ਪਟਿਆਲਾ

ਚੀਨੀ ਭਾਸ਼ਾ ‘ਚ ਜਪੁਜੀ ਸਾਹਿਬ ਦੇ ਅਨੁਵਾਦ ਦੇ ਉਦਮ ਦੀ ਪ੍ਰੋ. ਬਡੂੰਗਰ ਵੱਲੋਂ ਸ਼ਲਾਘਾ

ਗੁਰਮਤਿ ਕਾਰਜ ਕਰਨ ਵਾਲਿਆਂ ਦਾ ਸ੍ਰੋਮਣੀ ਕਮੇਟੀ ਕਰੇਗੀ ਸਨਮਾਨ
ਪਟਿਆਲਾ 26 ਜੂਨ (ਮਧੂਸਾਰ ਬਿਊਰੋ) ਵਿਦੇਸ਼ ‘ਚ ਰਹਿੰਦੇ ਸਿੱਖ ਰਾਜਿੰਦਰ ਸਿੰਘ ਵੱਲੋਂ ਚੀਨੀ ਮੂਲ ਦੀ ਬੀਬੀ ਵੈਨੇਸਾ ਚੋਈ ਦੁਆਰਾ ਚੀਨੀ ਭਾਸ਼ਾ ਵਿਚ ਜਪੁਜੀ ਸਾਹਿਬ ਦੇ ਕੀਤੇ ਤਰਜ਼ਮੇ ਦੇ ਉਦਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਰਵਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ ਅਤੇ ਇਸਦਾ ਮੂਲ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਦਾ ਮਾਰਗ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਲਿਆਣਕਾਰੀ ਸੰਦੇਸ਼ ਨੂੰ ਪੂਰੀ ਦੁਨੀਆਂ ਵਿਚ ਪਹੁੰਚਾਉਣ ਲਈ ਯਤਨਸ਼ੀਲ ਹੈ। ਪ੍ਰੋ.ਬਡੂੰਗਰ ਨੇ ਕਿਹਾ ਕਿ ਜਪੁਜੀ ਸਾਹਿਬ ਜੀ ਦਾ ਚੀਨੀ ਭਾਸ਼ਾ ‘ਚ ਤਰਜ਼ਮਾ ਹੋਣ ਨਾਲ ਚੀਨੀ ਭਾਸ਼ਾ ਦਾ ਗਿਆਨ ਰੱਖਣ ਵਾਲਿਆਂ ਨੂੰ ਜਪੁਜੀ ਸਾਹਿਬ ਦੀ ਬਾਣੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਵੇਗਾ। ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਚੀਨ ਵਿਚ ਵੱਡੀ ਗਿਣਤੀ ‘ਚ ਉਪਾਸ਼ਕ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਦੇ ਬਹੁਤ ਸਾਰੇ ਮੁਲਕਾਂ ਅੰਦਰ ਮਨੁੱਖਤਾ ਦੀ ਭਲਾਈ ਲਈ ਗਏ। ਜਿੱਥੇ ਕਿ ਉਨ੍ਹਾਂ ਨੂੰ ਸ਼ਰਧਾਲੂ ਵੱਖ-ਨਾਵਾਂ ਨਾਲ ਸਤਿਕਾਰਦੇ ਹਨ। ਇਸੇ ਤਰ੍ਹਾਂ ਚੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਫੂਸਾ ਜੀ ਦੇ ਨਾਮ ਨਾਲ ਪੁਕਾਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਮਿਤ ਕਾਰਜ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਹਮੇਸ਼ਾ ਸਤਿਕਾਰ ਦਿੰਦੀ ਆ ਰਹੀ ਹੈ ਅਤੇ ਇਹਨਾਂ ਨੂੰ ਵੀ ਸਿੱਖ ਪ੍ਰੰਪਰਾ ਅਨੁਸਾਰ ਸਨਮਾਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *