ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ‘ਸੇਲੀਬ੍ਰੇਟਿੰਗ ਵਰਲਡ ਲਿਟਰੇਚਰ’ ਫੈਸਟ ਮੁਕਾਬਲੇ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੀ.ਜੀ. ਇੰਗਲਿਸ਼, ਕਲਚਰਲ ਸਟੱਡੀਜ਼ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਦੀ ਇੰਗਲਿਸ ਲਿਟਰੇਰੀ ਸੋਸਾਇਟੀ ਵੱਲੋਂ ਅੱਜ ਇੱਕ ਫੈਸਟ ‘ਸੇਲੀਬ੍ਰੇਟਿੰਗ ਵਰਲਡ ਲਿਟਰੇਚਰ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਅੰਗਰੇਜੀ ਦੇ ਵਿਸ਼ਵ ਸਾਹਿਤ ਵਿੱਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨਾ ਸੀ। ਫੈਸਟ ਵਿੱਚ ਚਾਰ ਨਾਟਕ ਸਾਮਲ ਸਨ-ਕਿ੍ਰਸਟੋਫਰ ਮਾਰਲੋ ਦੁਆਰਾ ਰਚਿਤ ਡਾ. ਫੌਸਟਸ, ਮਾਰਜਾਨੇ ਸਤਰਾਪੀ ਦੁਆਰਾ ਰਚਿਤ ਪਰਸੇਪੋਲਿਸ, ਸੋਫੋਕਲਸ ਦੁਆਰਾ ਰਚਿਤ ਓਡੀਪਸ ਦ ਕਿੰਗ, ਕਾਲੀਦਾਸ ਦੁਆਰਾ ਰਚਿਤ ਅਭਿਜਾਨਮ ਸਕੁੰਤਲਮ, ਭਾਸਣ, ਕਵਿਤਾ ਪਾਠ ਅਤੇ ਰੋਲ ਪਲੇ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸਾਹ ਨਾਲ ਭਾਗ ਲਿਆ।

ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਇੰਗਲਿਸ ਲਿਟਰੇਰੀ ਸੋਸਾਇਟੀ ਨੂੰ ਵਧਾਈ ਦਿੰਦਿਆਂ ਕਿ ਉਹ ਹਮੇਸਾ ਨਵੇਂ ਨਵੇਂ ਵਿਚਾਰ ਲੈ ਕੇ ਆਉਂਦੇ ਰਹਿੰਦੇ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਨਵੇਂ ਵਿਚਾਰਾਂ ਦਾ ਸੰਚਾਰ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਅਜੋਕੇ ਯੁੱਗ ਵਿੱਚ ਮਸੀਨੀ ਯੰਤਰਾਂ ਦੀ ਜਿਆਦਾ ਵਰਤੋਂ ਕਰਕੇ ਮਸੀਨੀ ਜੀਵਨ ਸੈਲੀ ਨੇ ਮਨੁੱਖੀ ਰਿਸਤਿਆਂ ਦੀ ਨੀਂਹ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਆਤਮ-ਚਿੰਤਨ ਕਰਨ ਅਤੇ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਰਿਸਤੇ ਕਿਉਂ ਵਿਗੜ ਰਹੇ ਹਨ । ਵਿਭਾਗ ਦੇ ਮੁਖੀ ਡਾ. ਦੀਪਇੰਦਰਜੀਤ ਰੰਧਾਵਾ ਨੇ ਵਿਦਿਆਰਥੀਆਂ ਨੂੰ ਆਪਣੀ ਛੁਪੀ ਪ੍ਰਤਿਭਾ ਅਤੇ ਗੁਣਾਂ ਨੂੰ ਪ੍ਰਦਰਸਤਿ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ’ਤੇ ਜੋਰ ਦਿੱਤਾ। ਉਸਨੇ ਇਹ ਵੀ ਦੱਸਿਆ ਕਿ ਇਹ ਪਲੇਟਫਾਰਮ ਵਿਦਿਆਰਥੀਆਂ ਵਿੱਚ ਆਤਮ-ਵਿਸਵਾਸ ਅਤੇ ਸਹਿਯੋਗ ਪੈਦਾ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕਰਦੇ ਹਨ।

ਇੰਗਲਿਸ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਰੂਬਲ ਬਰਾੜ ਨੇ ਪਿ੍ਰੰਸੀਪਲ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮਿਹਨਤੀ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਲਈ ਹਮੇਸਾਂ ਰੂਹ ਏ ਰਵਾਂ ਦਾ ਸਿਹਰਾ ਦਿੱਤਾ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ। ਫੈਸਟ ਦੌਰਾਨ ਵਿਭਾਗ ਵੱਲੋਂ ਇੰਗਲਿਸ ਲਿਟਰੇਰੀ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਅਤੇ ਬ੍ਰੇਵ ਹਾਰਟਸ ਕਲੱਬ ਦੇ ਕੋਆਰਡੀਨੇਟਰਾਂ ਨੂੰ ਬੈਜ ਵੀ ਦਿੱਤੇ ਗਏ। ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਵੀ ਦਿੱਤੇ ਗਏ।

ਪਰਸੇਪੋਲਿਸ ਅਤੇ ਅਭਿਜਨਮ ਸਕੁੰਤਲਮ ਨੇ ਪਹਿਲਾ ਸਥਾਨ, ਡਾ.ਫਾਸਟਸ ਅਤੇ ਓਡੀਪਸ, ਦ ਕਿੰਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਪਣੇ ਭਾਸਣ ‘ਟ੍ਰੀਸਟ ਵਿਦ ਡਿਸਟੀਨੀ’ ਲਈ ਬੀ.ਏ.ਆਨਰਜ ਅੰਗਰੇਜ਼ੀ ਭਾਗ ਤੀਜਾ ਦੇ ਕਰਨਬੀਰ ਸਿੰਘ ਨੇ ਪਹਿਲਾ ਇਨਾਮ ਜਿੱਤਿਆ ਅਤੇ ਬੀ.ਬੀ.ਏ.-1 ਦੀ ਪ੍ਰਭਜੋਤ ਕੌਰ ਨੇ ਜਲਵਾਯੂ ਤਬਦੀਲੀ ’ਤੇ ਆਪਣੇ ਭਾਸਣ ਲਈ ਦੂਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜੀ ਆਨਰਸ ਦੀ ਸ਼ਿ੍ਰਆ ਨੇ ਵੋਲਪੋਨ ਦੀ ਭੂਮਿਕਾ ਲਈ ਪਹਿਲਾ ਇਨਾਮ ਜਿੱਤਿਆ ਅਤੇ ਅੰਗਰੇਜੀ ਆਨਰਸ ਦੀ ਅਮੀਸਾ ਅਤੇ ਅਰਲੀਨ ਨੂੰ ਕਿੰਗ ਲੀਅਰ ਅਤੇ ਮੇਡੀਆ ਦੇ ਰੂਪ ਵਿੱਚ ਆਪਣੀਆਂ ਭੂਮਿਕਾਵਾਂ ਲਈ ਦੂਜਾ ਇਨਾਮ ਮਿਲਿਆ। ਕਵਿਤਾ ਪਾਠ ਵਿੱਚ ਕਰਨਬੀਰ ਸਿੰਘ ਨੇ ਪਹਿਲਾ ਇਨਾਮ ਜਿੱਤਿਆ। ਆਨਰਸ ਸੋਸਲ ਸਾਇੰਸਜ ਭਾਗ ਦੂਜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *