ਪੰਜਾਬਪਟਿਆਲਾ

ਐਡਹਾਕ ਕਮੇਟੀ ਵਲੋਂ ‘ਯੂਨੀਵਰਸਿਟੀ ਬਚਾਊ ਸੰਘਰਸ’ ਦਾ ਆਗਾਜ਼’

ਪਟਿਆਲਾ 29 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਸਸਿਟੀ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਬਣਾਈ ਗਈ ਐਡਹਾਕ ਕਮੇਟੀ ਦੀ ਮੀਟਿੰਗ ਯੂਨੀਵਰਸਿਟੀ ਕੈਂਪਸ ਵਿਖੇ ਹੋਈ।

ਐਡਹਾਕ ਕਮੇਟੀ ਵਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਯੂਨੀਵਰਸਿਟੀ ਸਿਰ ਚੜਿਆ ਕਰਚਾ ਸਰਕਾਰ ਵਲੋਂ ਭਰਨ ਅਤੇ ਯੂਨੀਵਰਸਿਟੀ ਨੂੰ ਮਿਲਦੀ ਗਰਾਂਟ ਵਿੱਚ ਵਾਧਾ ਕਰਨ ਸਬੰਧੀ ਮਟਿੰਗ ਦਾ ਆਰੰਭ ਕੀਤਾ। ਮੀਟਿੰਗ ਅਧੀਨ ਮੰਗ ਪੱਤਰ ਤੇ ਯੂਨੀਵਰਸਿਟੀ ਦੇ ਹਰ ਵਰਗ ਭਾਵ ਸਮੂਹ ਕਰਮਚਾਰੀਆ, ਅਧਿਆਪਕਾ ਤੇ ਵਿਦਿਆਰਥੀਆਂ ਦੇ ਦਸਤਖਤ ਕਰਵਾਏ ਜਾਣਗੇ। ਇਸ ਮੌਕੇ ਤੇ ਬੋਲਦਿਆ ਕਮੇਟੀ ਦੇ ਕਨਵੀਨਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਿਰ ਲਗਭਗ 100 ਕਰੋੜ ਦਾ ਕਰਜਾ ਹੋ ਗਿਆ ਹੈ ਅਤੇ ਇਹ ਹਰ ਮਹੀਨੇ ਵੱਧ ਰਿਹਾ ਹੈ। ਯੂਨੀਵਰਸਿਟੀ ਦੇ ਆਪਣੇ ਮਾਲੀ ਸਾਧਨ ਸੀਮਤ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਲੇ ਸਹਿਰ ਦੀ ਯੂਨੀਵਰਸਿਟੀ ਨੂੰ ਬਚਾਉਣ ਲਈ ਉਚੇਚੇ ਯਤਨ ਕਰਨ। ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ/ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਆਸਾਂ ਉਹਨਾਂ ਉਤੇ ਹੀ ਹਨ। ਕਮੇਟੀ ਦੇ ਸਮੂਹ ਮੈਬਰਾ ਇਸ ਮੌਕੇ ਕਨਵੀਨਰ ਅਵਤਾਰ ਸਿੰਘ, ਮੁਹੰਮਦ ਜ਼ਹੀਰ ਲੋਰੇ, ਸੁਰਿੰਦਰ ਸਿੰਘ ਚੰਦੇਲ, ਪਰਮਜੀਤ ਸਿੰਘ ਢਿਲੋਂ, ਗਗਨਦੀਪ ਸ਼ਰਮਾ, ਅਮਨਦੀਪ, ਪਰਮਿੰਦਰ ਸਿੰਘ ਢਿਲੋਂ, ਮੈਡਮ ਜਵਿੰਦਰ ਕੌਰ, ਦਵਿੰਦਰਪਾਲ ਸ਼ਰਮਾ, ਬਲਬੀਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਆਦਿ ਨੇ ਬਾਦ ਵਿਚ ਯੂਨੀਵਰਸਿਟੀ ਦੇ ਲੇਖਾ ਸ਼ਾਖਾ, ਅਮਲਾ ਸ਼ਾਖਾ ਬਰਾਚ ਵਿੱਚ ਜਾ ਕੇ ਕਰਮਚਾਰੀਆਂ ਤੋਂ ਪ੍ਰੋਫਾਰਮੇ ਤੇ ਦਸਤਖਤ ਕਰਵਾਏ ਅੰਤ ਹੋਰ ਮੈਬਰਾਂ ਦੀਆਂ ਡਿਊਟੀਆਂ ਵੱਖ-ਵੱਖ ਵਿਭਾਗਾਂ ਵਿਚੋ ਦਸਤਖਤ ਕਰਲ ਬਾਰੇ ਲਗਾਈਆ ਗਈਆਂ। ਇਥੇ ਜਿਕਰਯੋਗ ਐਡਹਾਕ ਕਮੇਟੀ ਵਲੋ ਪਿਛਲੇ ਸਮੇਂ ਵਿਚ ਕੀਤੇ ‘ਯੂਨੀਵਰਸਿਟੀ ਬਚਾਊ ਸੰਘਰਸ’ ਦੇ ਸਿੱਟੇ ਵਜੋਂ ਬੇਲੋੜੇ ਖਰਚੇ, ਗੱਡੀਆਂ ਦੀ ਫਜ਼ੂਲ ਵਰਤੋਂ ਬੰਦ ਹੋਣ ਨਾਲ ਯੂਨੀਵਰਸਿਟੀ ਦਾ ਕਈ ਕਰੋੜ ਰੁਪਏ ਦਾ ਖਰਚ ਘਟਿਆ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਤੇ ਕਰਮਚਾਰੀਆ ਨੇ ਐਡਹਾਕ ਕਮੇਟੀ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਹੈ। ਅਤੇ ਵੱਧ ਚੜਕੇ ਸਾਥ ਦੇਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *