ਪੀਡਬਲਯੂਡੀ ਕਾਮਿਆਂ ਵੱਲੋਂ ਮ੍ਰਿਤਕ ਕਾਮਿਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਧਰਨਾ
ਪਟਿਆਲਾ 22 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਲੋਕ ਨਿਰਮਾਣ ਵਿਭਾਗ ਵਿਚਲੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਚੋਥਾਦਰਜਾ ਕਰਮਚਾਰੀਆਂ ਦੇ ਸਹਿਯੋਗ ਨਾਲ, ਮੁੱਖ ਇੰਜੀਨੀਅਰ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤ ਮੈਂਬਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ।
ਧਰਨੇ ਦੀ ਅਗਵਾਈ ਚੋਥਾ ਦਰਜਾ ਕਰਮਚਾਰੀਆਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ ਤੇ ਕਿਹਾ ਕਿ ਵਿਭਾਗ ਵਿਚਲੇ 32 ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਪਿਛਲੇ ਇਕ ਸਾਲ ਤੋਂ ਲੰਮਕਾ ਅਵਸਥਾ ਵਿੱਚ ਪਏ ਹਨ, ਪਰੰਤੂ ਸਕੱਤਰ ਪੰਜਾਬ ਸਰਕਾਰ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤ ਤੇ ਸੜਕਾਂ) ਵਲੋਂ ਖੇਤਰੀ ਦਫਤਰਾਂ ਤੇ ਤਰਸ ਦੇ ਆਧਾਰ ਤੇ ਨੌਕਰੀਆਂ ਦੇਣ ਲਈ 2016 ਵਿੱਚ ਲਾਈ ਰੋਕ ਨੂੰ ਨਾਤਾ ਖਤਮ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਨੌਕਰੀਆਂ ਦੇਣ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 83 ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਕੇਵਲ ਤੇ ਕੇਵਲ ਲੋਕ ਨਿਰਮਾਣ ਵਿਭਾਗ ਵਿੱਚ ਤਰਸ ਦੇ ਆਧਾਰ ਤੇ ਨੌਕਰੀ ਦੇਣ ਲਈ ਖੇਤਰੀ ਦਫਤਰਾਂ ਤੇ ਰੋਕ ਲਾਈ ਗਈ ਬਾਕੀ ਵਿਭਾਗਾਂ ਵਿੱਚ ਤਰਸ ਤੇ ਆਧਾਰ ਨੌਕਰੀਆਂ ਖੇਤਰੀ ਦਫਤਰਾਂ ਵਲੋਂ ਦਿੱਤੀ ਜਾਦੀ ਹੈ। ਇਨ੍ਹਾਂ ਕਿਹਾ ਕਿ ਵਿਭਾਗ ਦੇ ਅੱਠ ਮੁੱਖ ਇੰਜੀਨੀਅਰਾਂ ਵਿੱਚੋਂ ਕੋਈ ਵੀ ਮੁੱਖ ਇੰਜੀਨੀਅਰ ਪਟਿਆਲਾ ਵਿਖੇ ਮੁੱਖ ਦਫਤਰ ਵਿੱਚ ਲੰਮੇ ਸਮੇਂ ਤੋਂ ਨਹੀਂ ਬੈਠ ਰਿਹਾ ਤੇ ਕਰਮਚਾਰੀਆਂ ਆਪਣੀ ਸਮੱਸਿਆਵਾਂ ਕਿਸ ਨੂੰ ਦੱਸਣ ਜਦੋਂ ਕਿ ਕੋਈ ਸੁਣਵਾਈ ਕਰਨ ਵਾਲਾ ਜਿੰਮੇਵਾਰ ਨਹੀਂ ਹੈ। ਇਹ ਮਾਮਲਾ ਯੂਨੀਅਨ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਗੇ।
ਧਰਨੇ ਨੂੰ ਦਰਸ਼ਨ ਸਿੰਘ ਲੁਬਾਣਾ ਸਮੇਤ ਹੋਰ ਜੋ ਆਗੂਆਂ ਨੇ ਸੰਬੋਧਨ ਕੀਤਾ ਉਨ੍ਹਾਂ ਵਿੱਚ ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ, ਕਰਨੈਲ ਚੰਦ, ਬਲਬੀਰ ਸਿੰਘ, ਅਮਰਜੀਤ ਸਿੰਘ ਜੋਗੀਪੁਰ, ਸ਼ਾਮ ਸਿੰਘ, ਵਿਕਰਮ ਸਿੰਘ, ਨਾਰੰਗ ਸਿੰਘ, ਜਗਜੀਤ ਸਿੰਘ ਲੱਡੂ, ਉਂਕਾਰ ਸਿੰਘ, ਕੇਸਰ ਸਿੰਘ ਸੈਣੀ, ਹਰਬੰਸ ਸਿੰਘ ਟੋਹੜਾ, ਕੁਲਵਿੰਦਰ ਸਿੰਘ, ਰੋਹਤ ਸੈਣੀ, ਰਜਿੰਦਰ ਕੌਰ, ਬਲਵਿੰਦਰ ਕੌਰ, ਦੀਪਿਕਾ, ਅਮਰਜੀਤ ਧਾਲੀਵਾਲ, ਪ੍ਰਕਾਸ਼ ਸਿੰਘ, ਬੰਸੀ ਲਾਲ ਸ਼ਾਮਲ ਸਨ।

