ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 16 ਜੂਨ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਸੂਬੇ ਵਿਚ ਸਾਲ 2017-18 ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ਦਾ ਮੰਤਵ ਕੁਦਰਤੀਆਫ਼ਤਾਂ ਦੇ ਕਾਰਨ ਫ਼ਸਲਾਂ ਵਿਚ ਹੋਣ ਵਾਲੇ ਨੁਕਸਾਨ ‘ਤੇ ਕਿਸਾਨਾਂ ਨੂੰ ਬੀਮਾ ਕਵਰ ਪ੍ਰਦਾਨ ਕਰਨਾ ਹੈ| ਇਸ ਦੇ ਤਹਿਤ, ਸਾਲ 2007-18 ਵਿਚ ਖਰੀਫ ਮੌਸਮ ਦੌਰਾਨ ਝੋਨਾ, ਬਾਜਰਾ, ਮੱਕੀ ਅਤੇ ਕਪਾਹ ਦੀ ਫ਼ਸਲਾਂ ਅਤੇ ਰਬੀ ਮੌਸਮ ਦੌਰਾਨ ਕਣਕ, ਛੋਲੇ, ਜੌਂ ਅਤੇ ਸਰੋਂ ਦੀ ਫ਼ਸਲਾਂ ਨੂੰ ਕਵਰ ਕੀਤਾ ਜਾਵੇਗਾ|

