦਿਵਸ ਤੇ ਜ਼ਿਲ੍ਹਾ ਅੰਗਹੀਣ ਪੂਨਰਵਾਸਨ ਕੇਂਦਰ ਵਿਖੇ 55 ਨੇ ਦਾਨ ਕੀਤਾ ਖੂਨ

ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਵਾਉਣਾ ਬੇਹੱਦ ਜ਼ਰੂਰੀ: ਕੁਮਾਰ ਅਮਿਤ
ਪਟਿਆਲਾ, 14 ਜੂਨ (ਮਧੂਸਾਰ ਬਿਊਰੋ) ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ‘ਤੇ ਅੱਜ ਰੈਡ ਕਰਾਸ ਦੇ ਜ਼ਿਲ੍ਹਾ ਅੰਗਹੀਣ ਪੂਨਰਵਾਸਨ ਕੇਂਦਰ ਵਿਖੇ 55 ਨੌਜਵਾਨਾਂ ਨੇ ਆਪਣਾ ਖੂਨ ਦਾਨ ਕਰਕੇ ਲੋੜਵੰਦਾਂ ਨੂੰ ਸਭ ਤੋਂ ਵੱਧ ਜ਼ਰੂਰੀ ਸਹਾਇਤਾ ਮੁਹੱਇਆ ਕਰਵਾਈ ਹੈ।

ਇਸ ਮੌਕੇ ਖੂਨਦਾਨੀਆਂ ਦੀ ਹੌਸਲਾਂ ਅਫਜਾਈ ਕਰਨ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨੌਜਵਾਨਾਂ ਖਾਸ ਕਰ ਲੜਕੀਆਂ ਦਾ ਹੌਸਲਾਂ ਦੇਖ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਉਨ੍ਹਾਂ ਕਿਹਾ ਕਿ ਭਾਰਤ ਵਰਗੇ ਮੁਲਕ ਵਿੱਚ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਇਨਸਾਨੀ ਵਸੀਲੇ ਹਨ ਅਤੇ 35 ਫੀਸਦੀ ਤੋਂ ਵੱਧ ਅਬਾਦੀ ਨੌਜਵਾਨਾਂ ਦੀ ਹੈ ਉਥੇ ਸਿਰਫ਼ ਇਕ ਫਿਸਦੀ ਲੋਕ ਹੀ ਖੂਨਦਾਨ ਕਰਦੇ ਹਨ ਜਦ ਕਿ ਦੇਸ਼ ਵਿੱਚ 20 ਲੱਖ ਯੂਨਿਟ ਖੂਨ ਦੀ ਹਰ ਸਾਲ ਕਮੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਖੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੀ ਗਲਤਫਹਿਮੀਆਂ ਮੌਜੂਦ ਹਨ ਜਿੰਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਿਹਤ ਲਈ ਬਹੁਤ ਵਧੀਆਂ ਹੈ ਜੇਕਰ ਨੌਜਵਾਨ ਵਿਅਕਤੀ ਕੁਝ ਸਮੇਂ ਤੋਂ ਬਾਅਦ ਖੂਨਦਾਨ ਕਰਦਾ ਰਹਿੰਦਾ ਹੈ ਤਾਂ ਉਹ ਹੋਰ ਵਧੇਰੇ ਤੰਦਰੁਸਤ ਰਹਿ ਸਕਦਾ ਹੈ। ਨਵਾਂ ਖੂਨ ਬਣਨ ਕਰਕੇ ਬਿਮਾਰੀਆਂ ਵੀ ਘੱਟ ਲਗਦੀਆਂ ਹਨ ।
ਇਸ ਮੌਕੇ ਉਨ੍ਹਾਂ ਖੂਨਦਾਨੀਆਂ ਨੂੰ ਬੈਚ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਯੁਵਕ ਸੇਵਾਵਾਂ ਡਾ.ਮਲਕੀਤ ਸਿੰਘ ਮਾਨ, ਸਮਾਜ ਸੇਵਿਕਾ ਸ੍ਰੀਮਤੀ ਪਰਮਿੰਦਰ ਬਾਠ, ਸ੍ਰੀਮਤੀ ਸੁਮਨ ਬਤਰਾ, ਸ੍ਰੀ ਸੋਹਨ ਲਾਲ ਕਾਂਸਲ, ਪੈਟਰਨ ਰੈਡ ਕਰਾਸ ਸ੍ਰੀ ਵਿਜੈ ਕੁਮਾਰ ਗੋਇਲ, ਸ੍ਰੀਮਤੀ ਰਾਜਪ੍ਰੀਤ ਕੌਰ, ਸ੍ਰੀ ਹਰਿੰਦਰ ਸਿੰਘ ਕਰੀਰ ਸਹਾਇਕ ਕਮਿਸ਼ਨਰ ਸੇਂਟ ਜੋਸਨ, ਸ੍ਰੀ ਹਰਨੇਕ ਸਿੰਘ ਖੁਲਰ ਵੀ ਮੌਜੂਦ ਸਨ।

Leave a Reply

Your email address will not be published. Required fields are marked *