ਪਟਿਆਲਾ

ਚੇਅਰਮੈਨ ਹਡਾਣਾ ਨੇ ਗੁਰਮੇਲ ਸਿੰਘ ਥਿੰਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਬਜੁਰਗਾਂ ਦੇ ਦੁਨੀਆਂ ਤੋਂ ਜਾਣ ਨਾਲ ਬਹੁਤੇ ਚਾਅ ਮਰ ਜਾਂਦੇ – ਹਡਾਣਾ

ਪਟਿਆਲਾ 28 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਬੀਤੇ ਕੁਝ ਦਿਨ ਪਹਿਲਾ ਸਵਰਗਵਾਸ ਹੋਏ ਕਰੀਬੀ ਰਿਸ਼ਤੇਦਾਰ ਸ ਗੁਰਮੇਲ ਸਿੰਘ ਥਿੰਦ ਭੁੰਨਰਹੇੜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰ ਵਿੱਚੋ ਧਰਮਪਤਨੀ ਮਹਿੰਦਰ ਕੌਰ, ਸਪੁੱਤਰ ਸੁਮਿੱਤਰ ਸਿੰਘ, ਸਪੁੱਤਰ ਸ਼ਲਿੰਦਰ ਸਿੰਘ ਮੇਜਰ, ਜਵਾਈ ਬਲਵਿੰਦਰ ਸਿੰਘ ਦੋਹਤਾ ਮਨਦੀਪ ਸਿੰਘ, ਪੋਤਰਾ ਸੰਦੀਪ ਸਿੰਘ, ਪੋਤਰਾ ਗੁਰਮਨਪ੍ਰੀਤ ਤੋਂ ਇਲਾਵਾਂ ਚੇਅਰਮੈਨ ਟੀਮ ਤੋਂ ਲਾਲੀ ਰਹਿਲ, ਹਰਪਿੰਦਰ ਚੀਮਾਂ, ਵਿਕਰਮ, ਨਵਕਰਨਦੀਪ ਸਿੰਘ, ਗੁਰਿੰਦਰ ਅਦਾਲਤੀਵਾਲਾ, ਅਰਵਿੰਦਰ ਸਿੰਘ ਮੌਜੂਦ ਰਹੇ।

ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਪਰਿਵਾਰ ਨਾਲ ਗੱਲ ਕਰਦਿਆ ਕਿਹਾ ਕਿ ਬਜੁਰਗਾਂ ਦੇ ਦੁਨੀਆਂ ਤੋਂ ਜਾਣ ਨਾਲ ਬਹੁਤੇ ਚਾਅ ਮਰ ਜਾਂਦੇ ਹਨ, ਕਿਉਂਕਿ ਬਜੁਰਗ ਘਰ ਦੀ ਅਸਲ ਚਾਬੀ ਹੁੰਦੇ ਹਨ। ਇਨ੍ਹਾਂ ਦੇ ਹੁੰਦਿਆਂ ਕਦੇ ਘਰ ਨੂੰ ਤਾਲਾ ਮਾਰਨ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਬਜੁਰਗਾਂ ਦੇ ਹੁੰਦਿਆਂ ਦੋਹਤਿਆਂ, ਪੋਤਿਆਂ ਦੇ ਵੱਡੇ ਹੋਣ ਦਾ ਪਤਾ ਹੀ ਨਹੀਂ ਲਗਦਾ। ਇਹਨਾਂ ਤੋਂ ਮਿਲਣ ਵਾਲੀ ਸੇਧ ਜਿੰਦਗੀ ਦੇ ਹਰ ਮੁਕਾਮ ਤੇ ਕੰਮ ਆਉਂਦੀ ਹੈ। ਉਨ੍ਹਾਂ ਸਵਰਗਵਾਸੀ ਸ ਗੁਰਮੇਲ ਸਿੰਘ ਥਿੰਦ ਦੇ ਜਿੰਦਗੀ ਵਿੱਚ ਅਤੇ ਪਿੰਡ ਵਾਸੀਆਂ ਲਈ ਆਪ ਮੁਹਾਰੇ ਹੋ ਕੇ ਕੀਤੇ ਨੇਕ ਕੰਮਾ ਨੂੰ ਯਾਦ ਕੀਤਾ। ਉਨ੍ਹਾਂ ਸਮੂਹ ਥਿੰਦ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਦੁੱਖ ਦੀ ਘੜੀ ਪਰਿਵਾਰ ਨਾਲ ਡੱਟ ਕੇ ਖੜੇ ਹਨ। ਇਸ ਤੋਂ ਇਲਾਵਾ ਪਰਿਵਾਰ ਅਤੇ ਹੋਰਨਾਂ ਪਿੰਡ ਵਾਸੀਆ ਨੇ ਰਣਜੋਧ ਸਿੰਘ ਹਡਾਣਾ ਦਾ ਇਸ ਦੁੱਖ ਦੀ ਘੜੀ ਵਿੱਚ ਪੁੱਜਣ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *