ਚੌਥਾ ਦਰਜਾ ਮੁਲਾਜ਼ਮਾਂ ਨੇ ਖਜ਼ਾਨਾ ਦਫਤਰ ਅੱਗੇ ਮੰਗਾਂ ਨੂੰ ਲੈ ਕੇ ਠੋਕਿਆ ਧਰਨਾ
ਪਟਿਆਲਾ 15 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਬੀਤੇ ਦਿਨੀ ਕਪੁਰਥਲਾ ਵਿਖੇ ਹੋਈ ਸੁਬਾਈ ਕਾਨਫਰੰਸ ਵਿੱਚ ਮੁਲਾਜਮਾਂ ਦੀਆਂ ਵਿਸ਼ੇਸ਼ ਤੌਰ ਤੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਜਿਸ ਤੇ ”ਅਕਾਲੀ-ਭਾਜਪਾ” ਸਰਕਾਰ ਕੋਈ ਵੀ ਫੈਸਲਾ ਨਾ ਕਰਕੇ ਇਨ੍ਹਾਂ ਦੀਆਂ ਮੰਗਾਂ ਨੂੰ 10 ਸਾਲ ਲੰਬਿਤ ਰੱਖਣ ਅਤੇ ਪਿਛਲੀ ਵਿਧਾਨ ਸਭਾ ਵਲੋਂ ਪਾਸ ਕੀਤੇ
”ਇੰਪਲਾਈਜ਼ ਵੈਲਫੇਅਰ” ਐਕਟ 2016 ਨੂੰ ਲਾਗੂ ਨਾ ਕਰਨ ਤੇ ਐਡਹਾਕ, ਟੈਂਪਰੇਰੀ, ਵਰਕਚਾਰਜ, ਦਿਹਾੜੀਦਾਰ, ਸਮੇਤ ਠੇਕਾ ਅਧਾਰਤ ਤੇ ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਨ, ਇਸ ਐਕਟ ਵਿੱਚ ਪਾਰਟ ਟਾਇਮ, ਪਾਰਟ ਟਾਇਮ ਸਫਾਈ ਸੇਵਕ, ਸੀਵਰਮੈਨ, ਇਸ ਤਰ੍ਹਾਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪ੍ਰੀਸ਼ਦਾਂ ਅਤੇ ਨਗਰ ਪੰਚਾਇਤਾਂ ਅਧੀਨ ਕੰਮ ਕਰਦੇ ਸਾਰੇ ਕਾਮਿਆਂ, ਆਸ਼ਾ ਵਰਕਰ, ਮਿਡ-ਡੇ-ਮਿਲ ਵਰਕਰ, ਆਗਨਵਾੜੀ ਵਰਕਰ ਅਤੇ ਹੈਲਪਰ ਸਮੇਤ ਫੂਡ ਗਰੇਨ ਏਜੰਸਆਂ ਅਧੀਨ ਕੰਮ ਕਰਦੇ ਸਕਿਉਰਟੀ ਗਾਰਡਾਂ ਨੂੰ ਰੈਗੂਲਰ ਕਰਨ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮਿਤੀ 26 ਅਕਤੂਬਰ 2016 ਨੂੰ ਲਾਗੂ ਕਰਨੇ, ”ਬਰਾਬਰ-ਕੰਮ-ਬਰਾਬਰ ਤਨਖਾਹ” ਦੇਣਾ ਵਰਗੇ 30 ਮੰਗਾਂ ਦੇ ਇਸ਼ੂ ਕਾਨਫਰੰਸ ਵਲੋਂ ਪਾਸ ਕਰਕੇ ਨਵੀਂ ਸਰਕਾਰ ਤੋਂ ਮੰਗ ਕੀਤੀ ਹੈ, ਕਿ ਇਸ ਤੇ ਅਮਲ ਕਰਵਾਇਆ ਜਾਵੇ।
ਕਾਨਫਰੰਸ ਨੇ ਨਵੀਂ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਵੱਲ ਵੱਧਣਗੇ। ਕਾਨਫਰੰਸ ਦੇ ਫੈਸਲਿਆਂ ਨੂੰ ਲਾਗੂ ਕਰਦੇ ਹੋਏ ਜਿਲੇ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀਆਂ ਨੇ ਡੀ.ਸੀ. ਦਫਤਰ ਅੱਗੇ ਪ੍ਰਦਰਬਲ ਕਰਕੇ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਆਪਣੀਆਂ 30 ਸੂਤਰੀ ਮੰਗਾਂ ਦਾ ਮੈਮੋਰੰਡਮ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਪੰਜਾਬ ਦੇ ਨਾਵਾਂ ਤੇ ”ਤਿੰਨ ਪੜਤਾਂ” ਵਿੱਚ ਦਿੱਤਾ ਗਿਆ।ਇਸ ਤਰ੍ਹਾਂ ਜਿਲਾ ਖਜ਼ਾਨਾ ਅਫ਼ਸਰ ਨੂੰ ਅਦਾਇਗੀ ਕਰਨ ਲਈ ਵੱਖਰਾ ਮੰਗ ਪੱਤਰ ਦਿੱਤਾ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਮੂੰਹ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, 2004 ਤੋਂ ਬਾਅਦ ਬੰਦ ਕੀਤੀ ਪੁਰਾਣੀ ਪ੍ਰਚਲਿਤ ਪੈਨਸ਼ਨ ਲਾਗੂ ਕਰਨਾ, (ਬਰਾਬਰ ਕੰਮ ਬਰਾਬਰ ਤਨਖਾਹ) ਦੇਣ ਦਾ ਫੈਸਲਾ ਲਾਗੂ ਕੀਤਾ ਜਾਵੇ, ਮੁਲਾਜਮਾਂ ਦੇ ਮਹਿੰਗਾਈ ਭੱਤਿਆਂ ਦੀਆਂ ਕਿਸ਼ਤਾਂ ਦੇ ਬਕਾਏ ਸਾਲ 2014, 2015 ਅਤੇ 2016 ਦਾ ਭੁਗਤਾਨ ਕੀਤਾ ਜਾਵੇ, ਜਨਵਰੀ 2017 ਦੀ ਵਾਧੂ ਮਹਿੰਗਾਈ ਭੱਤੇ ਦੀ ਕਿਸ਼ਤ ਨਗਦ ਦਿੱਤੀ ਜਾਵੇ, ਵੇਤਨ ਕਮਿਸ਼ਨ ਨੂੰ ਸਮਾਂਬੱਧ ਕਰਕੇ ਅੰਤਰਿਮ ਰਲੀਫ 25 ਫੀਸਦੀ ਦਿੱਤੀ ਜਾਵੇ, ਇਸ ਤਰ੍ਹਾਂ ਕਿ ਸੇਵਾ ਵਿੱਚ ਵਾਧੇ ਤੇ ਚੱਲ ਰਹੇ ਕਰਮਚਾਰੀਆਂ ਤੇ ਲਾਗੂ ਕੀਤੀ ਜਾਵੇ, ਦਰਜਾਚਾਰ ਕਰਮਚਾਰੀ ਦੀ ਰੈਗੂਲਰ ਭਰਤੀ ਕੀਤੀ ਜਾਵੇ। ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ ਆਦਿ-ਆਦਿ ਮੰਗਾਂ ਸ਼ਾਮਲ ਸਨ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾਂ ਦਰਜਾ ਕਰਮਚਾਰੀਆਂ ਨੇ ਬਜ਼ਟ ਸ਼ੈਸ਼ਨ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਤੇ ਖਜ਼ਾਨਾ ਦਫਤਰ ਅੱਗੇ ਪ੍ਰਦਰਸ਼ਨ ਕਰਕੇ ਦਿੱਤੇ ਮੰਗਾਂ ਦੇ ਮੈਮੋਰੰਡਮ ਦਿੱਤੇ
ਇਸ ਮੌਕੇ ਤੇ ਜਿਲਾ ਆਗੂਆਂ ਵਿੱਚ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ, ਨਾਰੰਗ ਸਿੰਘ, ਰਾਮ ਲਾਲ ਰਾਮਾ, ਰਤਨ ਸਿੰਘ, ਕੇਸਰ ਸਿੰਘ ਸੈਣੀ, ਬਲਬੀਰ ਸਿੰਘ, ਪ੍ਰਿਤਮ ਚੰਦ ਠਾਕੁਰ, ਕੁਲਵਿੰਦਰ ਸਿੰਘ, ਕਰਨੈਲ ਚੰਦ ਆਲੋਵਾਲ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਅਮਰਜੀਤ ਧਾਲੀਵਾਲ, ਜੋਗਾ ਸਿੰਘ, ਗੁਰਦਰਸ਼ਨ ਸਿੰਘ, ਸੁਰਜ ਯਾਦਵ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਅਮਰਜੀਤ ਜੋਗੀਪੁਰ, ਜਸਵੰਤ ਸਿੰਘ, ਬਾਬੂ ਸਿੰਘ ਫੌਜੀ, ਜੰਗੀਰ ਸਿੰਘ, ਰਾਜੇਸ਼ ਕੁਮਾਰ, ਮੰਗਤ ਰਾਮ, ਰਜਿੰਦਰ ਕੌਰ, ਬਲਵਿੰਦਰ ਕੌਰ, ਪ੍ਰਕਾਸ਼ ਲੁਬਾਣਾ, ਲਖਵੀਰ ਸਿੰਘ, ਕੇਸਰ ਸਿੰਘ, ਨਰਿੰਦਰ ਸਿੰਘ, ਜਸਵੰਤ ਸਿੰਘ, ਸੁਭਾਸ਼ ਚੰਦ, ਬਨਸੀ ਲਾਲ, ਹਿਆਤ ਸਿੰਘ, ਰਾਮ ਯੋਧਾ, ਜਗਤਾਰ ਲਾਲ, ਕੁਲਦੀਪ ਸਕਰਾਲੀ ਆਦਿ ਹਾਜਰ ਸਨ।