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਸੂਬੇ ਵਿਚ ਕਲਸਟਰ ਆਧਾਰ ‘ਤੇ ਲਾਗੂ ਕੀਤਾ ਜਾਵੇਗਾ| ਕਲਸਟਰ-1 ਦੇ ਤਹਿਤ, ਇਹ ਯੋਜਨਾ ਆਈ.ਸੀ.ਆਈ.ਸੀ.ਆਈ. ਲੋ ਬੋਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਜਿਲਾ ਸਿਰਸਾ, ਭਿਵਾਨੀ, ਚਰਖੀ ਦਾਦਰੀ, ਫ਼ਰੀਦਾਬਾਦ, ਕੁਰੂਕਸ਼ੇਤਰ, ਕੈਥਲ, ਪੰਚਕੂਲਾ ਅਤੇ ਰਿਵਾੜੀ ਵਿਚ ਲਾਗੂ ਕੀਤੀ ਜਾਵੇਗੀ| ਕਲਸਟਰ 2 ਵਿਚ ਜਿਲਾ ਹਿਸਾਰ, ਸੋਨੀਪਤ ਗੁਰੂਗ੍ਰਾਮ, ਕਰਨਾਲ, ਅੰਬਾਲਾ, ਜੀਂਦ ਅਤੇ ਮਹਿੰਦਰਗੜ੍ਹ ਅਤੇ ਕਲਸਟਰ 3 ਵਿਚ ਫ਼ਤਿਹਾਬਾਦ, ਰੋਹਤਕ, ਝੱਜਰ, ਨੂੰਹ, ਪਲਵਲ, ਪਾਣੀਪਤ ਅਤੇ ਯਮੁਨਾਨਗਰ ਨੂੰ ਸ਼ਾਮਿਲ ਕੀਤਾ ਗਿਆ ਹੈ| ਕਲਸਟਰ 2 ਅਤੇ 3 ਵਿਚ ਬਜਾਜ ਐਲਿਆਂਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਵੱਲੋ ਲਾਗੂ ਕੀਤੀ ਜਾਵੇਗੀ|
ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਨੂੰ ਇਸ ਸਾਲ ਵੀ ਖਰੀਫ਼ ਫ਼ਸਲ ਦੇ ਲਈ ਬੀਮਾ ਰਕਮ ਦਾ 2 ਫ਼ੀਸਦੀ ਅਤੇ ਰਬੀ ਫ਼ਸਲ ਦੇ ਲਈ ਬੀਮਾ ਰਕਮ ਦਾ 1 ਫ਼ੀਸਦੀ ਪ੍ਰੀਮੀਅਮ ਦੇਣਾ ਹੋਵੇਗਾ| ਉਨ੍ਹਾਂ ਨੇ ਦਸਿਆ ਕਿ ਝੋਨੇ ਲਈ ਪ੍ਰੀਮੀਅਮ ਦੀ ਵੱਧ ਤੋਂ ਵੱਧ 1430 ਰੁਪਏ ਪ੍ਰਤੀ ਹੈਕਟੇਅਰ, ਬਾਜਰੇ ਦੇ ਲਈ 670 ਰੁਪਏ ਪ੍ਰਤੀ ਹੈਕਟੇਅਰ, ਕਪਾਹ ਦੇ ਲਈ 1380 ਰੁਪਏ ਪ੍ਰਤੀ ਹੈਕਟੇਅਰ, ਮੱਕੀ ਦੇ ਲਈ 720 ਰੁਪਏ ਪ੍ਰਤੀ ਹੈਕਟੇਅਰ, ਕਣਕ ਦੇ ਲਈ 907.50 ਰੁਪਏ ਪ੍ਰਤੀ ਹੈਕਟੇਅਰ, ਜੌ ਦੇ ਲਈ 502.50 ਰੁਪਏ ਪ੍ਰਤੀ ਹੈਕਟੇਅਰ, ਛੋਲੇ ਦੇ ਲਈ 390 ਰੁਪਏ ਪ੍ਰਤੀ ਹੈਕਟੇਅਰ ਅਤੇ ਸਰੋਂ ਦੇ ਲਈ 540 ਰੁਪਏ ਪ੍ਰਤੀ ਹੈਕਟੇਅਰ ਰਕਮ ਦੇਣੀ ਹੋਵੇਗੀ| ਸਰਕਾਰ ਨੇ ਇਸ ਸਾਲ ਵੀ ਕਪਾਹ ਦੀ ਫ਼ਸਲ ‘ਤੇ 5 ਫ਼ੀਸਦੀ ਦੀ ਥਾਂ 2 ਫ਼ੀਸਦੀ ਪ੍ਰੀਮੀਅਮ ਲੈਣ ਦਾ ਫੈਸਲਾ ਕੀਤਾ ਹੈ| ਕਿਸਾਨਾਂ ਨੂੰ ਕਪਾਹ ਫ਼ਸਲ ਵਿਚ 3450 ਰੁਪਏ ਪ੍ਰਤੀ ਹੈਕਟੇਅਰ ਦੀ ਥਾਂ ‘ਤੇ 1380 ਰੁਪਏ ਪ੍ਰਤੀ ਹੈਕਟੇਅਰ ਦੇਣੇ ਹੋਣਗੇ| ਉਨ੍ਹਾਂ ਨੇ ਦਸਿਆ ਕਿ ਫ਼ਸਲਾਂ ਦੀ ਬੀਮਾ ਰਕਮ ਝੋਨੇ ਦੇ ਲਈ 71500 ਰੁਪਏ, ਕਪਾਹ ਦੇ ਲਈ 69000 ਰੁਪਏ, ਬਾਜਰਾ ਦੇ ਲਈ 33500 ਰੁਪਏ, ਮੱਕੀ ਲਈ 36000 ਰੁਪਏ, ਕਣਕ ਦੇ ਲਈ 60500 ਰੁਪਏ, ਜੌ ਲਈ 33500 ਰੁਪਏ, ਛੋਲੇ ਲਈ 26000 ਰੁਪਏ ਅਤੇ ਸਰੋਂ ਲਈ 36000 ਰੁਪਏ ਪ੍ਰਤੀ ਹੈਕਟੇਅਰ ਹੈ|
ਉਨ੍ਹਾਂ ਨੇ ਦਸਿਆ ਕਿ ਬੀਮਾ ਇਕਾਈ ਵਿਚ ਅਧਿਸੂਚਿਤ ਫ਼ਸਲਾਂ ਦੀ ਖੇਤੀ ਕਰਨ ਵਾਲੇ, ਬਟਾਈਦਾਰਾਂ ਅਤੇ ਪੱਟੇਦਾਰਾਂ ਸਮੇਤ ਸਾਰੇ ਕਿਸਾਨ ਇਸ ਯੋਜਨਾ ਦੇ ਤਹਿਤ ਕਵਰ ਲਈ ਪਾਤਰ ਹੋਣਗੇ| ਅਧਿਸੂਚਿਤ ਫ਼ਸਲਾਂ ਦੇ ਲਈ ਵਿੱਤੀ ਸੰਸਥਾਨਾਂ ਤੋਂ ਮੌਸਮੀ ਖੇਤੀਬਾੜੀ ਕੰਮਾਂ ਦੇ ਲਈ ਕਰਜ਼ਾ ਲੈਣ ਵਾਲੇ ਸਾਰੇ ਕਿਸਾਨਾਂ ਨੂੰ ਲਾਜ਼ਮੀ ਤੌਰ ‘ਤੇ ਕਵਰ ਕੀਤਾ ਜਾਵੇਗਾ| ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ ਹੈ, ਉਨ੍ਹਾਂ ਦੇ ਲਈ ਇਹ ਯੋਜਨਾ ਵਿਕਲਪਿਕ ਹੋਵੇਗੀ|
ਬੁਲਾਰੇ ਨੇ ਦਸਿਆ ਕਿ ਫ਼ਸਲ ਬੀਮਾ ਯੋਜਨਾ ਵਿਚ ਨਾਮਜਦਗੀ ਦੀ ਆਖਰੀ ਮਿਤੀ 31 ਜੁਲਾਈ ਹੈ| ਇਸ ਯੋਜਨਾ ਦੇ ਬਾਰੇ ਵਧੇਰੇ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਈਟ ਅਤੇ ਜਿਲੇ ਨਾਲ ਸਬੰਧਿਤ ਉਪ ਖੇਤੀਬਾੜੀ ਡਾਇਰੈਕਟਰ ਦੇ ਦਫ਼ਤਰ ਵਿਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ|

Leave a Reply

Your email address will not be published. Required fields are marked *