ਵੀ.ਐਮ.ਡੀ. ਖੂਨਦਾਨੀਆਂ ਨੇ ਬਚਾਈ ਇਕ ਮਹਿਲਾ ਦੀ ਜਾਨ
ਪਟਿਆਲਾ 30ਜੂਨ (ਮਧੂਸਾਰ ਬਿਊਰੋ) ਪਰਸੋਂ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਬਹੁਤ ਗੰਭੀਰ ਮਰੀਜ ਰਾਜਵਿੰਦਰ ਕੌਰ ਦੀ ਜਾਨ ਬਚਾਉਣ ਦੇ ਲਈ ਵੀ.ਐਮ.ਡੀ ਦੇ ਐਮਰਜੈਸੀਂ ਡੋਨਰਜ਼ ਅਤੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਰਾਜਪੁਰਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਬੜੇ ਆਪ੍ਰੇਸ਼ਨ ਤੋਂ ਬਾਅਦ ਇਕ ਬੱਚੇ ਨੂ ਨੂੰਜਟਮkਤਾ ਕੁੱਸ਼ਲਿਆ ਹਸਪਤਾਲ ਵਿਚ ਦਿੱਤਾ ਸੀ, ਪਰ ਰਾਜਵਿੰਦਰ ਸਿੰਘ ਦੀ ਜਿਆਦਾ ਬਲੀਡਿੰਗ ਦੇ ਬਾਅਦ ਹਾਲਤ ਗੰਭੀਰ ਹੋ ਗਈ, ਜਿਸ ਦੇ ਉਪਰੰੰਤ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਫਿਰ ਰਾਜਵਿੰਦਰ ਨੂੰ ਬਚਾਉਣ ਦੇ ਲਈ 7-8 ਯੁਨਿਟ ਚੜਾਉਣ ਲਈ ਜਰੂਰਤ ਸੀ ਉਦੋਂ ਸਮੱਸਿਆ ਹੋਰ ਵੀ ਵੱਧ ਗਈ ਜਦੋਂ ਪਤਾ ਲੱਗਿਆ ਕਿ ਰਾਜਵਿੰਦਰ ਕੌਰ ਦਾ ਬਲੱਡ ਗਰੁੱਪ ਏਬੀ ਨੈਗੇਟਿਵ ਹੈ। ਜ਼ੋ ਕਿ ਲੋਕਾਂ ਵਿਚ ਬਹੁਤ ਘੱਟ ਪਾਇਆ ਜਾਂਦਾ ਹੈ। ਫਿਰ ਵੀ.ਐਮ.ਡੀ ਨੂੰ ਇਸ ਮਹਿਲਾ ਨੂੰ ਖੂਨ ਦਾਨ ਕਰਨ ਦੇ ਲਈ ਘੱਟੋ ਘੱਟ 186 ਕਾਲਾਂ ਅੱਲਗ ਅਲੱਗ ਮੋਬਾਇਲ ਫੋਨ ਤੋਂ ਆਈਆਂ। ਖੂਨਦਾਨੀਆਂ ਦੀ ਸਰਵਿਸ ਵਿਚ ਬੜੇ ਬੜੇ ਐਵਾਰਡ ਲੈਣ ਵਾਲੀਆਂ ਐਨ.ਜੀ.ਓਜ ਨੇ ਵੀ ਹੱਥ ਖੜੇ ਕਰ ਦਿੱਤਾ। ਉਨ੍ਹਾਂ ਨੇ ਵੀ ਵੀ.ਐਮ.ਡੀ. ਦੀ ਹੈਲਪ ਲਾਈਨ 9814880335, 9779905862 ਨੰਬਰ ਦੇ ਕੇ ਆਪਣਾ ਪਿੱਛਾ ਛਡਾਉਂਦੇ ਰਹੇ। ਫਿਰ ਵੀ.ਐਮ.ਡੀ ਨੇ ਆਪਣਾ ਮਨੁੱਖੀ ਧਰਮ ਨਿਭਾਉਂਦੇ ਹੋਏ 6 ਵਜੇ ਸ਼ਾਮ ਤੋਂ ਰਾਤ 11 ਵਜੇ ਤੱਕ ਬਲੱਡ ਗਰੁੱਪ ਏਬੀ ਨੈਗੇਟਿਵ ਲੱਭ ਕੇ ਰਾਜਿੰਦਰਾ ਹਸਪਤਾਲ ਵਿਚ ਰਾਜਵਿੰਦਰ ਕੌਰ ਲਈ ਪਹੁੰਚਾਇਆ। ਰਾਤ 11 ਵਜੇ ਸਮਾਣਾ ਦੇ ਐਮਰਜੈਸੀ ਡੋਨਰ ਪੰਕਜ ਸ਼ਰਮਾਂ ਆਪਣੇ ਦੋਸਤ ਵਿਸ਼ਾਲ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਵਿਖੇ ਰਾਜਵਿੰਦਰ ਕੌਰ ਨੂੰ ਖੂਨ ਦਾਨ ਕਰਨ ਲਈ ਆਇਆ। ਇਸ ਸਮੇਂ ਰਾਜਿੰਦਰਾ ਹਸਪਤਾਲ ਵਿਖੇ ਗੁਰਮੁੱਖ ਸਿੰਘ ਗੁਰੂ, ਕੁਨਾਲ ਰਾਓ, ਵਿਸ਼ਾਲ, ਜਤਿੰਦਰ, ਮਰੀਜ ਦੇ ਰਿਸ਼ਤੇਦਾਰ ਮੌਜੂਦ ਸਨ।

