ਗੁਰੂ ਨਾਨਕ ਇੰਸਟੀਚਿਊਟ ‘ਚ ਦਾਖਲਾ ਸ਼ੁਰੂ
ਇੰਸਟੀਚਿਊਟ ਅੱਜ ਖੇਤਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ : ਡਾ. ਡਾਬਰ
ਪਟਿਆਲਾ 22 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੌਜੀ ਪੈਰਾ ਮੈਡੀਕਲ ਦੇ ਖੇਤਰ ਵਿਚ ਪਹਿਲੀ ਅਤੇ ਪੁਰਾਣੀ ਸਿਖਲਾਈ ਸੰਸਥਾ ਹੈ, ਜੋ ਸਫਲਤਾਪੂਰਵਕ ਡੀਐਮਐਲਟੀ, ਓਟੀ, ਐਕਸਰੇ, ਸੀਟੀ ਸਕੈਨ, ਐਮਆਰਆਈ, ਈਸੀਜੀ, ਡੀਪੀਟੀ, ਕੈਥ ਲੈਬ ਵਰਗੇ ਕੋਰਸ ਆਧੁਨਿਕ ਤਕਨੀਕ ਨਾਲ ਕਰਵਾਕੇ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਬਣਾ ਰਹੀ ਹੈ।
ਇੰਸਟੀਚਿਊਟ ਦੇ ਡਾਇਰੈਕਟਰ ਡਾ. ਸੁਭਾਸ਼ ਡਾਬਰ ਨੇ ਦੱਸਿਆ ਕਿ ਉਨ੍ਹਾਂ ਕਾਲਜ ਦੀ ਸ਼ੁਰੂਆਤ 1991-92 ਵਿਚ ਕੀਤੀ ਸੀ। ਉਸ ਤੋਂ ਬਾਅਦ ਤੋਂ ਸਫਲਤਾ ਦੀ ਪੌੜੀ ਚੜ੍ਹਦੇ ਹੋਏ ਇੰਸਟੀਚਿਊਟ ਅੱਜ ਖੇਤਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਉਨ੍ਹਾਂ ਦੇ ਕੋਲ ਪੰਜਾਬ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਜੇਐਡਯੂ ਅਤੇ ਯੂਪੀ, ਮਹਾਂਰਾਸ਼ਟਰ ਤੋਂ ਵੀ ਵਿਦਿਆਰਥੀ ਕੋਰਸ ਕਰਨ ਆਉਂਦੇ ਹਨ ਅਤੇ ਨੌਕਰੀਆਂ ਅਤੇ ਸਵੈ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਕਾਫੀ ਵਿਦਿਆਰਥੀ ਡਿਪਲੋਮਾ ਲੈਣ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ, ਟੀ ਬੀ ਹਸਪਤਾਲ, ਪੰਜਾਬ ਪੁਲਿਸ, ਮਿਲਟਰੀ ਹਸਪਤਾਲ, ਮਿੰਨੀ ਸੈਕਟਰੀਏਟ ਸੁਵਿਧਾ ਗਿਆਨ ਸਾਗਰ, ਸੀਐਮਸੀ, ਡੀਐਮਸੀ, ਅਪੋਲੋ ਹਸਪਤਾਲ, ਐਨਜੀਓ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਨੌਕਰੀ ਕਰ ਰਹੇ ਹਨ।

